ਗਰਮੀ ਨੇ ਵਿਗਾੜਿਆ ਰਸੋਈ ਦਾ ਬਜਟ, ਸਬਜ਼ੀਆਂ ਦੇ ਰੇਟਾਂ 'ਚ ਹੋਇਆ ਚੌਖਾ ਵਾਧਾ - price of vegetables - PRICE OF VEGETABLES
Published : Jul 4, 2024, 4:24 PM IST
ਸ੍ਰੀ ਮੁਕਤਸਰ ਸਾਹਿਬ: ਪੂਰੇ ਪੰਜਾਬ ਵਿਚ ਗਰਮੀ ਸਿਖਰਾਂ 'ਤੇ ਪੈ ਰਹੀ ਹੈ, ਤਕਰੀਬਨ 48 ਡਿਗਰੀ ਤਾਪਮਾਨ ਪਹੁੰਚ ਗਿਆ ਹੈ। ਜਿਥੇ ਲੋਕਾਂ ਦਾ ਘਰਾਂ ਤੋਂ ਨਿਕਲਣਾ ਬੰਦ ਹੋ ਰਿਹਾ ਹੈ ਤਾਂ ਉਥੇ ਹੀ ਕਾਰੋਬਾਰਾਂ 'ਤੇ ਵੀ ਇਸ ਦਾ ਡੂੰਘਾ ਅਸਰ ਪੈ ਰਿਹਾ ਹੈ। ਇਥੋਂ ਤੱਕ ਕਿ ਗਰਮੀ ਨੇ ਲੋਕਾਂ ਦੀ ਰਸੋਈ ਦਾ ਬਜਟ ਤੱਕ ਹਿਲਾ ਦਿੱਤਾ ਹੈ। ਪੂਰੇ ਪੰਜਾਬ ਵਿਚ ਸਬਜ਼ੀ ਕਾਫੀ ਮਹਿੰਗੀ ਹੋ ਗਈ, ਜਿਵੇਂ ਕਿ ਕੱਦੂ ਜੋ 20 ਰੁਪਏ ਕਿਲੋ ਹੁੰਦਾ ਸੀ, ਅੱਜ 80 ਰੁਪਏ ਦੇ ਨਜ਼ਦੀਕ ਵਿਕ ਰਿਹਾ ਹੈ। ਇਸ ਦੇ ਨਾਲ ਹੀ ਲੱਸਣ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਰੇਟ 400 ਨੂੰ ਪਹੁੰਚ ਚੁੱਕਿਆ ਹੈ। ਇਸ ਸਬੰਧੀ ਆਮ ਲੋਕਾਂ ਦਾ ਕਹਿਣਾ ਕਿ ਗਰਮੀ ਨੇ ਸਬਜ਼ੀ ਦੇ ਰੇਟ ਵਧਾ ਦਿੱਤੇ ਹਨ, ਜਿਸ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਸਬਜ਼ੀ ਬਾਹਰ ਹੁੰਦੀ ਜਾ ਰਹੀ ਹੈ। ਉਥੇ ਹੀ ਸਬਜ਼ੀ ਵਿਕਰੇਤਾ ਦਾ ਕਹਿਣਾ ਕਿ ਮਹਿੰਗੀ ਸਬਜ਼ੀ ਹੋਣ ਕਾਰਨ ਗ੍ਰਾਹਕ ਖਰੀਦਣ ਤੋਂ ਟਾਲਾ ਵੱਟਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਸਬਜ਼ੀ ਨਾ ਵਿਕਣ ਕਾਰਨ ਉਹ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ 'ਚ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਘਰ ਚਲਾਉਣੇ ਮੁਸ਼ਕਿਲ ਹੋ ਰਹੇ ਹਨ।