ਅੰਮ੍ਰਿਤਸਰ ਦੇ ਰਾਮਬਾਗ ਵਿਖੇ ਸ਼ਰਾਬ ਦੇ ਠੇਕੇ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਅੱਗ ਉੱਤੇ ਕਾਬੂ - fire broke in liquor store - FIRE BROKE IN LIQUOR STORE
Published : May 9, 2024, 11:34 AM IST
ਅੰਮ੍ਰਿਤਸਰ ਦੇ ਰਾਮਬਾਗ ਵਿਖੇ ਇੱਕ ਸ਼ਰਾਬ ਦੇ ਠੇਕੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਦੀ ਖਬਰ ਫਾਇਰ ਬ੍ਰਿਗੇਡ ਵਿਭਾਗ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਵਿਭਾਗ ਦੀਆਂ ਵੱਖ ਵੱਖ ਟੀਮਾਂ ਰਾਮਬਾਗ ਵਿਖੇ ਸ਼ਰਾਬ ਦੇ ਠੇਕੇ ਉੱਤੇ ਅੱਗ ਬੁਝਾਉਣ ਪਹੁੰਚੀਆਂ ਅਤੇ ਦੋ ਘੰਟੇ ਦੀ ਮਿਹਨਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਸ਼ਰਾਬ ਦੇ ਠੇਕੇ ਦੇ ਅੰਦਰ ਲੱਗੀ ਅੱਗ ਉੱਤੇ ਕਾਬੂ ਪਾਇਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਦੇਰ ਸ਼ਾਮ ਤਿੰਨ ਵੱਖ-ਵੱਖ ਥਾਵਾਂ ਉੱਤੇ ਅੱਗ ਲੱਗਣ ਕਾਰਨ ਉਹਨਾਂ ਕੋਲ ਗੱਡੀਆਂ ਦੀ ਕਮੀ ਹੋ ਗਈ ਸੀ ਇਸ ਲਈ ਅੱਗ ਉੱਤੇ ਕਾਬੂ ਪਾਉਣ ਵਿੱਚ ਸਮਾਂ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ 90 ਪ੍ਰਤੀਸ਼ਤ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸ਼ਰਾਬ ਦਾ ਠੇਕਾ ਹੋਣ ਕਾਰਨ ਅੰਦਰ ਕਾਫੀ ਵੱਡੀ ਮਾਤਰਾ ਵਿੱਚ ਐਲਕੋਹਲ ਪਈ ਹੈ। ਜਿਸ ਕਰਕੇ ਥੋੜੇ ਥੋੜੇ ਸਮੇਂ ਬਾਅਦ ਅੰਦਰ ਬਲਾਸਟ ਹੋ ਰਹੇ ਹਨ ਅਤੇ ਅੱਗ ਉੱਤੇ ਕਾਬੂ ਪਾਉਣ ਦੇ ਵਿੱਚ ਸਮਾਂ ਲੱਗਾ।