ਵਾਲਮੀਕੀ ਸਮਾਜ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਮਰਥਨ, ਜਾਣੋ ਮਾਮਲਾ - Balmiki community - BALMIKI COMMUNITY
Published : Aug 22, 2024, 1:19 PM IST
ਹੁਸ਼ਿਆਰਪੁਰ: ਵਾਲਮੀਕੀ ਸਮਾਜ ਵੱਲੋਂ ਸੁਪਰੀਮ ਕੋਰਟ ਵੱਲੋਂ ਐਸ ਸੀ, ਐਸ ਟੀ ਕ੍ਰਿਮੀ ਲੇਅਰ ਦਾ ਪੂਰਨ ਤੌਰ ਉਤੇ ਸਮਰਥਨ ਕੀਤਾ ਜਾ ਰਿਹਾ ਹੈ। ਇਸ ਦੇ ਸਬੰਧ ਦੇ ਵਿੱਚ ਗੜ੍ਹਸ਼ੰਕਰ ਵਿਖੇ ਬਾਲਮੀਕੀ ਭਾਈਚਾਰੇ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਵਾਲਮੀਕੀ ਸਮਾਜ ਲਈ 12.5% ਪ੍ਰਤੀਸ਼ਤ ਰਾਖਵਾਂਕਰਨ ਦੇਣ ਦਾ ਸਮਰੱਥਨ ਕੀਤਾ ਗਿਆ, ਇਸ ਫੈਸਲੇ ਦੀ ਖੁਸ਼ੀ ਵਜੋਂ ਲੱਡੂ ਵੰਡੇ ਗਏ। ਇਸ ਮੌਕੇ ਨਰੇਸ਼ ਕੁਮਾਰ ਭੱਟੀ, ਵਿਜੇ ਭੱਟੀ, ਲੇਖ ਰਾਜ ਡੀਮਾਣਾ, ਸੋਮਨਾਥ ਡੀਮਾਣਾ ਅਤੇ ਹੋਰਾਂ ਨੇ ਕਿਹਾ ਕਿ ਸੁਰਪੀਮ ਕੋਰਟ ਵੱਲੋਂ ਕ੍ਰਿਮੀ ਲੇਅਰ ਦਾ ਇਤਿਹਾਸਕ ਫੈਸਲਾ ਵਾਲਮੀਕੀ ਭਾਈਚਾਰਾ ਅਤੇ ਮਜ੍ਹਬੀ ਸਿੱਖ ਭਾਈਚਾਰੇ ਲਈ ਇੱਕ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਮੰਗ ਕੀਤੀ ਸੁਪਰੀਮ ਕੋਰਟ ਵੱਲੋਂ 12.5% ਪ੍ਰਤੀਸ਼ਨ ਰਾਖਵਾਂਕਰਨ ਸਿੱਖਿਆ ਅਤੇ ਰੋਜ਼ਗਾਰ ਦੇ ਵਿੱਚ ਲਾਗੂ ਕੀਤਾ ਜਾਵੇ, ਤਾਂ ਕਿ ਉਨ੍ਹਾਂ ਦੇ ਪਿੱਛੜੇ ਵਰਗ ਨੂੰ ਰਾਖਵਾਂਕਰਨ ਦਾ ਪੂਰਨ ਲਾਭ ਮਿਲ ਸਕੇ।