ਹੈਦਰਾਬਾਦ:Nothing ਨੇ 5 ਮਾਰਚ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ। Nothing Phone 2a ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 23,999 ਰੁਪਏ ਹੈ।
Nothing Phone 2a ਸਮਾਰਟਫੋਨ ਦੀ ਕੀਮਤ:Nothing Phone 2a ਸਮਾਰਟਫੋਨ ਨੂੰ 8GB+128GB, 8GB+256GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 23,999 ਰੁਪਏ, 8GB+256GB ਸਟੋਰੇਜ ਦੀ ਕੀਮਤ 25,999 ਅਤੇ 12GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 27,999 ਰੁਪਏ ਰੱਖੀ ਗਈ ਹੈ।
Nothing Phone 2a ਸਮਾਰਟਫੋਨ 'ਤੇ ਮਿਲਣਗੇ ਸ਼ਾਨਦਾਰ ਆਫ਼ਰਸ: Nothing Phone 2a ਸਮਾਰਟਫੋਨ ਨੂੰ ਤੁਸੀਂ ਸੇਲ 'ਚ ਘਟ ਕੀਮਤ 'ਤੇ ਖਰੀਦ ਸਕਦੇ ਹੋ। ਇਸ ਡਿਵਾਈਸ 'ਤੇ 2,000 ਰੁਪਏ ਦੀ ਬਚਤ HDFC ਬੈਂਕ ਕਾਰਡ ਦੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਪੁਰਾਣਾ ਫੋਨ ਐਕਸਚੇਜ਼ ਕਰਨ 'ਤੇ 2,000 ਰੁਪਏ ਦਾ ਆਫ਼ ਮਿਲੇਗਾ। ਇਸ ਤਰ੍ਹਾਂ ਤੁਸੀਂ Nothing Phone 2a ਸਮਾਰਟਫੋਨ ਨੂੰ 19,999 ਰੁਪਏ 'ਚ ਖਰੀਦ ਸਕੋਗੇ। Axis ਬੈਂਕ ਕ੍ਰੇਡਿਟ ਕਾਰਡ ਤੋਂ ਫੋਨ ਦੀ ਖਰੀਦਦਾਰੀ ਕਰਨ 'ਤੇ 750 ਰੁਪਏ ਦਾ ਡਿਸਕਾਊਂਟ ਮਿਲੇਗਾ। ਜੇਕਰ ਤੁਸੀਂ Axis ਬੈਂਕ ਕ੍ਰੇਡਿਟ ਕਾਰਡ ਤੋਂ ਫੋਨ ਨੂੰ EMI 'ਤੇ ਖਰੀਦਦੇ ਹੋ, ਤਾਂ 1,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹੋ।
Nothing Phone 2a ਸਮਾਰਟਫੋਨ ਦੀ ਖਰੀਦਦਾਰੀ:Nothing Phone 2a ਸਮਾਰਟਫੋਨ ਨੂੰ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਇਸ ਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋਵੇਗੀ।