ਪੰਜਾਬ

punjab

ਵਟਸਐਪ ਯੂਜ਼ਰਸ ਲਈ ਆਇਆ 'AI Studio' ਫੀਚਰ, ਆਪਣੇ ਪਸੰਦੀਦਾ ਚੈਟਬੋਟ ਤੋਂ ਪੁੱਛ ਸਕੋਗੇ ਕੋਈ ਵੀ ਸਵਾਲ - WhatsApp AI Studio Feature

By ETV Bharat Tech Team

Published : Jul 16, 2024, 12:23 PM IST

WhatsApp AI Studio Feature: ਵਟਸਐਪ ਆਪਣੇ ਯੂਜ਼ਰਸ ਲਈ ਨਵਾਂ 'AI Studio' ਫੀਚਰ ਲੈ ਕੇ ਆ ਰਿਹਾ ਹੈ, ਜਿਸ 'ਚ ਐਡਿਸ਼ਨਲ ਚੈਟਬੋਟ ਹੋਣਗੇ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਅਲੱਗ-ਅਲੱਗ ਤਰ੍ਹਾਂ ਦੇ ਸਵਾਲਾਂ ਲਈ ਚੈਟਬੋਟ ਦਾ ਇਸਤੇਮਾਲ ਕਰ ਸਕਦੇ ਹਨ।

WhatsApp AI Studio Feature
WhatsApp AI Studio Feature (Getty Images)

ਹੈਦਰਾਬਾਦ:ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਆਪਣੇ ਯੂਜ਼ਰਸ ਲਈ ਐਡਿਸ਼ਨਲ ਚੈਟਬੋਟ ਦੇ ਨਾਲ 'AI Studio' ਫੀਚਰ ਰੋਲਆਊਟ ਕਰਨ ਜਾ ਰਿਹਾ ਹੈ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetainfo ਨੇ ਸਕ੍ਰੀਨਸ਼ਾਰਟ ਦੇ ਨਾਲ ਸ਼ੇਅਰ ਕੀਤੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਸ ਫੀਚਰ 'ਚ ਹਰ ਤਰ੍ਹਾਂ ਦੇ ਸਵਾਲਾਂ ਲਈ ਇੱਕ ਪਰਸਨਲ ਚੈਟਬੋਟ ਮਿਲੇਗਾ। ਕੰਪਨੀ ਇਸ ਅਪਡੇਟ 'ਚ ਇੱਕ ਰੀ-ਡਿਜ਼ਾਇਨ ਸੈਕਸ਼ਨ ਦੇ ਰਹੀ ਹੈ, ਜਿਸ 'ਚ ਯੂਜ਼ਰਸ ਮੈਟਾ ਥਰਡ ਪਾਰਟੀ ਕ੍ਰਿਏਟਰਸ ਦੇ ਕਈ ਹੈਲਪਫੁੱਲ ਅਤੇ ਫਨ AI ਨੂੰ ਐਕਸਪਲੋਰ ਕਰ ਸਕਦੇ ਹਨ।

ਪਸੰਦੀਦਾ AI ਚੈਟਬੋਟ ਤੋਂ ਪੁੱਛ ਸਕੋਗੇ ਸਵਾਲ: WABetainfo ਅਨੁਸਾਰ, ਇਸ ਫੀਚਰ ਨੂੰ ਬੀਟਾ ਐਂਡਰਾਈਡ 2.24.15.10 ਵਰਜ਼ਨ 'ਚ ਦੇਖਿਆ ਗਿਆ ਹੈ। ਵਟਸਐਪ ਦੇ ਇਸ ਫੀਚਰ ਨੂੰ ਲੈ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਟਸਐਪ ਬਾਹਰੀ ਕ੍ਰਿਏਟਰਸ ਨੂੰ ਆਪਣੇ AI ਚੈਟਬੋਟ ਕ੍ਰਿਏਟ ਕਰਨ ਦੀ ਸੁਵਿਧਾ ਦੇ ਸਕਦਾ ਹੈ। ਇਸ ਨਵੇਂ ਫੀਚਰ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ, ਕਿਉਕਿ ਇਸ 'ਚ ਯੂਜ਼ਰਸ ਆਪਣੇ ਪਸੰਦੀਦਾ ਚੈਟਬੋਟ ਤੋਂ ਅਲੱਗ-ਅਲੱਗ ਸਵਾਲ ਪੁੱਛ ਸਕਦੇ ਹਨ। ਇਸ ਫੀਚਰ ਨੂੰ ਜਲਦ ਹੀ ਰੋਲਆਊਟ ਕੀਤਾ ਜਾ ਸਕਦਾ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਇਸ ਫੀਚਰ ਦੇ ਸਟੇਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਵੀ ਰੋਲਆਊਟ ਕਰ ਸਕਦੀ ਹੈ।

ABOUT THE AUTHOR

...view details