ਹੈਦਰਾਬਾਦ: ਭਾਰਤ ਅਤੇ ਦੁਨੀਆ ਦੇ ਸਭ ਤੋਂ ਵਧੀਆ ਸੰਗੀਤ ਸਟ੍ਰੀਮਿੰਗ ਪਲੇਟਫਾਰਮਾਂ ਵਿੱਚੋਂ ਇੱਕ Spotify ਵੱਡੇ ਵਿਵਾਦ ਵਿੱਚ ਫਸ ਗਿਆ ਹੈ, ਕਿਉਂਕਿ ਇੱਕ ਰਿਪੋਰਟ ਦੇ ਅਨੁਸਾਰ, ਕੁਝ ਉਪਭੋਗਤਾਵਾਂ ਨੂੰ ਇਸ ਪਲੇਟਫਾਰਮ ਦੇ ਸਰਚ ਰਿਜ਼ਲਟ ਵਿੱਚ ਅਸ਼ਲੀਲ ਕੰਟੈਟ ਮਿਲਿਆ ਹੈ।
ਯੂਜ਼ਰ ਨੇ Spotify 'ਤੇ ਕੀ ਕੀਤਾ ਸੀ ਸਰਚ?
The Verge ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, Reddit ਉਪਭੋਗਤਾ ਨੇ Spotify ਸਰਚ ਵਿੱਚ ਮਿਲੇ ਇੱਕ ਅਸ਼ਲੀਲ ਵੀਡੀਓ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ ਹੈ। ਰਿਪੋਰਟ ਅਨੁਸਾਰ, ਇਸ ਸਕ੍ਰੀਨਸ਼ੌਟ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਉਪਭੋਗਤਾ ਸਪੋਟੀਫਾਈ ਦੇ ਸਰਚ ਸੈਕਸ਼ਨ ਵਿੱਚ ਗਿਆ ਅਤੇ "Rapper MIA" ਨੂੰ ਸਰਚ ਕੀਤਾ ਤਾਂ ਉਸ ਦੇ ਸਾਹਮਣੇ ਇੱਕ ਅਸ਼ਲੀਲ ਵੀਡੀਓ ਦਿਖਾਈ ਦੇਣ ਲੱਗੀ।
ਇਸ ਗੰਭੀਰ ਮਾਮਲੇ ਬਾਰੇ ਗੱਲ ਕਰਦੇ ਹੋਏ ਸਪੋਟੀਫਾਈ ਦੇ ਬੁਲਾਰੇ ਨੇ ਪ੍ਰਕਾਸ਼ਨ ਨੂੰ ਦੱਸਿਆ ਕਿ ਇਸ ਕਿਸਮ ਦਾ ਕੰਟੈਟ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਲਈ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ। ਸੰਗੀਤ ਪਲੇਟਫਾਰਮ ਦੀ ਸਮੱਗਰੀ ਸੰਚਾਲਨ ਨੀਤੀ ਦੇ ਅਨੁਸਾਰ, ਪਲੇਟਫਾਰਮ ਉਸ ਕੰਟੈਟ ਨੂੰ ਹਟਾ ਦਿੰਦਾ ਹੈ ਜਿਸ ਵਿੱਚ ਜਿਨਸੀ ਕੰਟੈਟ ਸ਼ਾਮਲ ਹੁੰਦਾ ਹੈ।-ਸਪੋਟੀਫਾਈ ਦਾ ਬੁਲਾਰਾ
ਹਾਲਾਂਕਿ, ਹਾਲ ਹੀ ਵਿੱਚ Reddit 'ਤੇ ਕੁਝ ਉਪਭੋਗਤਾਵਾਂ ਨੇ ਆਪਣੀਆਂ ਪੋਸਟਾਂ ਵਿੱਚ ਦਿਖਾਇਆ ਸੀ ਕਿ Spotify ਦੇ ਸਰਚ ਰਿਜ਼ਲਟ ਵਿੱਚ ਅਸ਼ਲੀਲ ਵੀਡੀਓਜ਼ ਦਿਖਾਈਆਂ ਜਾ ਰਹੀਆਂ ਹਨ। ਇੱਕ ਯੂਜ਼ਰ ਨੇ ਆਪਣੀ ਪੋਸਟ ਰਾਹੀਂ ਦਿਖਾਇਆ ਕਿ ਉਸਦੀ ਡਿਸਕਵਰੀ ਵੀਕਲੀ ਐਲਗੋਰਿਦਮਿਕ ਪਲੇ-ਲਿਸਟ ਵਿੱਚ ਕਾਮੁਕ ਆਡੀਓ ਟਰੈਕ ਵੀ ਸੁਝਾਏ ਜਾ ਰਹੇ ਸਨ।
ਅਜਿਹਾ ਦਾਅਵਾ 2022 ਵਿੱਚ ਵੀ ਕੀਤਾ ਗਿਆ ਸੀ