ਅੰਮ੍ਰਿਤਸਰ :ਅੰਮ੍ਰਿਤਸਰ, ਯੂਕ੍ਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਮੌਕੇ ਮ੍ਰਿਤਕ ਤੇਜਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਤੇਜਪਾਲ ਟੂਰਿਸਟ ਵੀਜੇ ਤੇ 12 ਜਨਵਰੀ ਨੂੰ ਭਾਰਤ ਤੋਂ ਰੂਸ ਗਿਆ ਸੀ। ਉਨ੍ਹਾਂ ਨੂੰ ਦੱਸਿਆ ਕਿ ਮ੍ਰਿਤਕ ਤੇਜਪਾਲ ਦੇ ਪਹਿਲਾ ਵੀ ਕਈ ਦੋਸਤ ਰੂਸ ਗਏ ਸਨ ਜਿਨਾਂ ਦੇ ਕਹਿਣ ਤੇ ਮ੍ਰਿਤਕ ਤੇਜਪਾਲ ਵੀ ਰੂਸ ਗਿਆ ਪਰ, ਉਹ ਭਾਰਤ ਤੋਂ ਟੂਰਿਸਟ ਵੀਜੇ ਤੇ ਰੂਸ ਗਿਆ ਸੀ ਉੱਥੇ ਜਾ ਕੇ ਉਨ੍ਹਾਂ ਦੱਸਿਆ ਕਿ ਉਸ ਨੂੰ ਜ਼ਬਰਦਸਤੀ ਰੂਸ ਦੀ ਸੈਨਾ ਵਿੱਚ ਭਰਤੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਖਰੀ ਵਾਰ ਉਨ੍ਹਾਂ ਨੂੰ ਤਿੰਨ ਮਾਰਚ ਨੂੰ ਤੇਜਪਾਲ ਸਿੰਘ ਦਾ ਫੋਨ ਆਇਆ ਸੀ ਕਿ ਉਹ ਬਾਰਡਰ 'ਤੇ ਜਾ ਰਿਹਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਤੇਜਪਾਲ ਸਿੰਘ ਦਾ ਕੋਈ ਵੀ ਫੋਨ ਨਹੀਂ ਆਇਆ।
ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਯੂਕ੍ਰੇਨ ਦੇ ਬਾਰਡਰ ਤੇ ਹੋਈ ਮੌਤ - Ukraine Punjabi Youth Death
The Death Of Young Man In Ukraine: ਅੰਮ੍ਰਿਤਸਰ, ਯੂਕ੍ਰੇਨ ਤੇ ਰੂਸ ਦੇ ਵਿੱਚ ਚੱਲ ਰਹੀ ਜੰਗ ਨੂੰ ਲੈ ਕੇ ਅੰਮ੍ਰਿਤਸਰ ਦੇ ਤੇਜਪਾਲ ਸਿੰਘ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਦੇ ਬਾਰਡਰ ਤੇ ਮੌਤ ਹੋ ਗਈ ਹੈ। ਪੜ੍ਹੋ ਪੂਰੀ ਖਬਰ...
Published : Jun 12, 2024, 2:25 PM IST
|Updated : Jun 12, 2024, 3:24 PM IST
ਟੂਰਿਸਟ ਵਿਜੇ ਤੇ ਰੂਸ ਲਈ ਹੋਇਆ ਰਵਾਨਾ :ਇਸ ਮੌਕੇ ਮ੍ਰਿਤਕ ਤੇਜਪਾਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਤੇਜਪਾਲ ਸਿੰਘ ਕਦੇ ਵਾਪਸ ਨਹੀਂ ਆਏਗਾ ਕਿਉਂਕਿ ਤੇਜਪਾਲ ਨੂੰ ਭੇਜਣ ਲਈ ਪਰਿਵਾਰ ਵੀ ਨਹੀਂ ਮੰਨਦਾ ਸੀ। ਪਰ ਉਹ ਆਪਣੇ ਦੋਸਤਾਂ ਦੇ ਕਾਰਨ ਜਿੱਦ ਤੇ ਅੜਿਆ ਸੀ ਉਹ ਵੀ ਰੂਸ ਜਾਏਗਾ ਕਿਉਂਕਿ ਉਨ੍ਹਾਂ ਦੇ ਦੋਸਤ ਉੱਥੇ ਰੂਸ ਦੀ ਸੈਨਾ ਦੇ ਵਿੱਚ ਭਰਤੀ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਤੈਨੂੰ ਵੀ ਰੂਸ ਦੀ ਸੈਨਾ ਵਿੱਚ ਭਰਤੀ ਕਰਵਾ ਦੇਵਾਂਗੇ, ਜਿਸ ਦੇ ਚਲਦੇ ਇਹ ਵੀ ਟੂਰਿਸਟ ਵਿਜੇ ਤੇ ਰੂਸ ਲਈ ਰਵਾਨਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ਪਾਲ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਮ੍ਰਿਤਕ ਤੇਜਪਾਲ ਦੀ ਤਿੰਨ ਸਾਲ ਦੀ ਕੁੜੀ ਤੇ ਛੇ ਸਾਲ ਦਾ ਮੁੰਡਾ ਹੈ।
ਜਦੋਂ ਆਖਰੀ ਵਾਰ ਤਿੰਨ ਮਾਰਚ ਨੂੰ ਫੋਨ ਆਇਆ ਤੇ ਇਨ੍ਹਾਂ ਨੇ ਕਿਹਾ ਕਿ ਹੁਣ ਮੈਂ ਬਾਰਡਰ ਤੇ ਜਾ ਰਿਹਾ ਹਾਂ ਤੇ ਉਸ ਤੋਂ ਬਾਅਦ ਮੇਰਾ ਫੋਨ ਬੰਦ ਹੋ ਜਾਵੇਗਾ। ਫਿਰ ਪਤਾ ਨਹੀਂ ਕਦੋਂ ਫੋਨ ਹੋਵੇ, ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਫ਼ੋਨ ਨਹੀਂ ਆਇਆ। ਜਿਸਦੀ ਬਾਅਦ ਵਿੱਚ ਸੂਚਨਾ ਮਿਲੀ ਸੀ ਕਿ ਤੇਜਪਾਲ ਸਿੰਘ ਦੀ ਮੌਤ ਹੋ ਗਈ ਹੈ, ਪਰਿਵਾਰ ਨੇ ਕਿਹਾ ਕਿ ਸਾਡੀ ਭਾਰਤ ਸਰਕਾਰ ਜਾਂ ਰੂਸ ਦੀ ਸਰਕਾਰ ਨਾਲ ਕੋਈ ਗੱਲਬਾਤ ਨਹੀ ਹੋਈ। ਉਨ੍ਹਾਂ ਕਿਹਾ ਅਸੀ ਉੱਥੋਂ ਦੀ ਰੂਸ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜੇਕਰ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਕੋਲ ਹੈ ਤੇ ਉਹ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਪਰਿਵਾਰ ਵੀ ਉਸ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰ ਸਕੇ ਤੇ ਉਸਦਾ ਅੰਤਿਮ ਸੰਸਕਾਰ ਕਰ ਸਕੇ।
- ਖੇਮਕਰਨ ਹਲਕੇ ਦੇ ਪਿੰਡ ਭੈਣੀ ਮੱਸਾ ਸਿੰਘ ਜ਼ਮੀਨੀ ਰਸਤੇ ਨੂੰ ਲੈ ਕੇ ਹੋਏ ਝਗੜੇ 'ਚ ਚੱਲੀ ਗੋਲੀ, 5 ਲੋਕ ਜ਼ਖਮੀ - Shots fired along the land route
- ਪੰਜਾਬ ਪੁਲਿਸ ਦੀ AGTF ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਵੱਲੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਦੋ ਹੋਰ ਕਾਰਕੁਨਾਂ ਨੂੰ ਕੀਤਾ ਗ੍ਰਿਫ਼ਤਾਰ; ਦੋ ਪਿਸਤੌਲ ਬਰਾਮਦ - Two associates of Iqbalpreet arrest
- ਦਿਨ ਚੜ੍ਹਦੇ ਹੀ ਨਸ਼ਿਆਂ ਦੇ ਮਾਮਲੇ 'ਚ ਬਦਨਾਮ ਦੋ ਬਸਤੀਆਂ ਵਿੱਚ ਪੁਲਿਸ ਦੀ ਰੇਡ - Bathinda police conducted raids