ਪੰਜਾਬ

punjab

ETV Bharat / technology

ਬਿਨ੍ਹਾਂ ਪਾਸਵਰਡ ਦੇ ਆਪਣਾ X ਅਕਾਊਂਟ ਲੌਗਇਨ ਕਰ ਸਕਣਗੇ ਯੂਜ਼ਰਸ, ਆ ਰਿਹਾ ਹੈ ਨਵਾਂ ਫੀਚਰ - X Pass Key Feature

X Pass-Key Feature: X ਨੇ ਆਪਣੇ ਐਂਡਰਾਈਡ ਯੂਜ਼ਰਸ ਲਈ ਨਵਾਂ 'Pass-Key' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਬਿਨ੍ਹਾਂ ਪਾਸਵਰਡ ਭਰੇ ਹੀ ਅਕਾਊਂਟ ਨੂੰ ਲੌਗਇਨ ਕਰ ਸਕੋਗੇ।

X Pass-Key Feature
X Pass-Key Feature (Getty Images)

By ETV Bharat Punjabi Team

Published : Aug 16, 2024, 4:26 PM IST

ਹੈਦਰਾਬਾਦ: ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਾਫ਼ੀ ਲੋਕ ਐਕਟਿਵ ਹਨ। ਅਜਿਹੇ 'ਚ ਲੋਕ ਕਈ ਵਾਰ ਆਪਣੇ ਅਕਾਊਂਟ ਦਾ ਪਾਸਵਰਡ ਭੁੱਲ ਜਾਂਦੇ ਹਨ ਜਾਂ ਕਦੇ-ਕਦੇ ਪਾਸਵਰਡ ਹੈਂਕ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਲੋਕਾਂ ਲਈ ਨਵਾਂ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਨਾਮ 'Pass-Key' ਹੈ, ਜੋ ਕਿ ਐਂਡਰਾਈਡ ਯੂਜ਼ਰਸ ਨੂੰ ਮਿਲੇਗਾ। ਇਸ ਫੀਚਰ ਦੀ ਮਦਦ ਨਾਲ ਬਿਨ੍ਹਾਂ ਪਾਸਵਰਡ ਦੇ ਅਕਾਊਂਟ ਨੂੰ ਲੌਗਇਨ ਕੀਤਾ ਜਾ ਸਕੇਗਾ।

X ਯੂਜ਼ਰਸ ਨੂੰ ਮਿਲਿਆ Pass-Key ਫੀਚਰ: Pass-Key ਇੱਕ ਡਿਜੀਟਲ ਸੁਰੱਖਿਆ ਤਕਨੀਕ ਹੈ, ਜੋ ਪਾਸਵਰਡ ਦੀ ਜਗ੍ਹਾਂ 'ਤੇ ਕੰਮ ਕਰਦੀ ਹੈ। ਯੂਜ਼ਰਸ ਨੂੰ ਕਿਸੇ ਵੈੱਬਸਾਈਟ ਜਾਂ ਐਪ 'ਤੇ ਲੌਗਇਨ ਕਰਨ ਲਈ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ 'ਚ ਬਿਨ੍ਹਾਂ ਪਾਸਵਰਡ ਦੇ ਲੌਗਇਨ ਕਰ ਸਕਦੇ ਹੋ।

Pass-Key ਫੀਚਰ ਦੀ ਵਰਤੋ: X ਦਾ Pass-Key ਫੀਚਰ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਇਸਨੂੰ ਤੁਸੀਂ ਆਪਣੇ ਅਕਾਊਂਟ 'ਚ ਸੈਟਅੱਪ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾ ਆਪਣੇ X ਅਕਾਊਂਟ ਨੂੰ ਖੋਲ੍ਹੋ। ਇਸ ਤੋਂ ਬਾਅਦ ਤੁਹਾਨੂੰ ਨੇਵੀਗੇਸ਼ਨ ਬਾਰ 'ਤੇ ਜਾ ਕੇ 'Your Account' 'ਤੇ ਕਲਿੱਕ ਕਰਨਾ ਹੈ। ਫਿਰ 'ਸੈਟਿੰਗ ਅਤੇ ਪ੍ਰਾਈਵੇਸੀ' 'ਤੇ ਜਾ ਕੇ 'Security' ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ 'ਐਡਿਸ਼ਨਲ ਪਾਸਵਰਡ ਪ੍ਰੋਟੈਕਸ਼ਨ' 'ਤੇ ਟੈਪ ਕਰਕੇ 'Pass-Key' ਆਪਸ਼ਨ ਨੂੰ ਚੁਣੋ। 'Pass-Key' ਨੂੰ ਚੁਣਨ ਤੋਂ ਬਾਅਦ 'ਐਡ Pass-Key' ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ 'Pass-Key' ਐਡ ਹੋ ਜਾਵੇਗਾ। ਫਿਰ ਤੁਸੀਂ ਬਿਨ੍ਹਾਂ ਪਾਸਵਰਡ ਭਰੇ ਆਪਣੇ ਅਕਾਊਂਟ ਨੂੰ ਲੌਗਇਨ ਕਰ ਸਕੋਗੇ। 'Pass-Key' ਫੀਚਰ ਵਧੇਰੇ ਸੁਰੱਖਿਅਤ ਹੈ।

ABOUT THE AUTHOR

...view details