ਪੰਜਾਬ

punjab

ETV Bharat / technology

OnePlus Nord CE 4 Lite ਸਮਾਰਟਫੋਨ ਜਲਦ ਹੋ ਸਕਦੈ ਲਾਂਚ, BIS ਸਰਟੀਫਿਕੇਸ਼ਨ 'ਤੇ ਹੋਇਆ ਲਿਸਟ - OnePlus Nord CE 4 Lite Launch Date - ONEPLUS NORD CE 4 LITE LAUNCH DATE

OnePlus Nord CE 4 Lite Launch Date: OnePlus ਆਪਣੇ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਲਾਂਚ ਤੋਂ ਪਹਿਲਾ BIS ਸਰਟੀਫਿਕੇਸ਼ਨ 'ਤੇ ਲਿਸਟ ਕੀਤਾ ਗਿਆ ਹੈ, ਜਿੱਥੋ ਸੰਕੇਤ ਮਿਲੇ ਹਨ ਕਿ ਇਸ ਫੋਨ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

OnePlus Nord CE 4 Lite Launch Date
OnePlus Nord CE 4 Lite Launch Date (Twitter)

By ETV Bharat Tech Team

Published : May 5, 2024, 2:49 PM IST

ਹੈਦਰਾਬਾਦ: OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE 4 Lite ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰ ਸਕਦਾ ਹੈ। ਕੰਪਨੀ ਇਸ ਫੋਨ 'ਤੇ ਅਜੇ ਕੰਮ ਕਰ ਰਹੀ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਲਾਂਚ ਤੋਂ ਪਹਿਲਾ ਹੀ ਇਸ ਫੋਨ ਨੂੰ ਕਈ ਸਰਟੀਫਿਕੇਸ਼ਨ ਸਾਈਟਸ 'ਤੇ ਲਿਸਟ ਕੀਤਾ ਜਾ ਚੁੱਕਾ ਹੈ। ਹੁਣ OnePlus Nord CE 4 Lite ਨੂੰ BIS ਸਰਟੀਫਿਕੇਸ਼ਨ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਸੰਕੇਤ ਮਿਲੇ ਹਨ ਕਿ ਇਸ ਫੋਨ ਨੂੰ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।

BIS ਸਰਟੀਫਿਕੇਸ਼ਨ 'ਤੇ ਨਜ਼ਰ ਆਇਆ OnePlus Nord CE 4 Lite: OnePlus Nord CE 4 Lite ਸਮਾਰਟਫੋਨ ਨੂੰ BIS ਸਰਟੀਫਿਕੇਸ਼ਨ 'ਤੇ CPH2619 ਮਾਡਲ ਨੰਬਰ ਦੇ ਨਾਲ ਲਿਸਟ ਕੀਤਾ ਗਿਆ ਹੈ। ਫਿਲਹਾਲ, ਇਸ ਫੋਨ ਦੇ ਫੀਚਰਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ OnePlus Nord CE 4 Lite ਸਮਾਰਟਫੋਨ ਚੀਨ 'ਚ ਲਾਂਚ ਹੋਏ Oppo A3 ਦਾ ਰੀਬ੍ਰਾਂਡਿਡ ਵਰਜ਼ਨ ਹੋ ਸਕਦਾ ਹੈ। ਕੰਪਨੀ ਵੱਲੋ ਅਜੇ OnePlus Nord CE 4 Lite ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।

OnePlus Nord CE 4 Lite ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦੀ ਡਿਸਪਲੇ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਫੋਨ 'ਚ 6.67 ਇੰਚ ਦੀ AMOLED ਪੈਨਲ ਵਾਲੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 8GB+12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਪ੍ਰਾਈਮਰੀ ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਸੈਂਸਰ ਮਿਲ ਸਕਦਾ ਹੈ। ਇਸ ਫੋਨ ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਕੰਪਨੀ ਵੱਲੋ ਅਜੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

ABOUT THE AUTHOR

...view details