ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ IOS ਯੂਜ਼ਰਸ ਲਈ ਨਵਾਂ ਅਪਡੇਟ ਲਿਆਂਦਾ ਹੈ। ਇਹ ਅਪਡੇਟ ਚੈਟ ਇਵੈਂਟਸ ਲਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਇਨਵੀਟੇਸ਼ਨ ਦਾ ਜਵਾਬ ਦਿੰਦੇ ਹੋਏ ਦੱਸ ਸਕਣਗੇ ਕਿ ਇਵੈਂਟ 'ਚ ਉਨ੍ਹਾਂ ਦੇ ਨਾਲ ਕੋਈ ਐਡਿਸ਼ਨਲ ਮਹਿਮਾਨ ਵੀ ਆਵੇਗਾ। ਇਸ ਨਾਲ ਆਯੋਜਿਤ ਕਰਨ ਵਾਲੇ ਨੂੰ ਇਵੈਂਟ ਪਲਾਨ ਕਰਨ 'ਚ ਆਸਾਨੀ ਹੋਵੇਗੀ। ਇਸ ਤਰ੍ਹਾਂ ਇਵੈਂਟ ਆਯੋਜਿਤ ਕਰਨ ਵਾਲੇ ਨੂੰ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦਾ ਅੰਦਾਜ਼ਾ ਹੋਵੇਗਾ। WABetaInfo ਨੇ ਇਸ ਫੀਚਰ ਨੂੰ ਟੈਸਟਫਲਾਈਟ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ IOS 25.3.10.74 'ਚ ਦੇਖਿਆ ਹੈ।
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ