ਪੰਜਾਬ

punjab

ਵਟਸਐਪ ਯੂਜ਼ਰਸ ਲਈ ਆ ਰਿਹੈ ਸ਼ਾਨਦਾਰ ਫੀਚਰ, ਫੋਟੋ-ਵੀਡੀਓ ਸ਼ੇਅਰ ਕਰਨਾ ਹੋਵੇਗਾ ਆਸਾਨ, ਜਾਣੋ ਕਿਵੇਂ ਕਰੇਗਾ ਕੰਮ - WhatsApp Album Picker Feature

By ETV Bharat Punjabi Team

Published : Jul 26, 2024, 8:03 PM IST

WhatsApp Album Picker Feature: ਵਟਸਐਪ ਆਪਣੇ ਯੂਜ਼ਰਸ ਲਈ 'ਐਲਬਮ ਪਿਕਰ' ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। 'ਐਲਬਮ ਪਿਕਰ' ਫੀਚਰ ਦੇ ਤਹਿਤ ਤੁਹਾਡਾ ਫੋਟੋ ਸ਼ੇਅਰਿੰਗ ਅਨੁਭਵ ਬਦਲ ਜਾਵੇਗਾ।

WhatsApp Album Picker Feature
WhatsApp Album Picker Feature (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ 'ਐਲਬਮ ਪਿਕਰ' ਫੀਚਰ ਨੂੰ ਰੋਲਆਊਟ ਕਰਨ ਜਾ ਰਿਹਾ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ ਫੋਟੋ-ਵੀਡੀਓ ਸ਼ੇਅਰ ਕਰਨਾ ਆਸਾਨ ਹੋ ਜਾਵੇਗਾ ਅਤੇ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਇਹ ਫੀਚਰ ਵਟਸਐਪ ਬੀਟਾ ਐਂਡਰਾਈਡ 2.24.16.5 ਅਪਡੇਟ 'ਤੇ ਉਪਲਬਧ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਪੁਰਾਣੀ ਫੋਟੋ ਲੱਭਣ ਜਾਂ ਨਵੀਂ ਫੋਟੋ ਅਤੇ ਵੀਡੀਓ ਨੂੰ ਲੱਭਣ 'ਚ ਸਮੇਂ ਖਰਾਬ ਨਹੀਂ ਕਰਨਾ ਹੋਵੇਗਾ।

Wabetainfo ਨੇ ਦਿੱਤੀ ਜਾਣਕਾਰੀ: 'ਐਲਬਮ ਪਿਕਰ' ਫੀਚਰ ਬਾਰੇ Wabetainfo ਨੇ ਜਾਣਕਾਰੀ ਦਿੱਤੀ ਹੈ। ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। 'ਐਲਬਮ ਪਿਕਰ' ਫੀਚਰ ਰਾਹੀ ਯੂਜ਼ਰਸ ਇੱਕ ਐਲਬਮ ਤੋਂ ਦੂਜੀ ਐਲਬਮ 'ਚ ਤੇਜ਼ੀ ਨਾਲ ਸਵਿੱਚ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਵਟਸਐਪ 'ਚ ਇੱਕ ਅਲੱਗ ਗੈਲਰੀ ਟੈਬ ਦੇ ਰਾਹੀ ਖਾਸ ਐਲਬਮ ਖੋਲ੍ਹਣ ਦੀ ਸੁਵਿਧਾ ਸੀ, ਪਰ ਹੁਣ ਵਟਸਐਪ ਨੇ ਇਸ ਟੈਬ ਨੂੰ ਹਟਾ ਕੇ ਐਲਬਮ ਟਾਈਟਲ ਵਿਊ 'ਚ ਹੀ ਇੱਕ ਸਿਲੇਕਟਰ ਨੂੰ ਜੋੜ ਦਿੱਤਾ ਹੈ।

ਨਵੇਂ ਸਿਲੇਕਟਰ 'ਚ ਐਲਬਮ ਦੀ ਇੱਕ ਸਮਰੀ ਦਿੱਤੀ ਜਾਵੇਗੀ। ਇਸ ਨਾਲ ਪੂਰੀ ਸਕ੍ਰੀਨ 'ਤੇ ਗੈਲਰੀ ਟੈਬ ਕਾਰਨ ਹੋਣ ਵਾਲੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਐਲਬਮ ਟਾਈਟਲ 'ਤੇ ਟੈਪ ਕਰਕੇ ਨਜ਼ਰ ਆਉਣ ਵਾਲੀ ਵਿੰਡੋ ਗੈਲਰੀ ਸ਼ੀਟ ਨੂੰ ਇੱਕ ਸ਼ਾਨਦਾਰ ਲੁੱਕ ਦਿੰਦੇ ਹੋਏ ਨੈਵੀਗੇਸ਼ਨ ਨੂੰ ਆਸਾਨ ਬਣਾਉਦੀ ਹੈ। ਇਹ ਵਿੰਡੋ ਹਰ ਐਲਬਮ 'ਚ ਮੌਜ਼ੂਦ ਆਈਟਮ ਦੀ ਗਿਣਤੀ ਨੂੰ ਦਰਸਾਉਦੀ ਹੈ। 'ਐਲਬਮ ਪਿਕਰ' ਫੀਚਰ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਹੈ। ਆਉਣ ਵਾਲੇ ਦਿਨਾਂ 'ਚ ਇਹ ਫੀਚਰ ਸਾਰੇ ਯੂਜ਼ਰਸ ਨੂੰ ਮਿਲ ਸਕਦਾ ਹੈ।

ABOUT THE AUTHOR

...view details