ਫਲਿੱਪਕਾਰਟ ਅਤੇ ਐਮਾਜ਼ਾਨ ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਸੇਲ ਦਾ ਆਯੋਜਨ ਕਰਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ ਸ਼ੁਰੂ ਹੋ ਗਈ ਹੈ। ਫਲਿੱਪਕਾਰਟ ਪਲੱਸ ਅਤੇ ਐਮਾਜ਼ਾਨ ਪ੍ਰਾਈਮ ਮੈਬਰਾਂ ਲਈ ਸੇਲ 13 ਜਨਵਰੀ ਦੀ ਅੱਧੀ ਰਾਤ ਨੂੰ ਸ਼ੁਰੂ ਹੋ ਗਈ ਸੀ ਅਤੇ ਬਾਕੀ ਗ੍ਰਾਹਕਾਂ ਲਈ 13 ਜਨਵਰੀ ਯਾਨੀ ਕੀ ਅੱਜ ਦੁਪਹਿਰ 12 ਵਜੇ ਸੇਲ ਸ਼ੁਰੂ ਹੋਵੇਗੀ। ਦੋਨੋ ਹੀ ਕੰਪਨੀਆਂ ਐਪਲ ਸਮੇਤ ਕਈ ਵੱਡੇ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਦੇ ਰਹੀਆਂ ਹਨ।
ਆਈਫੋਨ 'ਤੇ ਮਿਲ ਰਹੀ ਛੋਟ
ਫਲਿੱਪਕਾਰਟ ਸੇਲ ਦੌਰਾਨ ਆਈਫੋਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਇਸ ਸੇਲ 'ਚ ਆਈਫੋਨ 16 ਨੂੰ ਸਿਰਫ਼ 63,999 ਰੁਪਏ 'ਚ ਖਰੀਦ ਸਕਦੇ ਹੋ ਜਦਕਿ ਇਸਦੀ ਲਾਂਚਿੰਗ ਕੀਮਤ 79,900 ਰੁਪਏ ਸੀ। ਆਈਫੋਨ 16 ਪਲੱਸ 73,999 ਰੁਪਏ 'ਚ ਮਿਲ ਰਿਹਾ ਹੈ ਅਤੇ ਪ੍ਰੋ ਮਾਡਲ 1,02,900 ਰੁਪਏ ਅਤੇ ਆਈਫੋਨ 16 ਪ੍ਰੋ ਮੈਕਸ 1,27,900 ਰੁਪਏ 'ਚ ਖਰੀਦਣ ਲਈ ਉਪਲਬਧ ਹੈ। ਇਸ ਤੋਂ ਇਲਾਵਾ Pixel, Motorola ਅਤੇ Samsung ਦੀਆਂ ਡਿਵਾਈਸਾਂ 'ਤੇ ਵੀ ਛੋਟ ਦਿੱਤੀ ਜਾ ਰਹੀ ਹੈ।
ਐਮਾਜ਼ਾਨ 'ਤੇ ਵੀ ਕਈ ਡਿਵਾਈਸਾਂ 'ਤੇ ਮਿਲ ਰਹੀ ਛੋਟ