ETV Bharat Punjab

ਪੰਜਾਬ

punjab

ETV Bharat / technology

Realme C65 5G ਸਮਾਰਟਫੋਨ ਦੇ ਨਵੇਂ ਕਲਰ ਆਪਸ਼ਨ ਦੀ ਅੱਜ ਪਹਿਲੀ ਸੇਲ, ਮਿਲ ਰਿਹੈ ਨੇ ਸ਼ਾਨਦਾਰ ਆਫ਼ਰਸ - Realme C65 5G Sale - REALME C65 5G SALE

Realme C65 5G Sale: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ।

Realme C65 5G Sale
Realme C65 5G Sale (Twitter)
author img

By ETV Bharat Tech Team

Published : Jun 14, 2024, 1:00 PM IST

ਹੈਦਰਾਬਾਦ: Realme ਨੇ ਬੀਤੇ ਦਿਨੀ ਆਪਣੇ ਭਾਰਤੀ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਨੂੰ Speedy Red ਕਲਰ ਆਪਸ਼ਨ ਦੇ ਨਾਲ ਲਾਂਚ ਕੀਤਾ ਸੀ। ਅੱਜ ਇਸ ਫੋਨ ਨੂੰ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਗਿਆ ਹੈ। ਸੇਲ ਦੌਰਾਨ ਤੁਸੀਂ Realme C65 5G ਸਮਾਰਟਫੋਨ ਨੂੰ ਕਈ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦ ਸਕਦੇ ਹੋ। ਇਸ ਫੋਨ ਨੂੰ ਸ਼ਾਨਦਾਰ ਫੀਚਰਸ ਦੇ ਨਾਲ ਲਿਆਂਦਾ ਗਿਆ ਹੈ।

Realme C65 5G ਸਮਾਰਟਫੋਨ 'ਤੇ ਆਫ਼ਰਸ: ਜੇਕਰ ਆਫ਼ਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme C65 5G ਦੇ Speedy Red ਕਲਰ 'ਤੇ ਸੇਲ ਦੌਰਾਨ 1,000 ਰੁਪਏ ਦਾ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸਮਾਰਟਫੋਨ ਨੂੰ ਤੁਸੀਂ ਫਲਿੱਫਕਾਰਟ ਅਤੇ Realme ਈ-ਸ਼ਾਪ ਤੋਂ ਖਰੀਦ ਸਕੋਗੇ।

Realme C65 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme C65 5G ਦੇ 4GB+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 10,499 ਰੁਪਏ, 4GB+128GB ਦੀ ਕੀਮਤ 11,499 ਰੁਪਏ ਅਤੇ 6GB+128GB ਦੀ ਕੀਮਤ 12,499 ਰੁਪਏ ਹੈ।

Realme C65 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ LCD ਸਕ੍ਰੀਨ ਦਿੱਤੀ ਗਈ ਹੈ, ਜੋ ਕਿ HD+1604x720 ਪਿਕਸਲ Resolution, 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6300SoC ਚਿਪਸੈੱਟ ਮਿਲਦੀ ਹੈ, ਜਿਸਨੂੰ Mali G57 GPU ਦੇ ਨਾਲ ਜੋੜਿਆ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 2MP ਦਾ ਸੈਕੰਡਰੀ ਸੈਂਸਰ ਅਤੇ LED ਫਲੈਸ਼ ਸ਼ਾਮਲ ਹੈ ਅਤੇ ਫਰੰਟ 'ਚ 8MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 15ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details