ਪੰਜਾਬ

punjab

ETV Bharat / technology

Samsung Galaxy S24 Ultra ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਹੁਣ ਇਸ ਕਲਰ 'ਚ ਵੀ ਕਰ ਸਕੋਗੇ ਖਰੀਦਦਾਰੀ - Samsung Galaxy S24 Ultra New Color - SAMSUNG GALAXY S24 ULTRA NEW COLOR

Samsung Galaxy S24 Ultra New Color: Samsung ਨੇ ਆਪਣੇ ਗ੍ਰਾਹਕਾਂ ਲਈ Samsung Galaxy S24 Ultra ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਇਹ ਫੋਨ ਅੱਜ ਤੋਂ ਨਵੇਂ ਕਲਰ ਆਪਸ਼ਨ ਦੇ ਨਾਲ ਭਾਰਤ 'ਚ ਖਰੀਦਣ ਲਈ ਉਪਲਬਧ ਹੈ।

Samsung Galaxy S24 Ultra New Color
Samsung Galaxy S24 Ultra New Color (Twitter)

By ETV Bharat Punjabi Team

Published : Jun 21, 2024, 5:22 PM IST

ਹੈਦਰਾਬਾਦ: ਸੈਮਸੰਗ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy S24 Ultra ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Titanium Yellow ਕਲਰ ਦੇ ਨਾਲ ਲਿਆਂਦਾ ਗਿਆ ਹੈ। ਹੁਣ ਤੁਸੀਂ ਇਸ ਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਵੀ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਪਹਿਲਾ ਹੀ ਤਿੰਨ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਚੁੱਕਾ ਹੈ। ਪਹਿਲਾ ਇਸ ਫੋਨ ਨੂੰ ਟਾਈਟੇਨੀਅਮ ਬਲੈਕ, ਟਾਈਟੇਨੀਅਮ ਗ੍ਰੇ ਅਤੇ ਟਾਈਟੇਨੀਅਮ ਵਾਇਲੇਟ ਕਲਰ ਦੇ ਨਾਲ ਲਿਆਂਦਾ ਗਿਆ ਸੀ ਅਤੇ ਹੁਣ ਕੰਪਨੀ ਨੇ ਇਸ ਫੋਨ 'ਚ Titanium Yellow ਕਲਰ ਨੂੰ ਜੋੜਿਆ ਹੈ।

Samsung Galaxy S24 Ultra ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਨਵੇਂ ਕਲਰ ਆਪਸ਼ਨ ਦੀ ਲੁੱਕ ਅਤੇ ਫੀਚਰਸ ਪਹਿਲਾ ਵਾਂਗ ਹੀ ਹਨ। ਇਸ ਫੋਨ 'ਚ 6.8 ਇੰਚ ਦੀ QHD+AMOLED 2x ਡਿਸਪਲੇ ਦਿੱਤੀ ਗਈ ਹੈ, ਜੋ ਕਿ 1Hz, 120Hz ਅਤੇ 2600nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 200MP ਦਾ ਵਾਈਡ ਕੈਮਰਾ, 12MP ਦਾ ਅਲਟ੍ਰਾ ਵਾਈਡ ਸ਼ੂਟਰ, 50MP ਦਾ ਟੈਲੀਫੋਟੋ ਸ਼ੂਟਰ ਅਤੇ 10MP ਦਾ ਟੈਲੀਫੋਟੋ ਸ਼ੂਟਰ ਦਿੱਤਾ ਗਿਆ ਹੈ। ਸੈਲਫ਼ੀ ਲਈ ਫਰੰਟ 'ਚ 12MP ਦਾ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ ਵਾਈਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ABOUT THE AUTHOR

...view details