ਪੰਜਾਬ

punjab

ETV Bharat / state

ਡੂੰਘੀ ਖੱਡ 'ਚ ਡਿੱਗੀ ਟਮਾਟਰਾਂ ਨਾਲ ਭਰੀ ਗੱਡੀ, ਵਾਲ-ਵਾਲ ਬਚੀ ਡਰਾਇਵਰਾਂ ਦੀ ਜਾਨ, ਦੇਖੋ ਵੀਡੀਓ - car with tomatoes fell deep ditch

Car with tomatoes fell deep ditch : ਹਿਮਾਚਲ ਪ੍ਰਦੇਸ਼ ਵੱਲੋਂ ਆ ਰਿਹਾ ਟਮਾਟਰਾਂ ਨਾਲ ਭਰਿਆ ਟਰੱਕ ਇੱਕ ਡੂੰਘੀ ਖਾਈ ਵਿੱਚ ਡਿੱਗ ਗਿਆ। ਇਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

CAR WITH TOMATOES FELL DEEP DITCH
ਡੂੰਘੀ ਖਾਈ 'ਚ ਡਿੱਗੀ ਟਮਾਟਰਾਂ ਨਾਲ ਭਰੀ ਗੱਡੀ (ETV Bharat Ropar)

By ETV Bharat Punjabi Team

Published : Jun 25, 2024, 7:42 PM IST

Updated : Jun 25, 2024, 10:42 PM IST

ਡੂੰਘੀ ਖਾਈ 'ਚ ਡਿੱਗੀ ਟਮਾਟਰਾਂ ਨਾਲ ਭਰੀ ਗੱਡੀ (ETV Bharat Ropar)

ਸ੍ਰੀ ਅਨੰਦਪੁਰ ਸਾਹਿਬ:ਕੀਰਤਪੁਰ ਸਾਹਿਬ ਮਨਾਲੀ ਰੋਡ 'ਤੇ ਉਸ ਸਮੇਂ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਹਿਮਾਚਲ ਪ੍ਰਦੇਸ਼ ਵੱਲੋਂ ਆ ਰਿਹਾ ਟਮਾਟਰਾਂ ਨਾਲ ਭਰਿਆ ਟਰੱਕ ਇੱਕ ਡੂੰਘੀ ਖਾਈ ਵਿੱਚ ਡਿੱਗ ਗਿਆ। ਇਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਚਸ਼ਮਦੀਦਾਂ ਅਨੁਸਾਰ ਟਮਾਟਰਾਂ ਨਾਲ ਭਰਿਆ ਇੱਕ ਛੋਟਾ ਹਾਥੀ ਬਿਲਾਸਪੁਰ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਅਤੇ ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।

ਸੂਤਰਾਂ ਅਨੁਸਾਰ ਗੱਡੀ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਮੋੜ 'ਤੇ ਪਹੁੰਚਣ ਤੋਂ ਬਾਅਦ ਗੱਡੀ ਦਾ ਡਰਾਈਵਰ ਗੱਡੀ 'ਤੇ ਕਾਬੂ ਨਹੀਂ ਰੱਖ ਸਕਿਆ, ਜਿਸ ਕਾਰਨ ਗੱਡੀ ਪੁਲ ਤੋਂ ਸਿੱਧੀ ਹੇਠਾਂ ਟੋਏ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਸਥਾਨਕ ਲੋਕਾਂ ਨੇ ਦੋਵਾਂ ਜ਼ਖਮੀਆਂ ਨੂੰ ਗੱਡੀ 'ਚੋਂ ਬਾਹਰ ਕੱਢਣ ਲਈ ਸਥਾਨਕ ਮਕੈਨਿਕ ਨੂੰ ਬੁਲਾਇਆ, ਜਿਸ ਤੋਂ ਬਾਅਦ ਗੱਡੀ ਦੇ ਕੁਝ ਹਿੱਸੇ ਨੂੰ ਕਟਰ ਨਾਲ ਕੱਟ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਐਂਬੂਲੈਂਸ ਬੁਲਾਈ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ। ਲੋਕਾਂ ਦੇ ਦੱਸਣ ਮੁਤਾਬਿਕ ਇਹ ਤਿੱਖਾ ਮੋੜ ਐਨਾ ਖ਼ਤਰਨਾਕ ਹੈ ਕਿ ਇੱਥੇ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਹੋ ਚੁੱਕੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕੋਈ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ।

ਸੂਤਰਾਂ ਅਨੁਸਾਰ ਐਬੂਲੈਂਸ ਵੀ ਬਹੁਤ ਦੇਰ ਬਾਅਦ ਪਹੁੰਚੀ, ਜੇਕਰ ਐਕਸੀਡੈਂਟ ਵਾਲੀ ਜਗ੍ਹਾ ਦੇ ਨਜ਼ਦੀਕ ਸਥਾਨਕ ਮਾਰਕੀਟ ਨਾ ਹੁੰਦੀ ਤਾਂ ਗੱਡੀ ਵਿੱਚ ਸਵਾਰ ਡਰਾਈਵਰ ਅਤੇ ਇੱਕ ਹੋਰ ਵਿਅਕਤੀ ਨੂੰ ਬਚਾਉਣ ਵਿੱਚ ਕਾਫੀ ਮੁਸ਼ਕਿਲ ਪੈਦਾ ਹੋ ਸਕਦੀ ਸੀ ਕਿਉਂਕਿ ਨਜ਼ਦੀਕ ਮੋਟਰ ਮਾਰਕੀਟ ਹੋਣ ਦੇ ਕਾਰਨ ਮਕੈਨਿਕਾਂ ਵੱਲੋਂ ਦੁਕਾਨਾਂ ਤੋਂ ਆਪਣੇ ਕਟਰ ਲਿਆ ਕੇ ਗੱਡੀ ਨੂੰ ਕੱਟ ਕੇ ਡਰਾਈਵਰ ਅਤੇ ਉਸਦੇ ਨਾਲ ਦੇ ਸਾਥੀ ਨੂੰ ਬਾਹਰ ਕੱਢਿਆ ਗਿਆ ਨਹੀਂ ਤਾਂ ਇਹਨਾਂ ਦੀ ਜਾਨ ਬਚਾਉਣ ਸੌਖਾ ਨਹੀਂ ਜਾਪਦਾ ਸੀ ਅਤੇ ਉਹਨਾਂ ਵੱਲੋਂ ਐਂਬੂਲੈਂਸ ਨੂੰ ਫ਼ੋਨ ਕੀਤਾ ਗਿਆ ਅਤੇ ਐਮਬੂਲੈਂਸ ਬੁਲਾ ਕੇ ਜਖ਼ਮੀਆਂ ਨੂੰ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ।

Last Updated : Jun 25, 2024, 10:42 PM IST

ABOUT THE AUTHOR

...view details