ਹੈਦਰਾਬਾਦ: Youtube ਦਾ ਇਸਤੇਮਾਲ ਦੇਸ਼ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਪਲੇਟਫਾਰਮ 'ਤੇ ਲੋਕ ਵੀਡੀਓਜ਼ ਦੇਖਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਕਈ ਬਦਲਾਅ ਕਰਦੀ ਰਹਿੰਦੀ ਹੈ। ਹੁਣ Youtube ਨੇ ਆਪਣੇ ਯੂਜ਼ਰਸ ਨੂੰ ਇੱਕ ਝਟਕਾ ਦੇ ਦਿੱਤਾ ਹੈ। ਦਰਅਸਲ, ਹੁਣ ਵੀਡੀਓਜ਼ ਦੇਖਣ ਲਈ ਲੋਕਾਂ ਨੂੰ ਪੈਸੇ ਦੇਣੇ ਹੋਣਗੇ। ਦੱਸ ਦਈਏ ਕਿ Youtube ਨੇ ਆਪਣੇ ਸਬਸਕ੍ਰਿਪਸ਼ਨ ਪਲੈਨ 'ਚ ਵਾਧਾ ਕਰ ਦਿੱਤਾ ਹੈ। ਇਹ ਪਲੈਨ Youtube ਪ੍ਰੀਮੀਅਮ ਦੇਖਣ ਵਾਲੇ ਯੂਜ਼ਰਸ ਲਈ ਹੈ।
Youtube ਨੇ ਕੁਝ ਪਲੈਨਸ ਦੀਆਂ ਕੀਮਤਾਂ 200 ਰੁਪਏ ਤੱਕ ਵਧਾ ਦਿੱਤੀਆਂ ਹਨ। ਅਜਿਹੇ 'ਚ Youtube ਪ੍ਰੀਮੀਅਮ ਪਲੈਨ ਦੀਆਂ ਕੀਮਤਾਂ 58 ਫੀਸਦੀ ਵਧੀਆਂ ਹਨ। ਹੁਣ ਜੇਕਰ ਤੁਸੀਂ ਪਲੈਨ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਮਹੀਨੇ, 3 ਮਹੀਨੇ ਅਤੇ 12 ਮਹੀਨੇ ਵਾਲਾ ਪਲੈਨ ਲੈ ਸਕਦੇ ਹੋ ਅਤੇ ਸਾਰੇ ਪਲੈਨਸ ਸਈ ਯੂਜ਼ਰਸ ਨੂੰ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ।
ਹੁਣ ਕਿੰਨੇ ਪੈਸਿਆਂ ਦਾ ਕਰਨਾ ਹੋਵੇਗਾ ਭੁਗਤਾਨ?: Youtube ਪ੍ਰੀਮੀਅਮ ਦੇ ਵਿਅਕਤੀਗਤ ਮਹੀਨਾਵਾਰ ਪਲੈਨ ਦੀ ਕੀਮਤ 129 ਰੁਪਏ ਤੋਂ ਵਧਾ ਕੇ 149 ਰੁਪਏ ਹੋ ਗਈ ਹੈ ਅਤੇ ਵਿਦਿਆਰਥੀ ਮਾਸਿਕ ਪਲੈਨ ਦੀ ਕੀਮਤ 79 ਰੁਪਏ ਤੋਂ ਵੱਧ ਕੇ 89 ਰੁਪਏ ਹੋ ਗਈ ਹੈ। ਕੰਪਨੀ ਨੇ ਫੈਮਿਲੀ ਮਹੀਨਾਵਾਰ ਪਲੈਨ ਦੀ ਕੀਮਤ ਨੂੰ 189 ਰੁਪਏ ਤੋਂ ਵਧਾ ਕੇ 299 ਰੁਪਏ ਕਰ ਦਿੱਤਾ ਹੈ। ਵਿਅਕਤੀਗਤ ਪ੍ਰੀਪੇਡ ਮਹੀਨਾਵਾਰ ਪਲੈਨ ਦੀ ਕੀਮਤ 139 ਰੁਪਏ ਤੋਂ ਵਧਾ ਕੇ 159 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ, 3 ਮਹੀਨੇ ਵਾਲੇ ਪਲੈਨ ਦੀ ਕੀਮਤ 399 ਰੁਪਏ ਤੋਂ ਵੱਧ ਕੇ 459 ਹੋ ਗਈ ਹੈ। ਸਾਲਾਨਾ ਪਲੈਨ ਦੀਆਂ ਕੀਮਤਾਂ 'ਚ ਵੀ ਵਾਧਾ ਕੀਤਾ ਗਿਆ ਹੈ।
ਇਹ ਭੁਗਤਾਨ ਉਨ੍ਹਾਂ ਯੂਜ਼ਰਸ ਨੂੰ ਕਰਨਾ ਹੋਵੇਗਾ, ਜੋ Youtube 'ਤੇ ਐਡ ਫ੍ਰੀ ਸਬਸਕ੍ਰਿਪਸ਼ਨ ਲੈਂਦੇ ਹਨ। ਇਨ੍ਹਾਂ ਪਲੈਨਸ ਨੂੰ ਖਰੀਦਣ ਤੋਂ ਬਾਅਦ Youtube 'ਤੇ ਕੋਈ ਵੀ ਵੀਡੀਓ ਦੇਖਦੇ ਸਮੇਂ ਐਡ ਨਜ਼ਰ ਨਹੀਂ ਆਵੇਗੀ।