ਹੈਦਰਾਬਾਦ:ਫਲਿੱਪਕਾਰਟ 'ਤੇ ਜਲਦ ਹੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ 'ਚ ਕਈ ਚੀਜ਼ਾਂ ਨੂੰ ਤੁਸੀਂ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਫਲਿੱਪਕਾਰਟ Big Billion Days ਸੇਲ ਸ਼ੁਰੂ ਹੋਣ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਫਲਿੱਪਕਾਰਟ ਦੀ ਵੈੱਬਸਾਈਟ ਤੋਂ ਸਾਹਮਣੇ ਆਈ ਹੈ। ਇਹ ਸੇਲ 29 ਸਤੰਬਰ ਤੋਂ ਸ਼ੁਰੂ ਹੋ ਕੇ 30 ਸਤੰਬਰ ਤੱਕ ਚੱਲੇਗੀ। ਸੇਲ ਦੌਰਾਨ ਤੁਸੀਂ ਸਮਾਰਟਫੋਨ ਤੋਂ ਲੈ ਕੇ ਲੈਪਟਾਪ ਅਤੇ ਹੋਰ ਵੀ ਕਈ ਡਿਵਾਈਸਾਂ ਨੂੰ ਸ਼ਾਨਦਾਰ ਆਫ਼ਰਸ ਦੇ ਨਾਲ ਖਰੀਦਣ ਦਾ ਮੌਕਾ ਪਾ ਸਕੋਗੇ।
Flipkart Big Billion Days ਸੇਲ ਦੀ ਤਰੀਕ: Flipkart Big Billion Days ਸੇਲ 29 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਸੇਲ ਪਲੱਸ ਮੈਂਬਰਾਂ ਲਈ ਹੋਵੇਗੀ, ਜਦਕਿ ਹੋਰਨਾਂ ਮੈਬਰਾਂ ਲਈ Flipkart Big Billion Days ਸੇਲ 30 ਸਤੰਬਰ ਨੂੰ ਸ਼ੁਰੂ ਹੋਵੇਗੀ।