ਪੰਜਾਬ

punjab

ETV Bharat / state

ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਸ਼ਖ਼ਸ ਵੱਲੋਂ ਅਹਿਮ ਉਪਰਾਲਾ, ਮਿਸ਼ਨ 800 ਕਰੋੜ ਦਾ ਲਿਆ ਅਹਿਦ - pledge to deliver verses Guru Nanak - PLEDGE TO DELIVER VERSES GURU NANAK

ਨਵੀਂ ਪੀੜ੍ਹੀ ਨੂੰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਾਸਟਰ ਜੀ ਦੇ ਨਾਂਅ ਨਾਲ ਜਾਣਿਆ ਜਾਂਦਾ ਸ਼ਖ਼ਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਵਿਚਾਰਾਂ ਨਾਲ ਜੋੜ ਰਿਹਾ ਹੈ। ਕਪੂਰਥਲਾ ਵਿੱਚ ਵੀ ਉਸ ਨੇ ਆਪਣੇ ਮਿਸ਼ਨ 800 ਕਰੋੜ ਉੱਤੇ ਚਾਨਣਾ ਪਾਇਆ ਹੈ।

SRI GURU NANAK DEV JI
ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਸ਼ਖ਼ਸ ਵੱਲੋਂ ਅਹਿਮ ਉਪਰਾਲਾ (ਕਪੂਰਥਲਾ ਰਿਪੋਟਰ)

By ETV Bharat Punjabi Team

Published : May 11, 2024, 7:40 AM IST

ਮਿਸ਼ਨ 800 ਕਰੋੜ ਦਾ ਅਹਿਦ (ਕਪੂਰਥਲਾ ਰਿਪੋਟਰ)

ਕਪੂਰਥਲਾ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਇਨਸਾਨੀਅਤ ਦੀ ਭਲਾਈ ਦੇ ਲਈ ਪੂਰੀ ਦੁਨੀਆਂ ਭਰ ਦੇ ਵਿੱਚ ਆਪਣੇ ਉਪਦੇਸ਼ ਅਤੇ ਵਿਚਾਰਾਂ ਨੂੰ ਘਰ-ਘਰ ਪਹੁੰਚਾਇਆ। ਜਿਸ ਤੋਂ ਪ੍ਰਭਾਵਿਤ ਹੁੰਦਿਆਂ ਅੱਜ ਦੇ ਦੌਰ ਵਿੱਚ ਵੀ ਅਜਿਹੇ ਇਨਸਾਨ ਹਨ ਕਿ ਉਹਨਾਂ ਦੇ ਹੀ ਫਲਸਫੇ ਉੱਤੇ ਚਲਦਿਆਂ ਅੱਜ ਪੂਰੀ ਦੁਨੀਆਂ ਭਰ ਦੇ ਹਰ ਕੋਨੇ ਵਿੱਚ ਜਾ ਕੇ ਗਿਆਨ ਦਾ ਭੰਡਾਰ ਵੰਡ ਰਹੇ ਹਨ।

800 ਕਰੋੜ ਆਬਾਦੀ ਤੱਕ ਸੰਦੇਸ਼ ਪਹੁੰਚਾਉਣ ਦਾ ਯਤਨ: ਬਾਣੀ ਦੇ ਪ੍ਰਚਾਰ ਨਾਲ ਡਿਪਰੈਸ਼ਨ ਦੇ ਵਿੱਚ ਗਏ ਕਈ ਨੌਜਵਾਨ ਠੀਕ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਇੱਕ ਚੰਗੇ ਮੁਕਾਮ ਉੱਤੇ ਪਹੁੰਚ ਆਪਣੀ ਮੰਜਿਲ ਨੂੰ ਹਾਸਿਲ ਕਰ ਰਹੇ ਹਨ ਪਰ ਇਹ ਸ਼ਖਸ ਆਖਿਰ ਹੈ ਕੌਣ। ਦਰਅਸਲ ਇਹ ਸ਼ਖਸ ਦਾ ਨਾਮ ਮਾਸਟਰ ਜੀ ਹੈ। ਜੋ ਖੁਦ ਇੱਕ ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ ਹੈ ਪਰ ਇਸ ਦਾ ਮਿਸ਼ਨ ਦੁਨੀਆਂ ਭਰ ਦੀ 800 ਕਰੋੜ ਅਬਾਦੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਅਤੇ ਉਪਚਾਰਾਂ ਨਾਲ ਜੋੜਨਾ ਹੈ। ਮਾਸਟਰ ਜੀ ਨੂੰ ਲੱਗਦਾ ਹੈ ਕਿ ਜੋ ਉਹ ਕੰਮ ਕਰ ਰਹੇ ਹਨ। ਉਸ ਨਾਲ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜ ਰਹੇ ਹਨ ਅਤੇ ਕਈ ਨੌਜਵਾਨ ਜਿਹੜੇ ਡਿਪਰੈਸ਼ਨ ਵਰਗੀ ਬਿਮਾਰੀ ਦਾ ਸ਼ਿਕਾਰ ਹੋਏ ਹਨ ਉਹ ਉਸ ਤੋਂ ਬਾਹਰ ਨਿਕਲ ਰਹੇ ਹਨ।

ਸਾਂਝੇ ਕੀਤੇ ਵਿਚਾਰ: ਇਸ ਵਿੱਚ ਵੱਡੀ ਗੱਲ ਇਹ ਹੈ ਕਿ ਉਹ ਸਿੱਖ ਧਰਮ ਦੇ ਇਤਿਹਾਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਤੇ ਚੱਲਦਿਆਂ ਆਪਣੇ ਜੀਵਨ ਵਿੱਚ ਸੁਧਾਰ ਲਿਆ ਰਹੇ ਹਨ। ਇਸ ਦੌਰਾਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਅਤੇ ਇਨਸਾਨੀਅਤ ਦੀ ਭਲਾਈ ਦੇ ਲਈ ਕਈ ਵਿਚਾਰ ਪੇਸ਼ ਕੀਤੇ।



ABOUT THE AUTHOR

...view details