ਹੈਦਰਾਬਾਦ: ਇਲੈਕਟ੍ਰਾਨਿਕ ਯੰਤਰ ਸਹੀ ਵਰਤੋਂ ਅਤੇ ਰੱਖ-ਰਖਾਅ ਨਾਲ ਲੰਬੇ ਸਮੇਂ ਤੱਕ ਚੱਲ ਸਕਦੇ ਹਨ। ਸਮਾਰਟਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾਤਰ ਯੰਤਰ ਡਿੱਗਣ ਨਾਲ ਖ਼ਰਾਬ ਹੋ ਜਾਂਦੇ ਹਨ। ਹਾਲਾਂਕਿ, ਹਰ ਫੋਨ ਜਾਂ ਡਿਵਾਈਸ ਦੀ ਆਪਣੀ ਅਲੱਗ ਪਹਿਚਾਣ ਹੁੰਦੀ ਹੈ। ਤੁਸੀਂ ਆਪਣੇ ਫੋਨ ਨੂੰ ਜਿਨ੍ਹਾਂ ਸੰਭਾਲ ਕੇ ਰੱਖੋਗੇ, ਫੋਨ ਉਨ੍ਹਾਂ ਲੰਬਾ ਸਮਾਂ ਚੱਲੇਗਾ। ਕੁਝ ਸਮੇਂ ਬਾਅਦ ਫੋਨ 'ਚ ਆਪਣੇ ਆਪ ਕਈ ਸਮੱਸਿਆਵਾਂ ਪੈਂਦਾ ਹੋਣ ਲੱਗਦੀਆਂ ਹਨ। ਪਰ ਇਸ ਤੋਂ ਪਹਿਲਾਂ ਹੀ ਕੁਝ ਸੰਕੇਤ ਨਜ਼ਰ ਆਉਣ ਲੱਗ ਜਾਂਦੇ ਹਨ ਕਿ ਤੁਹਾਡਾ ਫੋਨ ਪੁਰਾਣਾ ਹੋ ਗਿਆ ਹੈ। ਇਨ੍ਹਾਂ ਸੰਕੇਤਾਂ 'ਚ ਪਰਫਾਰਮੈਂਸ ਜਾਂ ਸਪੀਡ ਦਾ ਘਟਣਾ, ਡਿਸਪਲੇ ਵਿੱਚ ਸਮੱਸਿਆ, ਬੈਟਰੀ ਚਾਰਜਿੰਗ ਦਾ ਤੇਜ਼ੀ ਨਾਲ ਖਤਮ ਹੋਣਾ ਆਦਿ ਸ਼ਾਮਲ ਹੈ।
ਸਮਾਰਟਫੋਨ ਨੂੰ ਕਿੰਨੇ ਸਾਲਾਂ ਤੱਕ ਵਰਤਿਆਂ ਜਾ ਸਕਦਾ ਹੈ? ਨਵਾਂ ਫੋਨ ਖਰੀਦਣ ਤੋਂ ਪਹਿਲਾਂ ਸਭ ਕੁਝ ਜਾਣੋ - Lifespan of Smartphone - LIFESPAN OF SMARTPHONE
Lifespan of Smartphone: ਅੱਜ ਦੇ ਸਮੇਂ 'ਚ ਹਰ ਕਿਸੇ ਕੋਲ੍ਹ ਸਮਾਰਟਫੋਨ ਹੈ। ਕਈ ਲੋਕ ਇੱਕ ਹੀ ਫੋਨ ਨੂੰ ਕਈ ਸਾਲਾਂ ਤੱਕ ਇਸਤੇਮਾਲ ਕਰਦੇ ਹਨ। ਵੈਸੇ ਤਾਂ ਸਮਾਰਟਫੋਨ ਕਿੰਨੇ ਸਮੇਂ ਤੱਕ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਇਸਦੀ ਕੋਈ ਤਾਰੀਖ ਨਹੀਂ ਹੁੰਦੀ। ਫ਼ੋਨ ਦਾ ਜੀਵਨ ਸਾਫ਼ਟਵੇਅਰ ਅੱਪਡੇਟ, ਵਰਤੋਂ, ਗੁਣਵੱਤਾ ਅਤੇ ਰੱਖ-ਰਖਾਅ 'ਤੇ ਨਿਰਭਰ ਕਰਦਾ ਹੈ।
Published : Jul 10, 2024, 2:18 PM IST
ਦਰਅਸਲ, ਸਮਾਰਟਫੋਨ 'ਤੇ ਅਧਿਕਾਰਤ ਤੌਰ 'ਤੇ ਕੋਈ ਐਕਸਪਾਇਰੀ ਡੇਟ ਨਹੀਂ ਦਿੱਤੀ ਗਈ ਹੁੰਦੀ। ਪਰ 3-4 ਸਾਲ ਬਾਅਦ ਸਮਾਰਟਫੋਨ 'ਚ ਸਾਫਟਵੇਅਰ ਅਪਡੇਟ ਆਉਣੇ ਬੰਦ ਹੋ ਜਾਂਦੇ ਹਨ, ਜਿਸ ਕਾਰਨ ਫੋਨ ਦੀ ਉਪਯੋਗਤਾ ਖਤਮ ਹੋ ਜਾਂਦੀ ਹੈ। ਅਜਿਹੇ ਸਮਾਰਟਫ਼ੋਨਸ ਵਿੱਚ ਜ਼ਿਆਦਾਤਰ ਸਾਫ਼ਟਵੇਅਰ ਸਮਰਥਿਤ ਨਹੀਂ ਹੁੰਦੇ ਹਨ ਅਤੇ ਤੁਹਾਨੂੰ ਨਵਾਂ ਸਮਾਰਟਫੋਨ ਖਰੀਦਣ ਦੀ ਲੋੜ ਪੈ ਜਾਂਦੀ ਹੈ। ਸਾਫਟਵੇਅਰ ਅਪਡੇਟ ਦੀ ਅੰਤਮ ਤਾਰੀਖ ਫ਼ੋਨ ਬਾਕਸ 'ਤੇ ਲਿਖੀ ਗਈ ਨਿਰਮਾਣ ਮਿਤੀ ਤੋਂ ਸ਼ੁਰੂ ਹੁੰਦੀ ਹੈ।
- Motorola G85 ਸਮਾਰਟਫੋਨ ਭਾਰਤ 'ਚ ਲਾਂਚ, ਘੱਟ ਕੀਮਤ 'ਚ ਪੇਸ਼ ਹੋਇਆ ਸ਼ਾਨਦਾਰ ਫੀਚਰਸ ਵਾਲਾ ਫੋਨ - Motorola G85 Launch
- ਇੰਤਜ਼ਾਰ ਖਤਮ, ਸੈਮਸੰਗ ਗਲੈਕਸੀ ਅਨਪੈਕਡ ਈਵੈਂਟ ਅੱਜ ਹੋ ਰਿਹਾ ਸ਼ੁਰੂ, ਕਈ ਪ੍ਰੋਡਕਟਸ ਹੋਣਗੇ ਲਾਂਚ - Samsung Galaxy Unpacked Event 2024
- ਔਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਹਾਡਾ ਬੈਂਕ ਅਕਾਊਂਟ ਹੋ ਸਕਦੈ ਖਾਲੀ - Amazon Prime Day Sale Alert
ਜੇਕਰ ਅਸੀਂ ਡਿਵਾਈਸ ਦੇ ਇਸਤੇਮਾਲ ਦੀ ਗੱਲ ਕਰੀਏ, ਤਾਂ ਆਮ ਤੌਰ 'ਤੇ ਸਮਾਰਟਫੋਨ ਦਾ ਇਸਤੇਮਾਲ 3-5 ਸਾਲ ਤੱਕ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀਆਂ ਵੱਲੋ ਫੋਨ ਦੀ ਵਰਤੋ ਨੂੰ ਲੈ ਕੇ ਕੋਈ ਤਰੀਕ ਨਹੀਂ ਦਿੱਤੀ ਗਈ ਹੁੰਦੀ। ਇਸ ਫੋਨ ਨੂੰ ਤੁਸੀਂ ਜ਼ਿਆਦਾ ਸਮੇਂ ਤੱਕ ਵੀ ਚਲਾ ਸਕਦੇ ਹੋ, ਪਰ ਅਜਿਹਾ ਗੁਣਵੱਤਾ, ਰੱਖ-ਰਖਾਅ ਅਤੇ ਵਰਤੋਂ ਦੇ ਆਧਾਰ 'ਤੇ ਹੀ ਹੋ ਸਕਦਾ ਹੈ। ਗੇਮਿੰਗ ਅਤੇ ਵੀਡੀਓ ਸਟ੍ਰੀਮਿੰਗ ਵਰਗੀਆਂ ਚੀਜ਼ਾਂ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ 2-3 ਸਾਲਾਂ ਦੇ ਅੰਦਰ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪ੍ਰਦਰਸ਼ਨ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀ ਹੈ। ਇਸ ਲਈ ਫੋਨ ਦਾ ਇਸਤੇਮਾਲ ਕਰਦੇ ਧਿਆਨ ਰੱਖੋ।