ਓਟੀਟੀ 'ਤੇ ਰਿਲੀਜ਼ ਹੋਈ ਅੰਮ੍ਰਿਤਸਰ ਦੀ ਰਹਿਣ ਵਾਲੀ ਚਾਰੂ ਬੇਦੀ ਦੀ ਇਹ ਫਿਲਮ, ਸਾਂਝੀਆਂ ਕੀਤੀਆਂ ਦਿਲੀ ਭਾਵਨਾਵਾਂ - actress Charu Bedi - ACTRESS CHARU BEDI
Published : Apr 5, 2024, 3:57 PM IST
ਅੰਮ੍ਰਿਤਸਰ: ਓਟੀਟੀ ਪਲੇਟਫਾਰਮ ਜੀ5 ਉਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਵੋ ਭੀ ਦਿਨ ਥੇ' ਦੀ ਮੁੱਖ ਅਦਾਕਾਰਾ ਚਾਰੂ ਬੇਦੀ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ। ਸਕੂਲੀ ਬੱਚਿਆਂ 'ਤੇ ਆਧਾਰਿਤ ਇਸ ਫਿਲਮ 'ਚ ਇੱਕ ਮੁੰਡੇ ਨੂੰ ਦੋ ਕੁੜੀਆਂ ਪਿਆਰ ਕਰਦੀਆਂ ਦਿਖਾਈਆਂ ਗਈਆਂ ਹਨ। ਇਸ ਵਿੱਚ ਲੀਡ ਰੋਲ ਰੋਹਿਤ ਸਰਾਫ਼ ਨੇ ਨਿਭਾਇਆ ਹੈ ਅਤੇ ਚਾਰੂ ਬੇਦੀ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਸਕੂਲ ਦੇ ਦਿਨਾਂ ਵਿੱਚ ਉਸ ਨਾਲ ਪੜ੍ਹਦੀ ਸੀ। ਚਾਰੂ ਬੇਦੀ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ। ਉਹ ਪਹਿਲਾਂ ਸਟੇਜ ਸ਼ੋਅ ਕਰਦੀ ਸੀ ਅਤੇ ਸਟੇਜ ਨਾਟਕ ਵੀ ਕਰ ਚੁੱਕੀ ਹੈ। ਉਸਨੇ ਕਿਹਾ ਕਿ ਡਾਂਸ ਕਰਨਾ ਉਸਦਾ ਜਨੂੰਨ ਹੈ ਅਤੇ ਉਸਨੂੰ ਨਹੀਂ ਪਤਾ ਸੀ ਕਿ ਉਹ ਕਦੇ ਐਕਟਿੰਗ ਕਰੇਗੀ।