ਪੰਜਾਬ

punjab

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਕੰਧ ਉੱਪਰੋਂ ਸਮਾਨ ਸੁੱਟਣ ਵਾਲੇ 5 ਚੜ੍ਹੇ ਪੁਲਿਸ ਅੜਿੱਕੇ, ਜੇਲ੍ਹ ਅੰਦਰੋਂ ਵੀ ਬਰਾਮਦ ਹੋਏ ਬਾਹਰੋਂ ਸੁੱਟੇ 24 ਥ੍ਰੋਅ - threw things from the wall

By ETV Bharat Punjabi Team

Published : Aug 30, 2024, 9:14 PM IST

ਫਰੀਦਕੋਟ ਵਿੱਚ ਪੁਲਿਸ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਘੁੰਮਦੇ 5 ਬਦਮਾਸ਼ ਕਾਬੂ ਕੀਤੇ ਹਨ। ਪੁਲਿਸ ਮੁਤਾਬਿਕ ਪੁੱਛਗਿੱਛ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਜ਼ਮ ਕੇਂਦਰੀ ਮਾਡਰਨ ਜੇਲ੍ਹ ਅੰਦਰ ਥ੍ਰੋਅ ਕਰਕੇ ਚੀਜ਼ਾਂ ਵੀ ਸੁੱਟਦੇ ਸਨ।

CENTRAL MODERN JAIL OF FARIDKOT
ਕੇਂਦਰੀ ਮਾਡਰਨ ਜੇਲ੍ਹ ਅੰਦਰ ਕੰਧ ਉੱਪਰੋਂ ਸਮਾਨ ਸੁੱਟਣ ਵਾਲੇ 5 ਚੜ੍ਹੇ ਪੁਲਿਸ ਅੜਿੱਕੇ (ETV BHARAT PUNJAB (ਰਿਪੋਟਰ,ਫਰੀਦਕੋਟ))

ਜਸਮੀਤ ਸਿੰਘ,ਐੱਸਪੀ ਇਨਵੈਸਟੀਗੇਸ਼ਨ (ETV BHARAT PUNJAB (ਰਿਪੋਟਰ,ਫਰੀਦਕੋਟ))

ਫਰੀਦਕੋਟ:ਜ਼ਿਲ੍ਹੇ ਦੀ ਕੇਂਦਰੀ ਮਾਡਰਨ ਜੇਲ੍ਹ ਅੰਦਰ ਲਗਭਗ 50 ਫੁੱਟ ਉੱਚੀ ਕੰਧ ਤੋਂ ਪਾਰ ਪਬੰਦੀਸ਼ਦਾ ਸਮਾਨ ਸੁੱਟਣ ਵਾਲੇ 5 ਮੁਲਜ਼ਮਾਂ ਨੂੰ ਫਰੀਦਕੋਟ ਪੁਲਿਸ ਨੇ ਉਸ ਸਮੇਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦੋਂ ਉਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਲੁੱਟ ਖੋਹ ਦੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਇਕ ਪਾਰਕ ਅੰਦਰ ਇਕੱਠੇ ਹੋਏ ਸਨ।


5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ: ਗੱਲਬਾਤ ਕਰਦਿਆਂ ਐੱਸਪੀ ਇਨਵੈਸਟੀਗੇਸ਼ਨ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਇਤਲਾਹ ਮਿਲੀ ਸੀ ਕਿ ਕੁਝ ਬਦਮਾਸ਼ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ। ਇਤਲਾਹ ਪੁਖਤਾ ਅਤੇ ਭਰੋਸੇਯੋਗ ਹੋਣ ਉੱਤੇ ਪੁਲਿਸ ਨੇ ਉਕਤ ਜਗ੍ਹਾ ਉੱਤੇ ਰੇਡ ਕਰਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਕੋਲੋਂ ਬਿਨਾਂ ਨੰਬਰ ਪਲੇਟ ਦੇ 2 ਮੋਟਰਸਾਈਕਲ, ਬੇਸਬਾਲ ਅਤੇ ਕਾਪੇ ਆਦਿ ਮਿਲੇ। ਪੁਲਿਸ ਵਲੋਂ ਕੀਤੀ ਗਈ ਜਾਂਚ ਵਿੱਚ ਪਤਾ ਚੱਲਿਆ ਕਿ ਇਹ ਸਾਰੇ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਂਤ ਬਣਾ ਰਹੇ ਸਨ।

ਜੇਲ੍ਹ ਵਿੱਚ ਸੁੱਟਿਆ ਪਬੰਦੀਸ਼ੁਦਾ ਸਮਾਨ: ਇਹਨਾਂ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਕੇਂਦਰੀ ਮਾਡਰਨ ਜੇਲ੍ਹ ਅੰਦਰ ਇਹ ਕੰਧ ਉੱਪਰੋਂ ਗੇਂਦਾਂ ਰਾਹੀਂ ਪਾਬੰਦੀਸ਼ੁਦਾ ਸਮਾਨ ਸੁੱਟਦੇ ਹਨ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਐੱਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਬੀਤੇ ਕੱਲ੍ਹ ਹੀ ਫਰੀਦਕੋਟ ਦੀ ਕੇਂਦਰੀ ਜੇਲ੍ਹ ਅੰਦਰੋਂ ਕੰਧ ਉੱਪਰੋਂ ਅੰਦਰ ਸੁੱਟੀਆਂ ਗਈਆਂ 24 ਗੇਂਦਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਵਿੱਚੋਂ 2 ਕੀਪੈਡ ਵਾਲੇ ਮੋਬਾਇਲ ਫੋਨ, ਜਰਦੇ ਦੀਆਂ ਪੁੜੀਆਂ, ਕੁਲਲਿਪ ਦੇ ਪਾਉਚ, ਸਿਗਰਟਾਂ ਅਤੇ ਬੀੜੀਆਂ ਦੇ ਬੰਡਲ ਆਦਿ ਮਿਲੇ ਹਨ। ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਅੰਦਰ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 2 ਟੱਚ ਫੋਨ ਅਤੇ ਇਕ ਕੀਪੈਡ ਮੋਬਾਇਲ ਫੋਨ ਬਰਾਮਦ ਹੋਇਆ ਹੈ। ਜਿਸ ਸਬੰਧੀ 3 ਹਵਾਲਾਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਉੱਤੇ ਮੁਕੱਦਮਾਂ ਦਰਜ ਕੀਤਾ ਗਿਆ ਹੈ।


ABOUT THE AUTHOR

...view details