ਨਵੀਂ ਦਿੱਲੀ:ਕੁਝ ਸਾਲਾਂ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਰੀਚਾਰਜ ਪਲੈਨ ਮਹਿੰਗੇ ਹੋ ਗਏ ਹਨ। ਜੀਓ ਨੇ ਆਪਣੇ ਸਸਤੇ ਪਲੈਨ ਨਾਲ ਟੈਲੀਕਾਮ ਸੈਕਟਰ 'ਚ ਵੱਡਾ ਬਦਲਾਅ ਲਿਆਂਦਾ ਸੀ ਪਰ ਹੁਣ ਕੰਪਨੀ ਦੇ ਮਹਿੰਗੇ ਪਲੈਨ ਯੂਜ਼ਰਸ ਲਈ ਵੱਡੀ ਟੈਂਸ਼ਨ ਬਣ ਗਏ ਹਨ। ਮੌਜੂਦਾ ਸਮੇਂ ਵਿੱਚ ਸਸਤੇ ਪਲੈਨ ਲਈ ਕਰੋੜਾਂ ਮੋਬਾਈਲ ਉਪਭੋਗਤਾਵਾਂ ਲਈ BSNL ਹੀ ਇੱਕੋ ਇੱਕ ਵਿਕਲਪ ਬਚਿਆ ਹੈ। ਜੀਓ, ਏਅਰਟੈੱਲ ਅਤੇ ਵੀਆਈ ਦੇ ਪਲੈਨ ਮਹਿੰਗੇ ਹੋਣ ਤੋਂ ਬਾਅਦ BSNL ਨੂੰ ਬਹੁਤ ਫਾਇਦਾ ਹੋਇਆ ਹੈ। ਪ੍ਰਾਈਵੇਟ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ 55 ਲੱਖ ਤੋਂ ਵੱਧ ਨਵੇਂ ਗ੍ਰਾਹਕ BSNL ਨਾਲ ਜੁੜ ਗਏ ਹਨ। ਮਹਿੰਗੇ ਪਲੈਨ ਤੋਂ ਛੁਟਕਾਰਾ ਪਾਉਣ ਲਈ ਯੂਜ਼ਰਸ ਲਗਾਤਾਰ ਆਪਣਾ ਨੰਬਰ BSNL 'ਤੇ ਪੋਰਟ ਕਰ ਰਹੇ ਹਨ।
ਰੀਚਾਰਜ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਆਪਣਾ ਸਿਮ ਬਦਲਣਾ ਚਾਹੁੰਦੇ ਹੋ? ਇਸ ਤਰ੍ਹਾਂ ਆਸਾਨੀ ਨਾਲ ਕਰੋ Jio-Airtel ਸਿਮ ਨੂੰ BSNL 'ਚ ਪੋਰਟ - JIO AIRTEL VI PORT TO BSNL
ਜੁਲਾਈ 'ਚ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਸੀ, ਜਿਸ ਤੋਂ ਬਾਅਦ 55 ਲੱਖ ਤੋਂ ਜ਼ਿਆਦਾ ਨਵੇਂ ਗ੍ਰਾਹਕ BSNL ਨਾਲ ਜੁੜ ਗਏ ਹਨ।
JIO AIRTEL VI PORT TO BSNL (Getty Images)
Published : Dec 16, 2024, 10:39 AM IST
Jio-Airtel ਤੋਂ BSNL ਤੱਕ ਪੋਰਟ ਕਿਵੇਂ ਕਰੀਏ?
- ਜੇਕਰ ਤੁਸੀਂ Jio ਜਾਂ Airtel ਯੂਜ਼ਰ ਹੋ ਅਤੇ ਆਪਣਾ ਨੰਬਰ BSNL 'ਚ ਪੋਰਟ ਕਰਨਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ 1900 'ਤੇ SMS ਭੇਜ ਕੇ ਬੇਨਤੀ ਕਰਨੀ ਹੋਵੇਗੀ।
- ਬੇਨਤੀ ਲਈ ਤੁਹਾਨੂੰ ਵੱਡੇ ਅੱਖਰਾਂ ਵਿੱਚ PORT ਲਿਖਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਸਪੇਸ ਦੇ ਕੇ ਮੋਬਾਈਲ ਨੰਬਰ ਲਿਖਣਾ ਹੋਵੇਗਾ।
- ਧਿਆਨ ਰਹੇ ਕਿ ਜੇਕਰ ਤੁਸੀਂ ਜੰਮੂ-ਕਸ਼ਮੀਰ 'ਚ ਰਹਿੰਦੇ ਹੋ ਤਾਂ ਤੁਹਾਨੂੰ BSNL ਨੂੰ ਪੋਰਟ ਕਰਨ ਲਈ 1900 'ਤੇ ਕਾਲ ਕਰਨੀ ਪਵੇਗੀ।
- ਹੁਣ ਤੁਹਾਡੇ ਮੋਬਾਈਲ ਨੰਬਰ 'ਤੇ ਇੱਕ ਵਿਲੱਖਣ ਕੋਡ ਭੇਜਿਆ ਜਾਵੇਗਾ। ਧਿਆਨ ਰਹੇ ਕਿ ਇਹ ਕੋਡ 15 ਦਿਨਾਂ ਤੱਕ ਐਕਟਿਵ ਰਹੇਗਾ।
- ਹੁਣ ਤੁਹਾਨੂੰ ਉਸ ਯੂਨੀਕ ਕੋਡ ਨਾਲ BSNL ਦਫਤਰ ਜਾਣਾ ਹੋਵੇਗਾ।
- ਆਪਣਾ ਆਧਾਰ ਕਾਰਡ ਨਾਲ ਲੈ ਕੇ ਜਾਓ।
- ਇਸ ਦੇ ਨਾਲ ਹੀ ਹੋਰ ਜਾਣਕਾਰੀ ਵੀ ਮੰਗੀ ਜਾਵੇਗੀ। ਨਿੱਜੀ ਵੇਰਵੇ ਦੇਣ ਤੋਂ ਬਾਅਦ ਅਧਿਕਾਰੀ ਤੁਹਾਨੂੰ ਇੱਕ ਨਵਾਂ BSNL ਸਿਮ ਦੇਵੇਗਾ।
- ਧਿਆਨ ਰਹੇ ਕਿ ਇਸਦੇ ਲਈ ਤੁਹਾਨੂੰ ਫੀਸ ਦੇ ਰੂਪ ਵਿੱਚ ਕੁਝ ਪੈਸੇ ਦੇਣੇ ਪੈ ਸਕਦੇ ਹਨ।
- ਨਵੇਂ BSNL ਸਿਮ ਕਾਰਡ ਦੇ ਨਾਲ ਤੁਹਾਨੂੰ ਇੱਕ ਵਿਲੱਖਣ ਨੰਬਰ ਵੀ ਦਿੱਤਾ ਜਾਵੇਗਾ।
- ਇਸਦੀ ਮਦਦ ਨਾਲ ਤੁਸੀਂ ਆਪਣਾ BSNL ਨੰਬਰ ਐਕਟੀਵੇਟ ਕਰ ਸਕੋਗੇ।
- ਤੁਹਾਨੂੰ ਦੱਸ ਦੇਈਏ ਕਿ ਇੱਕ ਨੰਬਰ ਤੋਂ ਦੂਜੇ ਨੰਬਰ 'ਤੇ ਸ਼ਿਫਟ ਕਰਨ ਲਈ ਤੁਹਾਨੂੰ 7 ਦਿਨਾਂ ਤੱਕ ਦਾ ਵੇਟਿੰਗ ਪੀਰੀਅਡ ਮਿਲ ਸਕਦਾ ਹੈ।
ਇਹ ਵੀ ਪੜ੍ਹੋ:-