ਅੱਖਾਂ 'ਚ ਮਿਰਚਾਂ ਦਾ ਪਾ ਕੇ 10 ਹਜ਼ਾਰ ਰੁਪਏ ਦੀ ਲੁੱਟ ਨੂੰ ਦਿੱਤਾ ਅੰਜ਼ਾਮ (ETV Bharat (ਪੱਤਰਕਾਰ, ਮੋਗਾ)) ਮੋਗਾ: ਸ਼ਹਿਰ ਵਿੱਚ ਦਿਨੋ ਦਿਨ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ, ਮੋਗਾ ਦੇ ਗਾਂਧੀ ਰੋਡ ‘ਤੇ ਦੀਪ ਕਲੀਨਿਕ ਤੋਂ ਹੈ, ਜਿੱਥੇ ਲੁਟੇਰਿਆਂ ਨੇ ਇੱਕ ਡਾਕਟਰ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਿਆ। ਪੀੜਤ ਡਾਕਟਰ ਬੀਏਐਮਐਸ ਡਾ. ਅਮਨਦੀਪ ਸਿੰਗਲਾ ਦੇ ਮੁਤਾਬਕ ਉਸ ਕੋਲ ਤਿੰਨ ਨੌਜਵਾਨ ਮਰੀਜ਼ ਬਣ ਕੇ ਆਏ, ਜਿਨ੍ਹਾਂ ਨੇ ਦਵਾਈ ਮੰਗੀ ਅਤੇ ਨਾਲ ਹੀ ਮੌਕੇ ਦੇਖ ਕੇ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ। ਉਸ ਤੋਂ ਬਾਅਦ ਡਾਕਟਰ ਨੂੰ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਡਾ. ਅਮਨਦੀਪ ਸਿੰਗਲਾ ਨੇ ਦੱਸਿਆ ਕਿ ਉਹ ਮੋਗਾ ਵਿਖੇ ਦੀਪ ਕਲੀਨਿਕ ਚਲਾਉਂਦੇ ਹਨ, ਜਿੱਥੇ ਲੁਟੇਰਿਆਂ ਨੇ ਮੇਰੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾਈਆਂ ਤੇ ਫਿਰ 10 ਹਜ਼ਾਰ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਇਸ ਤੋਂ ਇਲਾਵਾ, ਡਾਕਟਰ ਦਾ ਡਾਕਟਰ ਦਾ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਫਿਰ ਜਾਂਦੇ ਸਮੇਂ ਉਸ ਨੂੰ ਵਾਪਸ ਦੇ ਦਿੱਤਾ।
ਦੁਕਾਨ ਦੇ ਗੱਲੇ 'ਚੋਂ 10 ਹਜ਼ਾਰ ਰੁਪਏ ਚੋਰੀ ਕਰ ਲਏ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਡਾਕਟਰ ਅਮਨਦੀਪ ਸਿੰਗਲਾ ਨੇ ਦੱਸਿਆ ਕਿ ਉਸ ਨੇ ਸ਼ਾਮ ਕਰੀਬ 4.30 ਵਜੇ ਆਪਣਾ ਕਲੀਨਿਕ ਖੋਲ੍ਹਿਆ ਅਤੇ ਕਲੀਨਿਕ ਵਿੱਚ ਇਕੱਲਾ ਬੈਠਾ ਸੀ, ਤਾਂ ਬਾਈਕ 'ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀ ਕਲੀਨਿਕ 'ਤੇ ਆਏ ਅਤੇ ਦਵਾਈ ਦੀ ਮੰਗ ਕੀਤੀ। ਜਦਕਿ, ਇੱਕ ਵਿਅਕਤੀ ਨੇ ਦਵਾਈ ਮੰਗੀ ਅਤੇ 2 ਵਿਅਕਤੀ ਵੈਸੇ ਹੀ ਨਾਲ ਆਏ ਸਨ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨ ਦੇ ਗੱਲੇ 'ਚੋਂ 10 ਹਜ਼ਾਰ ਰੁਪਏ ਕੱਢ ਲਏ ਅਤੇ ਕਾਊਂਟਰ 'ਤੇ ਰੱਖਿਆ ਮੋਬਾਈਲ ਵੀ ਚੁੱਕ ਕੇ ਲੈ ਗਏ, ਜੋ ਕਿ ਬਾਅਦ ਵਿੱਚ ਉਨ੍ਹਾਂ ਦੇ ਮਿੰਨਤਾਂ ਕਰਨ ਉੱਤੇ ਵਾਪਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਂਦੇ-ਜਾਂਦੇ ਲੁਟੇਰੇ ਉਸ ਨੂੰ ਕੈਬਿਨ ਅੰਦਰ ਬੰਦ ਕਰ ਗਏ ਅਤੇ ਖੁਦ ਤਿੰਨੋ ਮੌਕੇ ਤੋਂ ਫ਼ਰਾਰ ਹੋ ਗਏ।
ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ : ਜਦੋਂ, ਡਾਕਟਰ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਡਾਕਟਰ ਦੇ ਕਲੀਨਿਕ ਵਿੱਚ ਸੀਸੀਟੀਵੀ ਨਹੀਂ ਲੱਗਾ ਹੈ, ਪਰ ਪੁਲਿਸ ਉਸ ਸੜਕ ’ਤੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।