ਥਾਣਾ ਗੇਟ ਹਕੀਮਾਂ ਪੁਲਿਸ ਵੱਲੋਂ ਹੈਰੋਇਨ ਸਮੇਤ ਇੱਕ ਕਾਬੂ, ਮੁਲਜ਼ਮ ਪਾਕਿਸਤਾਨ ਤੋਂ ਮੰਗਾਉਂਦਾ ਸੀ ਨਸ਼ੇ ਦੀ ਖੇਪ - person arrested with heroin - PERSON ARRESTED WITH HEROIN
Published : Jul 5, 2024, 10:08 AM IST
ਅੰਮ੍ਰਿਤਸਰ: ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਅਤੇ ਨਸ਼ਾ ਤੇ ਇਸ ਦੇ ਤਸਕਰਾਂ 'ਤੇ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਗੇਟ ਹਕੀਮਾਂ ਦੀ ਪੁਲਿਸ ਅਧੀਨ ਆਉਂਦੀ ਚੌਂਕੀ ਅੰਨਗੜ੍ਹ ਵੱਲੋਂ ਇੱਕ ਮੁਲਜ਼ਮ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਵਲੋਂ ਇਲਾਕੇ ਵਿੱਚ ਨਾਕੇਬੰਦੀ ਕਰਕੇ ਜੋਧਾ ਸਿੰਘ ਉਰਫ ਜੋਨੀ ਤੋਂ 503 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਧਾ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਬਰਾਮਦ ਹੈਰੋਇਨ ਡਰੋਨ ਰਾਹੀ ਸਰਹੱਦੋਂ ਪਾਰ ਪਕਿਸਤਾਨ ਤੋਂ ਮੰਗਵਾਈ ਗਈ ਹੈ ਅਤੇ ਇਹ ਹੈਰੋਇਨ ਅੱਗੇ ਪਹੁੰਚਾਉਣੀ ਸੀ। ਇਸ ਦੇ ਨਾਲ ਹੀ ਪੁਲਿਸ ਵਲੋਂ ਮੁਲਜ਼ਮ ਕੋਲੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।