ਹੈਦਰਾਬਾਦ: ਯੂਟਿਊਬ ਮਿਊਜ਼ਿਕ ਦੀ ਵਰਤੋ ਗਾਣੇ ਸੁਣਨ ਲਈ ਕੀਤੀ ਜਾਂਦੀ ਹੈ। ਹੁਣ ਯੂਟਿਊਬ ਦੀ ਤਰ੍ਹਾਂ ਯੂਟਿਊਬ ਮਿਊਜ਼ਿਕ 'ਤੇ ਵੀ ਗਾਣੇ ਸਰਚ ਕਰਨਾ ਆਸਾਨ ਹੋ ਗਿਆ ਹੈ। ਤੁਸੀਂ ਸਿਰਫ਼ ਗਾਣੇ ਦੀ ਧੁਨ ਗਾ ਕੇ ਕਿਸੇ ਵੀ ਪੁਰਾਣੇ ਅਤੇ ਨਵੇਂ ਗਾਣੇ ਨੂੰ ਸਰਚ ਕਰ ਸਕਦੇ ਹਨ। ਯੂਟਿਊਬ ਮਿਊਜ਼ਿਕ ਨੇ ਆਪਣੇ ਯੂਜ਼ਰਸ ਲਈ 'ਸਾਊਂਡ ਸਰਚ' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਨਵਾਂ ਫੀਚਰ ਐਂਡਰਾਈਡ ਅਤੇ IOS ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ਼ੁਰੂਆਤੀ ਪੜਾਅ 'ਚ ਇਸ ਫੀਚਰ ਨੂੰ ਕੁਝ ਹੀ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ। ਹੁਣ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਗਿਆ ਹੈ।
Youtube ਮਿਊਜ਼ਿਕ ਨੇ 'ਸਾਊਂਡ ਸਰਚ' ਫੀਚਰ ਕੀਤਾ ਰੋਲਆਊਟ, ਹੁਣ ਭੁੱਲੇ ਹੋਏ ਗੀਤਾਂ ਨੂੰ ਸਰਚ ਕਰਨਾ ਹੋਵੇਗਾ ਆਸਾਨ - Youtube Sound Search Feature - YOUTUBE SOUND SEARCH FEATURE
Youtube Sound Search Feature: ਯੂਟਿਊਬ ਮਿਊਜ਼ਿਕ ਨੇ ਆਪਣੇ ਯੂਜ਼ਰਸ ਲਈ 'ਸਾਊਂਡ ਸਰਚ' ਫੀਚਰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਫੀਚਰ ਐਂਡਰਾਈਡ ਅਤੇ IOS ਦੋਨੋ ਯੂਜ਼ਰਸ ਲਈ ਪੇਸ਼ ਕੀਤਾ ਜਾ ਰਿਹਾ ਹੈ।
Published : Jul 22, 2024, 12:35 PM IST
ਯੂਟਿਊਬ ਮਿਊਜ਼ਿਕ 'ਤੇ ਗਾਣੇ ਸਰਚ ਕਰਨਾ ਹੋਵੇਗਾ ਆਸਾਨ: ਯੂਟਿਊਬ ਮਿਊਜ਼ਿਕ 'ਚ ਆਇਆ ਨਵਾਂ 'ਸਾਊਂਡ ਸਰਚ' ਫੀਚਰ AI ਤਕਨਾਲੋਜੀ ਦੇ ਨਾਲ ਇਨਪੁੱਟ ਸਾਊਂਡ ਨੂੰ ਆਪਣੇ ਵਿਸ਼ਾਲ ਮਿਊਜ਼ਿਕ ਕੈਟਾਲਾਗ ਦੇ ਨਾਲ ਮੇਲ ਕਰਵਾਉਦਾ ਹੈ। ਇਸ ਫੀਚਰ ਨੂੰ ਵੈੱਬਫਾਰਮ ਆਈਕਨ 'ਤੇ ਟੈਪ ਕਰਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਆਈਕਨ ਯੂਜ਼ਰਸ ਨੂੰ ਯੂਟਿਊਬ ਮਿਊਜ਼ਿਕ ਸਰਚ ਬਾਰ 'ਚ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਆਪਣੇ ਪਸੰਦੀਦਾ ਗਾਣੇ ਸਰਚ ਕਰਨ 'ਚ ਆਸਾਨੀ ਹੋਵੇਗੀ। ਇਹ ਫੀਚਰ ਉਸ ਸਮੇਂ ਕੰਮ ਆਵੇਗਾ, ਜਦੋ ਯੂਜ਼ਰਸ ਨੂੰ ਗਾਣੇ ਦੇ ਬੋਲ ਯਾਦ ਨਾ ਹੋਣ। ਇਸ਼ ਫੀਚਰ ਦੀ ਮਦਦ ਨਾਲ ਯੂਜ਼ਰਸ ਗਾਣੇ ਦੀ ਧੁਨ ਗਾ ਕੇ ਹੀ ਗਾਣੇ ਨੂੰ ਪਲੇਟਫਾਰਮ 'ਤੇ ਆਸਾਨੀ ਨਾਲ ਸਰਚ ਕਰ ਸਕਦੇ ਹਨ।
- ਵਟਸਐਪ ਯੂਜ਼ਰਸ ਲਈ ਪੇਸ਼ ਕਰਨ ਜਾ ਰਿਹੈ ਇਹ ਸ਼ਾਨਦਾਰ ਫੀਚਰ, ਬਿਨ੍ਹਾਂ ਇੰਟਰਨੈੱਟ ਦੇ ਕਰ ਸਕੋਗੇ ਇਸਤੇਮਾਲ - WhatsApp File Sharing Feature
- ਵਟਸਐਪ ਆਪਣੇ ਯੂਜ਼ਰਸ ਲਈ ਲੈ ਕੇ ਆਇਆ ਐਨੀਮੇਟਡ ਇਮੋਜੀ ਫੀਚਰ, ਚੈਟਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Animated Emoji Feature
- ਵਟਸਐਪ ਮੈਸੇਜ ਭੇਜਣ 'ਤੇ ਕਿਉ ਨਜ਼ਰ ਆਉਦੀ ਹੈ ਇਹ ਘੜੀ? ਇੱਥੇ ਜਾਣੋ - Whatsapp Message
'ਸਾਊਂਡ ਸਰਚ' ਫੀਚਰ ਦੀ ਵਰਤੋ: ਇਸ ਲਈ ਸਭ ਤੋਂ ਪਹਿਲਾ ਯੂਟਿਊਬ ਮਿਊਜ਼ਿਕ ਐਪ ਨੂੰ ਖੋਲ੍ਹੋ। ਹੁਣ ਐਪ 'ਚ ਸਰਚ ਬਾਰ 'ਤੇ ਟੈਪ ਕਰਨਾ ਹੋਵੇਗਾ। ਇਹ ਸਰਚ ਬਾਰ ਸਕ੍ਰੀਨ ਦੇ ਟਾਪ 'ਤੇ ਮੈਗਨੀਫਾਇੰਗ ਗਲਾਸ ਆਈਕਨ ਦੇ ਨਾਲ ਨਜ਼ਰ ਆਵੇਗਾ। ਹੁਣ ਮਾਈਕ੍ਰੋਫੋਨ ਆਈਕਨ ਦੇ ਨਾਲ ਵੈੱਬਫਾਰਮ 'ਤੇ ਟੈਪ ਕਰੋ। ਫਿਰ ਸਾਊਂਡ ਸਰਚ ਫੀਚਰ ਐਕਟਿਵ ਹੋ ਜਾਵੇਗਾ। ਇਸ ਤੋਂ ਬਾਅਦ ਕਿਸੇ ਗਾਣੇ ਦੀ ਧੁਨ ਨੂੰ ਗਾ ਕੇ ਤੁਸੀਂ ਪਲੇਟਫਾਰਮ 'ਤੇ ਆਪਣੇ ਪਸੰਦੀਦਾ ਗਾਣੇ ਨੂੰ ਸਰਚ ਕਰ ਸਕਦੇ ਹੋ। ਇਸ ਲਈ ਕੁਝ ਸਮੇਂ ਰਿਜਲਟ ਦਾ ਇੰਤਜ਼ਾਰ ਕਰਨਾ ਹੋਵੇਗਾ। ਸਰਚ ਦੌਰਾਨ ਯੂਟਿਊਬ ਮਿਊਜ਼ਿਕ AI ਸਾਊਂਡ ਦਾ ਵਿਸ਼ਲੇਸ਼ਣ ਕਰਕੇ ਮੈਚ ਗੀਤ ਨੂੰ ਪੇਸ਼ ਕਰੇਗਾ।