ਮੋਗਾ:ਥਾਣੇ ਤਾਂ ਤੁਸੀਂ ਬਹੁਤ ਵੇਖਣੇ ਹੋਣਗੇ ਪਰ ਸ਼ਾਇਦ ਇਸ ਥਾਣੇ ਵਰਗਾ ਥਾਣਾ ਨਾ ਦੇਖਿਆ ਹੋਵੇ। ਇਸ ਥਾਣਾ ਅੰਦਰ ਜਿੱਥੇ ਪੀੜਤ ਤਾਂ ਕਿ ਖੁਦ ਪੁਲਿਸ ਮੁਲਾਜ਼ਮ ਵੀ ਅੰਦਰ ਜਾਣ ਤੋਂ ਡਰਦੇ ਹਨ। ਇਹ ਥਾਣਾ ਮੋਗਾ ਸ਼ਹਿਰ ਅਧਿਨ ਆਉਂਦਾ ਹੈ। ਜਿੱਥੋਂ ਸਮੇਂ ਸਮੇਂ 'ਤੇ ਮੰਤਰੀ ਵੀ ਬਣੇ ਅਤੇ ਵਿਧਾਇਕ ਵੀ ਇੱਥੋਂ ਤੱਕ ਕਿ ਡੀਜੀਪੀ ਵੀ ਬਣਿਆ ਪਰ ਥਾਣੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ।
ਵੇਖੋ ਪੰਜਾਬ ਦਾ ਆ ਥਾਣਾ ਜਿੱਥੇ ਪੁਲਿਸ ਵਾਲੇ ਵੀ ਜਾਣ ਤੋਂ ਡਰਦੇ ਨੇ,,ਹਰ ਸਮੇਂ ਰਹਿੰਦੀ ਹੈ ਮੁੱਠੀ 'ਚ ਜਾਨ (POLICE STATION NOT SAFE MOGA (etv bharat)) ਥਾਣੇ 'ਤੇ ਤਰਸ ਨਹੀਂ ਆਇਆ:ਥਾਣੇ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਉਂ ਹਰ ਕੋਈ ਇਸ ਥਾਣੇ ਅੰਦਰ ਜਾਣ ਤੋਂ ਡਰਦਾ ਹੈ। ਜਦੋਂ ਵੀ ਥੋੜੀ ਜਿਹੀ ਬਾਰਿਸ਼ ਆਉਂਦੀ ਹੈ ਤਾਂ ਇਸ ਇਮਾਰਤ ਵਿੱਚੋਂ ਟਿਪ ਟਿਪ ਕਰਕੇ ਪਾਣੀ ਬਰਸਣ ਲੱਗ ਪੈਂਦਾ। ਮੋਗਾ ਦੇ ਇਸ ਥਾਣੇ 'ਚ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਪੁਲਿਸ ਮਲਾਜ਼ਮ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਅਤੇ ਆਪਣਾ ਕੰਮ ਕਰਦੇ ਹਨ।
ਕਦੇ ਵੀ ਵਾਪਰ ਸਕਦਾ ਵੱਡਾ ਹਾਦਸਾ: ਬਰਸਾਤ ਦੇ ਦਿਨ ਸ਼ੁਰੂ ਹੁੰਦੇ ਹੀ ਇਸ ਥਾਣੇ 'ਚ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਜਾਨ ਮੁੱਠੀ 'ਚ ਆ ਜਾਂਦੀ ਹੈ ਕਿਉਂਕਿ ਇੱਕ ਪਾਸੇ ਤਾਂ ਕੰਮ ਬਹੁਤ ਜਿਆਦਾ ਹੁੰਦਾ ਹੈ ਤਾਂ ਦੂਜੇ ਪਾਸੇ ਟਿੱਪ-ਟਿੱਪ ਕਰਕੇ ਚੋਂਦੀਆਂ ਛੱਤਾਂ ਨੱਕ 'ਚ ਦਮ ਕਰ ਦਿੰਦੀਆਂ ਹਨ। ਕਿਸੇ ਸਮੇਂ ਵੀਂ ਕਿਸੇ ਵੀ ਕਮਰੇ ਦਾ ਲੈਂਟਰ ਡਿੱਗ ਸਕਦਾ ਹੈ। ਛੱਤਾਂ ਤਾਂ ਚੋਂਦੀਆਂ ਹੀ ਨੇ ਨਾਲ ਹੀ ਸੀਮਿੰਟ ਦੇ ਖੱਲੇਪੜ ਵੀ ਡਿੱਗਦੇ ਹਨ।
ਸਾਰਾ ਰਿਕਾਰਡ ਹੋ ਸਕਦਾ ਖ਼ਰਾਬ:ਬਰਾਸਤ ਦੇ ਦਿਨਾਂ 'ਚ ਜਿੱਥੇ ਥਾਣੇ ਦੇ ਹਰ ਕਮਰੇ 'ਚ ਪਾਣੀ ਦਿਖਾਈ ਦਿੰਦਾ ਹੈ ਉੱਥੇ ਹੀ ਸਾਰਾ ਪੁਰਾਣਾ ਅਤੇ ਨਵਾਂ ਰਿਕਾਰਡ ਵੀ ਖਰਾਬ ਹੋਣ ਦਾ ਡਰ ਹੈ। ਮੀਡੀਆ ਨੂੰ ਆਪਣਾ ਦਰਦ ਬਿਆਨ ਕਰਦੇ ਥਾਣਾ ਮੁਖੀ ਪ੍ਰਤਾਪ ਸਿੰਘ ਅਤੇ ਪੁਲਿਸ ਅਧਿਕਾਰੀ ਰਾਜਵੀਰ ਸਿੰਘ ਨੇ ਆਖਿਆ ਕਿ ਇਸ ਬਿਲਡਿੰਗ ਨੂੰ ਅਣਸੇਫ਼ ਐਲਾਨਿਆ ਗਿਆ ਪਰ ਕਿਸੇ ਨੇ ਇਸ ਥਾਣੇ ਵੱਲ ਧਿਆਨ ਵੀ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਅਸੀਂ ਇਸ ਖਾਣੇ ਦੀ ਹਾਲਤ ਨੂੰ ਦੇਖਦੇ ਕਈ ਵਾਰ ਵਿਭਾਗ ਨੂੰ ਚਿੱਠੀਆਂ ਕੱਢ ਚੁੱਕੇ ਹਾਂ ਅਤੇ ਐਸਐਸਪੀ ਸਾਹਿਬ ਵੱਲੋਂ ਵੀ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ ਪਰ ਹੁਣ ਤੱਕ ਕੋਈ ਕਦਮ ਨਹੀਂ ਚੱੁਕਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਸਾਨੂੰ ਉਮੀਦ ਹੈ ਕਿ ਜਲਦ ਸਾਨੂੰ ਸਰਕਾਰ ਵੱਲੋ ਨਵਾਂ ਥਾਣਾ ਬਣਾ ਕੇ ਦਿੱਤਾ ਜਾਵੇਗਾ। ਖੈਰ ਹੁਣ ਵੇਖਣਾ ਹੋਵੇਗਾ ਕਿ ਇਸ ਥਾਣੇ ਦੀ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਸਾਰ ਲਈ ਜਾਂਦੀ ਹੈ ਜਾਂ ਨਹੀਂ।