
ਸ਼੍ਰੀਨਗਰ 'ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਿਆ ਡਾ.ਓਬਰਾਏ ਦਾ ਸਹਾਰਾ - sarbat da bhala trust

Published : Feb 10, 2024, 11:02 AM IST
ਡਾ.ਐੱਸ.ਪੀ.ਓਬਰਾਏ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਰਹੇ ਹਨ। ਹੁਣ ਉਨ੍ਹਾਂ ਨੇ ਸ਼੍ਰੀਨਗਰ ਵਿੱਚ ਮਾਰੇ ਗਏ ਅੰਮ੍ਰਿਤਸਰ ਦੇ ਨੌਜਵਾਨਾਂ ਅੰਮ੍ਰਿਤਪਾਲ ਸਿੰਘ ਤੇ ਰੋਹਿਤ ਮਸੀਹ ਦੇ ਪਰਿਵਾਰਾਂ ਦੀ ਬਾਂਹ ਵੀ ਫੜ ਲਈ ਹੈ। ਡਾ. ਓਬਰਾਏ ਵੱਲੋਂ ਪੀੜਤ ਪਰਿਵਾਰਾਂ ਲਈ ਹਰ ਮਹੀਨੇ 2500 ਰੁਪਏ ਪੈਨਸ਼ਨ ਸ਼ੁਰੂ ਕੀਤੀ ਗਈ ਹੈ। ਇਸ ਘਟਨਾ ਸੰਬੰਧੀ ਦੁੱਖ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅੱਜ ਟਰੱਸਟ ਦੀ ਮਾਝਾ ਜ਼ੋਨ ਦੀ ਟੀਮ ਨੂੰ ਕਸਬਾ ਚਮਿਆਰੀ ਵਿਖੇ ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਬਦਨਸੀਬ ਮਾਵਾਂ ਨੂੰ ਫ਼ਰਵਰੀ ਮਹੀਨੇ ਦੀ ਪੈਨਸ਼ਨ ਦੇ ਪਹਿਲੇ ਚੈੱਕ ਸੌਂਪੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼੍ਰੀਨਗਰ ਵਿਖੇ ਮਜ਼ਦੂਰੀ ਕਰਨ ਗਏ ਨੌਜਵਾਨਾਂ ਨੂੰ ਅੱਤਵਾਦੀਆਂ ਵੱਲੋਂ ਮਿਥ ਕੇ ਕੀਤੇ ਹਮਲੇ ਦੌਰਾਨ ਮਾਰ ਦਿੱਤਾ ਗਿਆ ਸੀ ਅਤੇ ਇਸ ਲਈ ਉਹ ਮਦਦ ਲਈ ਆਏ ਹਨ।