ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ ਐਪ 'ਚ ਇੱਕ ਹੋਰ ਨਵਾਂ ਬਦਲਾਅ ਕੀਤਾ ਹੈ। ਐਪ 'ਚ ਲੌਗਇਨ ਕਰਨ 'ਤੇ ਬਹੁਤ ਸਾਰੇ ਯੂਜ਼ਰਸ ਨੂੰ ਵਟਸਐਪ ਦਾ ਨਵਾਂ ਗ੍ਰੀਨ ਥੀਮ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਬਦਲਾਅ ਨੂੰ ਯੂਜ਼ਰਸ ਜ਼ਿਆਦਾ ਪਸੰਦ ਨਹੀਂ ਕਰ ਰਹੇ। ਇਸ ਲਈ ਯੂਜ਼ਰਸ ਨੇ ਅਲੱਗ-ਅਲੱਗ ਪਲੇਟਫਾਰਮ 'ਤੇ ਇਸਦੀ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਗ੍ਰੀਨ ਥੀਮ ਪਸੰਦ ਨਹੀਂ ਆ ਰਿਹਾ।
ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਬਦਲਾਅ: ਰਿਪੋਰਟ ਅਨੁਸਾਰ, ਵਟਸਐਪ ਨੇ ਯੂਜ਼ਰਸ ਦੇ ਵਿਜ਼ੂਅਲ ਅਨੁਭਵ ਨੂੰ ਬਿਹਤਰ ਬਣਾਉਣ ਲਈ ਥੀਮ ਨੂੰ ਚੇਜ਼ ਕੀਤਾ ਹੈ। ਮੇਟਾ ਇਸ ਥੀਮ ਰਾਹੀ ਯੂਜ਼ਰਸ ਨੂੰ ਮਾਡਰਨ ਇੰਟਰਫੇਸ ਆਫ਼ਰ ਕਰਨਾ ਚਾਹੁੰਦੀ ਹੈ। ਇਸ ਅਪਡੇਟ ਨੂੰ ਕੰਪਨੀ ਹੌਲੀ-ਹੌਲੀ ਯੂਜ਼ਰਸ ਲਈ ਰੋਲਆਊਟ ਕਰ ਰਹੀ ਹੈ।
ਇਨ੍ਹਾਂ ਯੂਜ਼ਰਸ ਨੂੰ ਨਜ਼ਰ ਆਵੇਗਾ ਵਟਸਐਪ ਦੇ ਥੀਮ 'ਚ ਬਦਲਾਅ:ਵਟਸਐਪ 'ਚ ਕੀਤਾ ਜਾ ਰਿਹਾ ਬਦਲਾਅ ਸਭ ਤੋਂ ਪਹਿਲਾ IOS ਯੂਜ਼ਰਸ ਨੂੰ ਮਿਲ ਰਿਹਾ ਹੈ। ਸਾਰੇ IOS ਡਿਵਾਈਸਾਂ ਲਈ ਕੰਪਨੀ ਗ੍ਰੀਨ ਥੀਮ ਨੂੰ ਰੋਲਆਊਟ ਕਰ ਰਹੀ ਹੈ। ਥੀਮ ਤੋਂ ਇਲਾਵਾ, ਯੂਜ਼ਰਸ ਨੂੰ ਐਪ ਦੇ ਆਈਕਨਸ ਅਤੇ ਬਟਨਾਂ 'ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਐਂਡਰਾਈਡ ਯੂਜ਼ਰਸ ਨੂੰ ਵੀ ਕਲਰ ਟੋਨ 'ਚ ਥੋੜਾ ਬਦਲਾਅ ਦੇਖਣ ਨੂੰ ਮਿਲੇਗਾ। ਇਸ 'ਚ ਡਾਰਕ ਮੋਡ ਨੂੰ ਬਿਹਤਰ ਕੀਤੇ ਜਾਣ ਦੇ ਨਾਲ ਲਾਈਟ ਮੋਡ 'ਚ ਵੀ ਸੁਧਾਰ ਸ਼ਾਮਲ ਹਨ।
ਵਟਸਐਪ ਯੂਜ਼ਰਸ ਨੂੰ ਮਿਲਿਆ PassKey ਫੀਚਰ: ਇਸ ਤੋਂ ਇਲਾਵਾ, ਵਟਸਐਪ ਨੇ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ 'Passkey' ਫੀਚਰ ਵੀ ਪੇਸ਼ ਕੀਤਾ ਹੈ। ਇਸ ਫੀਚਰ ਨੂੰ IOS ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਫੀਚਰ ਟੈਸਟਫਲਾਈਟ ਐਪ 'ਤੇ ਉਪਲਬਧ ਵਟਸਐਪ ਬੀਟਾ ਫਾਰ IOS 24.4.10.78 ਅਪਡੇਟ 'ਚ ਦੇਖਿਆ ਗਿਆ ਹੈ। ਇਸ ਤੋਂ ਪੁਸ਼ਟੀ ਹੋ ਗਈ ਹੈ ਕਿ ਕੰਪਨੀ ਬੀਟਾ ਟੈਸਟਰਾਂ ਲਈ 'Passkey' ਫੀਚਰ ਰੋਲਆਊਟ ਕਰ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'Passkey' ਫੀਚਰ ਆਪਸ਼ਨਲ ਹੋਵੇਗਾ। ਯੂਜ਼ਰਸ ਇਸ ਫੀਚਰ ਨੂੰ ਪਸੰਦ ਆਉਣ 'ਤੇ ਇਸਤੇਮਾਲ ਕਰ ਸਕਦੇ ਹਨ ਅਤੇ ਨਾ ਪਸੰਦ ਆਉਣ 'ਤੇ ਡਿਸੇਬਲ ਵੀ ਕਰ ਸਕਦੇ ਹਨ।