ਹੈਦਰਾਬਾਦ: ਸੈਮਸੰਗ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ A ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Samsung Galaxy A55 5G ਅਤੇ Galaxy A35 5G ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਫੋਨਾਂ ਦੀਆਂ ਕੀਮਤਾਂ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੋਨੋ ਹੀ ਫੋਨਾਂ ਦੇ ਫੀਚਰਸ ਲਗਭਗ ਇੱਕ ਸਾਮਾਨ ਹਨ।
Samsung Galaxy A55 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy A55 5G ਸਮਾਰਟਫੋਨ 'ਚ 6.6 ਇੰਚ ਦੀ FHD+Super AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ 1,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Exynos 2480 ਚਿਪਸੈੱਟ ਦਿੱਤੀ ਗਈ ਹੈ। Samsung Galaxy A55 5G ਸਮਾਰਟਫੋਨ ਨੂੰ 8GB+12GB ਸਟੋਰੇਜ, 8GB+256GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 12MP ਅਤੇ 5MP ਦਾ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।