ਹੈਦਰਾਬਾਦ: CMF ਨੇ ਆਪਣੇ ਭਾਰਤੀ ਗ੍ਰਾਹਕਾਂ ਲਈ 8 ਜੁਲਾਈ ਨੂੰ CMF Phone 1 ਲਾਂਚ ਕੀਤਾ ਸੀ ਅਤੇ ਅੱਜ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਪਹਿਲੀ ਸੇਲ ਦੌਰਾਨ CMF Phone 1 ਸਮਾਰਟਫੋਨ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ CMF Phone 1 ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ।
CMF Phone 1 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਅਤੇ 8GB+128GB ਦੀ ਕੀਮਤ 17,999 ਰੁਪਏ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
CMF Phone 1 'ਤੇ ਡਿਸਕਾਊਂਟ: CMF Phone 1 ਦੀ ਅੱਜ ਪਹਿਲੀ ਸੇਲ ਲਾਈਵ ਹੋ ਚੁੱਕੀ ਹੈ। ਇਸ ਸੇਲ 'ਚ ਕਈ ਸ਼ਾਨਦਾਰ ਆਫ਼ਰਸ ਮਿਲ ਰਹੇ ਹਨ। ਇਸ ਫੋਨ ਨੂੰ ਐਕਸਿਸ ਬੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਅਤੇ HDFC ਬੈਂਕ ਦੇ ਕ੍ਰੇਡਿਟ ਜਾਂ ਡੇਬਿਟ ਕਾਰਡ ਰਾਹੀ ਖਰੀਦਣ 'ਤੇ 1000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਬੈਂਕ ਛੋਟ ਤੋਂ ਬਾਅਦ ਫੋਨ ਦੇ 6GB ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 8GB ਰੈਮ ਵਾਲੇ ਫੋਨ ਦੀ ਕੀਮਤ 16,999 ਰੁਪਏ ਰਹਿ ਗਈ ਹੈ।
CMF Phone 1 ਦੇ ਫੀਚਰਸ:ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ FHD+AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 7300 ਚਿਪਸੈੱਟ ਮਿਲਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ ਦੋਹਰਾ ਰਿਅਰ ਕੈਮਰਾ, ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।