ਲੁਧਿਆਣਾ: ਜ਼ਿਲ੍ਹਾ ਲੁਧਿਆਣਾ 'ਚ ਅੱਜ ਬੀ ਕੇ ਯੂ ਲੱਖੋਵਾਲ ਦੀ ਮਹੀਨਾਵਾਰ ਬੈਠਕ ਹੋਈ, ਜਿਸ 'ਚ ਉਨ੍ਹਾਂ ਕਿਹਾ ਕਿ 10 ਅਕਤੂਬਰ ਹੋਣ ਦੇ ਬਾਵਜੂਦ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਰਹੀ, ਜਿਸ ਨੂੰ ਉਨ੍ਹਾਂ ਸਰਕਾਰ ਦੀ ਨਾਕਾਮੀ ਦੱਸਿਆ ਹੈ। ਲੱਖੋਵਾਲ ਨੇ ਕਿਹਾ ਕਿ ਹੁਣ ਕਿਸਾਨਾਂ ਦਾ ਸਬਰ ਟੁੱਟ ਚੁੱਕਿਆ ਹੈ। ਕਿਸਾਨਾਂ ਦੀਆਂ ਫਸਲਾਂ ਮੰਡੀਆਂ 'ਚ ਰੁਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਲਕੇ ਸਾਡੀ ਐਸ.ਕੇ.ਐਮ ਦੀ ਚੰਡੀਗੜ੍ਹ 'ਚ ਬੈਠਕ ਹੈ, ਜਿਸ 'ਚ ਸਖਤ ਫੈਸਲਾ ਲਿਆ ਜਾਵੇਗਾ।
ਕਿਸਾਨ ਯੂਨੀਅਨ ਲੱਖੋਵਾਲ ਦੀ ਚਿਤਾਵਨੀ (ETV BHARAT) ਮੰਡੀਆਂ 'ਚ ਨਹੀਂ ਹੋ ਰਹੀ ਖਰੀਦ
ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਰਕੇ ਮੰਡੀਆਂ 'ਚੋ ਫਸਲ ਨਹੀਂ ਚੁੱਕੀ ਜਾ ਰਹੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡੀਏਪੀ ਦੀ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਈਬ੍ਰਿਡ ਨਹੀਂ ਲੈਣਾ ਚਾਹੁੰਦੇ। ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਆੜ੍ਹਤੀਆਂ ਨਾਲ ਅਤੇ ਮਜ਼ਦੂਰਾਂ ਨਾਲ ਕੋਈ ਬੈਠਕ ਨਹੀਂ ਕੀਤੀ, ਜੋ ਕਿ ਹੁਣ ਸਰਕਾਰ ਕਰ ਰਹੀ ਹੈ।
13 ਅਕਤੂਬਰ ਤੋਂ ਸੜਕਾਂ 'ਤੇ ਆਵਾਂਗੇ
ਇਸ ਦੌਰਾਨ ਲੱਖੋਵਾਲ ਯੂਨੀਅਨ ਦੇ ਜਰਨਲ ਸਕਤੱਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਅਸੀਂ 13 ਅਕਤੂਬਰ ਨੂੰ ਸੜਕਾਂ 'ਤੇ ਬੈਠ ਜਾਵਾਂਗੇ। ਅਸੀਂ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਾਂ ਕਿ ਉਹਨਾਂ ਕੋਲ ਕੁਝ ਸਮਾਂ ਹੈ, ਜੇਕਰ ਫਸਲ ਖਰੀਦ ਕੱਲ੍ਹ ਤੋਂ ਸੁਚੱਜੇ ਢੰਗ ਨਾਲ ਨਾ ਸ਼ੁਰੂ ਕਰਵਾਈ ਤਾਂ ਕਿਸਾਨ ਇਸ ਖਿਲਾਫ ਸੰਘਰਸ਼ ਵਿੱਡਣਗੇ। ਉਹਨਾਂ ਕਿਹਾ ਕਿ ਮੰਡੀਆਂ 'ਚ ਰੁਲ ਰਹੀ ਫ਼ਸਲ ਦੇਖ ਕੇ ਕਿਤੇ ਨਾ ਕਿਤੇ ਕਿਸਾਨ ਪਰੇਸ਼ਾਨ ਹਨ।
ਨਹੀਂ ਹੋਈ ਖਰੀਦ, ਸਿਰਫ਼ ਅਫਸਰਾਂ ਨੇ ਆਪਣੀਆਂ ਫੋਟੋਆਂ ਖਿਚਵਾਈਆਂ
ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਸਰਕਾਰ ਹੀ ਨਹੀਂ ਮੰਨਦੇ। ਉਹਨਾਂ ਕਿਹਾ ਕਿ ਸਰਕਾਰ ਨੇ ਕੋਈ ਸਿੱਧਾ ਕੰਮ ਨਹੀਂ ਕੀਤਾ। ਉਨ੍ਹਾ ਕਿਹਾ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਟਰੇਨਾਂ ਰੋਕੀਏ ਕਿਉਂਕਿ ਸਾਡਾ ਡੀਏਪੀ ਇਸ ਵਿੱਚ ਰੁਕਦਾ ਹੈ। ਇਸ ਤੋਂ ਇਲਾਵਾ ਸੜਕਾਂ ਰੋਕਣ ਦੇ ਹੱਕ ਦੇ ਵਿੱਚ ਵੀ ਨਹੀਂ ਹੈ ਪਰ ਜੇਕਰ ਸਰਕਾਰ ਸਾਡੇ ਕੋਲ ਕੋਈ ਰਸਤਾ ਨਹੀਂ ਛੱਡੇਗੀ ਤਾਂ ਸਾਨੂੰ ਅਜਿਹਾ ਹੀ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਕੋਈ ਵੀ ਖਰੀਦ ਹਾਲੇ ਤੱਕ ਨਹੀਂ ਹੋਈ ਹੈ, ਸਿਰਫ ਅਫਸਰਾਂ ਨੇ ਆਪਣੀਆਂ ਫੋਟੋਆਂ ਖਿਚਵਾਈਆਂ ਹਨ।