ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾ ਨੇ 'Dislike' ਨਾਮ ਦਾ ਇੱਕ ਫੀਚਰ ਪੇਸ਼ ਕੀਤਾ ਹੈ। ਫਿਲਹਾਲ, ਮੈਟਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਫੀਚਰ ਨੂੰ ਟੈਸਟ ਕਰ ਰਿਹਾ ਹੈ। ਕਈ ਰਿਪੋਰਟਾਂ ਰਾਹੀਂ ਇਸ ਫੀਚਰ ਦੀ ਜਾਣਕਾਰੀ ਸਾਹਮਣੇ ਆਈ ਹੈ ਅਤੇ ਇੰਸਟਾਗ੍ਰਾਮ ਦੇ ਸੀਈਓ ਐਡਮ ਮੋਸੇਰੀ ਨੇ ਵੀ ਇਸ ਫੀਚਰ ਦੀ ਪੁਸ਼ਟੀ ਕੀਤੀ ਹੈ। Dislike ਫੀਚਰ ਨੂੰ ਇੰਸਟਾਗ੍ਰਾਮ 'ਚ ਦਿੱਤੇ ਗਏ ਲਾਈਕ ਬਟਨ ਦੇ ਨਾਲ ਦਿੱਤਾ ਜਾਵੇਗਾ। ਜੇਕਰ ਤੁਹਾਨੂੰ ਕੋਈ ਕੰਮੈਟ ਪਸੰਦ ਨਹੀਂ ਆਉਦਾ ਹੈ ਤਾਂ Dislike ਬਟਨ 'ਤੇ ਯੂਜ਼ਰਸ ਟੈਪ ਕਰ ਸਕਦੇ ਹੋ।
ਇੰਸਟਾਗ੍ਰਾਮ ਯੂਜ਼ਰਸ ਨੂੰ ਮਿਲੇਗਾ 'Dislike' ਬਟਨ
ਇੰਸਟਾਗ੍ਰਾਮ 'ਤੇ ਨਜ਼ਰ ਆਉਣ ਵਾਲੀ ਕਿਸੇ ਪੋਸਟ 'ਤੇ ਯੂਜ਼ਰਸ ਇਤਰਾਜ਼ ਜਾਂ ਅਸਹਿਮਤੀ ਪ੍ਰਗਟ ਕਰਨ ਲਈ ਇਸ ਬਟਨ ਨੂੰ ਟੈਪ ਕਰ ਸਕਦੇ ਹਨ। ਇਹ ਬਟਨ ਪੋਸਟ ਦੇ ਨਾਲ-ਨਾਲ ਰੀਲਾਂ ਨੂੰ ਵੀ Dislike ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਫਿਲਹਾਲ, ਇਹ ਫੀਚਰ ਪੇਸ਼ ਨਹੀਂ ਹੋਇਆ ਹੈ। ਅਜੇ ਤੁਸੀਂ ਸਿਰਫ਼ ਲਾਈਕ ਬਟਨ ਦਾ ਹੀ ਇਸਤੇਮਾਲ ਕਰ ਸਕਦੇ ਹੋ।