ਹੈਦਰਾਬਾਦ:ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਕਈ ਸਮਾਰਟਫੋਨ ਕੰਪਨੀਆਂ ਨਵੇਂ ਫੋਨ ਲੈ ਕੇ ਆ ਰਹੀਆਂ ਹਨ। ਜੇਕਰ ਤੁਸੀਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਥੇ ਆਪਸ਼ਨ ਦੇਖ ਸਕਦੇ ਹੋ। ਅਸੀਂ ਤੁਹਾਡੇ ਲਈ ਜਨਵਰੀ 'ਚ ਲਾਂਚ ਹੋਣ ਵਾਲੇ ਫੋਨਾਂ ਦੀ ਲਿਸਟ ਲੈ ਕੇ ਆਏ ਹਾਂ। ਇਸ ਲਿਸਟ 'ਚ Redmi, Itel ਅਤੇ Oneplus ਵਰਗੀਆਂ ਕੰਪਨੀਆਂ ਦੇ ਨਾਮ ਸ਼ਾਮਲ ਹਨ।
ਨਵੇਂ ਸਾਲ ਮੌਕੇ ਲਾਂਚ ਹੋਣ ਵਾਲੇ ਫੋਨ
Redmi 14C 5G:Redmi 14C 5G ਸਮਾਰਟਫੋਨ ਨੂੰ ਭਾਰਤ 'ਚ 6 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਤੁਸੀਂ ਲਾਂਚ ਤੋਂ ਬਾਅਦ ਐਮਾਜ਼ਾਨ ਅਤੇ ਫਲਿੱਪਕਾਰਟ ਰਾਹੀ ਖਰੀਦ ਸਕੋਗੇ।
Redmi 14C 5G ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਫੋਨ 'ਚ 6.68 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz HD+LCD ਸਕ੍ਰੀਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 4 ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5160mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 18ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਦੱਸ ਦੇਈਏ ਕਿ ਇਸ ਫੋਨ ਦੇ ਬਲੈਕ, ਬਲੂ ਅਤੇ ਪਰਪਲ ਕਲਰ ਆਪਸ਼ਨਾਂ ਦੇ ਨਾਲ ਆਉਣ ਦੀ ਉਮੀਦ ਹੈ।
OnePlus 13: Oneplus ਆਪਣੇ ਭਾਰਤੀ ਗ੍ਰਾਹਕਾਂ ਲਈ OnePlus 13 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਸੀਰੀਜ਼ 7 ਜਨਵਰੀ ਨੂੰ ਲਾਂਚ ਹੋਵੇਗੀ। ਇਸ ਸੀਰੀਜ਼ 'ਚ OnePlus 13 ਅਤੇ OnePlus 13R ਸਮਾਰਟਫੋਨ ਸ਼ਾਮਲ ਹੋਣਗੇ। ਇਨ੍ਹਾਂ ਦੋਨਾਂ ਫੋਨਾਂ ਦੀ ਮਾਈਕ੍ਰੋਸਾਈਟ ਐਮਾਜ਼ਾਨ 'ਤੇ ਲਾਈਵ ਹੋ ਗਈ ਹੈ।
OnePlus 13 ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ OnePlus 13 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 6 ਚਿਪਸੈੱਟ ਅਤੇ OnePlus 13R 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਦੋਨੋ ਫੋਨਾਂ 'ਚ AI ਫੀਚਰਸ ਮਿਲ ਸਕਦੇ ਹਨ। ਦੱਸ ਦੇਈਏ ਕਿ OnePlus 13 ਭਾਰਤ ਵਿੱਚ ਆਰਕਟਿਕ ਡਾਨ, ਬਲੈਕ ਇਕਲਿਪਸ ਅਤੇ ਮਿਡਨਾਈਟ ਓਸ਼ੀਅਨ ਕਲਰ ਵਿਕਲਪਾਂ ਵਿੱਚ ਲਾਂਚ ਕੀਤਾ ਜਾਵੇਗਾ ਜਦਕਿ OnePlus 13R Astral Trail ਅਤੇ Nebula Noir ਸ਼ੇਡਜ਼ ਵਿੱਚ ਆਵੇਗਾ। ਇਨ੍ਹਾਂ ਦੋਨਾਂ ਫੋਨਾਂ 'ਚ 6,000mAh ਦੀ ਬੈਟਰੀ ਮਿਲ ਸਕਦੀ ਹੈ।
OnePlus 13 ਸੀਰੀਜ਼ ਦੀ ਕੀਮਤ