ਅਕਾਲੀ ਆਗੂ ਬੰਟੀ ਰੋਮਾਣਾ ਨੇ ਘੇਰੀ ਪੰਜਾਬ ਸਰਕਾਰ, ਨਸ਼ਿਆਂ ਦੇ ਮੁੱਦੇ 'ਤੇ ਸਾਧੇ ਨਿਸ਼ਾਨੇ - Bunty Romana on punjab government - BUNTY ROMANA ON PUNJAB GOVERNMENT
Published : Jul 19, 2024, 3:01 PM IST
ਫਰੀਦਕੋਟ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਪੰਜਾਬ 'ਚ ਲਾਗਾਤਰ ਵੱਧ ਰਹੇ ਨਸ਼ੇ ਨੂੰ ਲੈਕੇ ਜਿਥੇ ਪੰਜਾਬ ਸਰਕਾਰ ਨੂੰ ਘੇਰਿਆ, ਉਥੇ ਪੰਜਾਬ ਦੇ ਮੁੱਖ ਮੰਤਰੀ ਦੀ ਮੰਨਸ਼ਾ 'ਤੇ ਵੀ ਸਵਾਲ ਚੁਕੇ। ਉਹਨਾਂ ਕਿਹਾ ਲਾਗਾਤਰ ਪੰਜਾਬ 'ਚ ਨਸ਼ੇ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨਸ਼ੇ ਨੂੰ ਠੱਲ ਪਾਉਣ ਲਈ ਹਰ ਪਾਸਿਓਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਸਰਕਾਰ ਬਣਨ ਤੋਂ ਪਹਿਲਾਂ ਵੱਡਾ ਦਾਅਵਾ ਕੀਤਾ ਸੀ ਕਿ ਮਹਿਜ ਚਾਰ ਮਹੀਨਿਆਂ 'ਚ ਨਸ਼ਾ ਖਤਮ ਕੀਤਾ ਜਾ ਸਕਦਾ ਹੈ। ਸਿਰਫ ਪੁਲਿਸ ਦੇ ਹੱਥ ਖੁਲ੍ਹੇ ਛੱਡ ਦਿਓ ਨਾਲ ਹੀ ਭਗਵੰਤ ਮਾਨ ਵੱਲੋਂ ਵੱਖ-ਵੱਖ ਸਮੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ 'ਚ ਨਸ਼ਾ ਖਤਮ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾ ਚੁਕਾ ਹੈ, ਪਰ ਹਲੇ ਤੱਕ ਇਸ ਨੂੰ ਲੈਕੇ ਕੋਈ ਵੀ ਨਤੀਜੇ ਸਾਹਮਣੇ ਨਹੀਂ ਆਏ, ਉਲਟਾ ਨਸ਼ਾ ਹੋਰ ਪੈਰ ਫੈਲਾ ਚੁਕਾ ਹੈ।ਉਧਰ ਕੱਲ੍ਹ STF ਵੱਲੋਂ ਮੋਹਾਲੀ 'ਚ ਫਰੀਦਕੋਟ ਵਿਖੇ ਤੈਨਾਤ ਇੱਕ ਹਵਾਲਦਾਰ ਤੋਂ ਬਰਾਮਦ ਅੱਧਾ ਕਿੱਲੋ ਹੈਰੋਇਨ ਨੂੰ ਲੈਕੇ ਵੀ ਫਰੀਦਕੋਟ ਪੁਲਿਸ ਤੇ ਸਵਾਲ ਚੁੱਕੇ।