ਹੈਦਰਾਬਾਦ: Realme ਨੇ ਭਾਰਤ ਵਿੱਚ Realme 14 Pro ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਸੀਰੀਜ਼ 'ਚ ਦੋ ਫੋਨ ਲਾਂਚ ਕੀਤੇ ਹਨ, ਜਿਨ੍ਹਾਂ 'ਚ Realme 14 Pro ਅਤੇ Realme 14 Pro+ ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ 24,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ 'ਚ ਯੂਜ਼ਰਸ ਨੂੰ ਦੁਨੀਆ ਦਾ ਪਹਿਲਾ ਟ੍ਰਿਪਲ ਫਲੈਸ਼ ਕੈਮਰਾ ਮਿਲਦਾ ਹੈ।
Realme 14 Pro ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ Realme 14 Pro ਸਮਾਰਟਫੋਨ 'ਚ 6.77 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ, ਜੋ 120Hz ਦੀ ਰਿਫਰੈਸ਼ ਦਰ ਨਾਲ ਆਉਂਦੀ ਹੈ। ਫੋਨ 'ਚ ਕਵਾਡ-ਕਰਵ ਡਿਸਪਲੇਅ ਹੈ, ਜਿਸ ਦੀ ਪੀਕ ਬ੍ਰਾਈਟਨੈੱਸ 4500 ਨਿਟਸ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ MediaTek Dimensity 7300 Energy 5G ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਇਹ ਫੋਨ ਐਂਡਰਾਈਡ 15 'ਤੇ ਆਧਾਰਿਤ Realme UI 6.0 OS 'ਤੇ ਚੱਲਦਾ ਹੈ। ਕੰਪਨੀ ਨੇ ਇਸ ਫੋਨ ਨੂੰ 6000mAh ਦੀ ਬੈਟਰੀ ਨਾਲ ਲਾਂਚ ਕੀਤਾ ਹੈ, ਜੋ ਕਿ 45W SUPERVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫ਼ੋਨ ਦੇ ਪਿਛਲੇ ਪਾਸੇ ਇੱਕ 50MP Sony IMX882 OIS ਮੇਨ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਫੋਨ 'ਚ ਮੋਨੋਕ੍ਰੋਮ ਕੈਮਰਾ ਵੀ ਦਿੱਤਾ ਗਿਆ ਹੈ। ਇਸਦੇ ਬੈਕ ਕੈਮਰੇ ਨਾਲ 30fps 'ਤੇ 4K ਤੱਕ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ ਵਿੱਚ 5G + 5G ਡਿਊਲ ਮੋਡ, ਵਾਈ-ਫਾਈ 6, ਬਲੂਟੁੱਥ 5.4, ਟਾਈਪ-ਸੀ ਪੋਰਟ, ਪ੍ਰਾਕਸੀਮਿਟੀ ਸੈਂਸਰ, ਲਾਈਟ ਸੈਂਸਰ, ਕਲਰ ਟੈਂਪਰੇਚਰ ਸੈਂਸਰ, ਫਿੰਗਰਪ੍ਰਿੰਟ ਅੰਡਰਸਕਰੀਨ ਸੈਂਸਰ ਸਮੇਤ ਕਈ ਖਾਸ ਫੀਚਰਸ ਦਿੱਤੇ ਗਏ ਹਨ।
Realme 14 Pro ਦਾ ਕਲਰ
ਕਲਰ ਬਾਰੇ ਗੱਲ ਕੀਤੀ ਜਾਵੇ, ਤਾਂ Realme 14 Pro ਸਮਾਰਟਫੋਨ ਨੂੰ ਜੈਪੁਰ ਪਿੰਕ, ਪਰਲ ਵ੍ਹਾਈਟ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਗਿਆ ਹੈ।
Realme 14 Pro+ ਦੇ ਫੀਚਰਸ
Realme 14 Pro+ ਵਿੱਚ 1.5K ਰੈਜ਼ੋਲਿਊਸ਼ਨ ਦੇ ਨਾਲ 6.83-ਇੰਚ ਦੀ ਕਵਾਡ-ਕਰਵਡ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 7s Gen 3 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ। ਇਹ ਫੋਨ ਐਂਡਰਾਈਡ 15 'ਤੇ ਆਧਾਰਿਤ Realme UI 6.0 OS 'ਤੇ ਚੱਲਦਾ ਹੈ। ਕੰਪਨੀ ਨੇ ਇਸ ਫੋਨ ਨੂੰ 6000mAh ਦੀ ਬੈਟਰੀ ਨਾਲ ਲਾਂਚ ਕੀਤਾ ਹੈ, ਜੋ 80W SUPERVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦੇ ਪਿਛਲੇ ਪਾਸੇ ਇੱਕ 50MP Sony IMX896 OIS ਮੇਨ ਕੈਮਰਾ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਫੋਨ 'ਚ 8MP ਦਾ ਅਲਟਰਾਵਾਈਡ ਕੈਮਰਾ ਵੀ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। Realme 14 Pro+ ਵਿੱਚ 5G + 5G ਡਿਊਲ ਮੋਡ, ਵਾਈ-ਫਾਈ 6, ਬਲੂਟੁੱਥ 5.4, ਟਾਈਪ-ਸੀ ਪੋਰਟ, GPS ਪ੍ਰਾਕਸੀਮਿਟੀ ਸੈਂਸਰ, ਲਾਈਟ ਸੈਂਸਰ, ਕਲਰ ਟੈਂਪਰੇਚਰ ਸੈਂਸਰ, ਫਿੰਗਰਪ੍ਰਿੰਟ ਅੰਡਰਸਕਰੀਨ ਸੈਂਸਰ ਸਮੇਤ ਕਈ ਖਾਸ ਫੀਚਰਸ ਦਿੱਤੇ ਗਏ ਹਨ।
Realme 14 Pro+ ਦਾ ਕਲਰ