ਪੰਜਾਬ

punjab

ETV Bharat / state

ਆਉਂਦੇ ਦਿਨਾਂ ਅੰਦਰ ਆਵੇਗੀ ਮੌਸਮ ਵਿੱਚ ਤਬਦੀਲੀ, ਹਲਕਾ ਮੀਂਹ ਪੈਣ ਦੀ ਸੰਭਾਵਨਾ, ਪੀਏਯੂ ਦੀ ਮੌਸਮ ਵਿਗਿਆਨੀ ਨੇ ਕੀਤੀ ਭਵਿੱਖਬਾਣੀ - possibility of rain in Punjab - POSSIBILITY OF RAIN IN PUNJAB

ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਿਕ ਆਉਂਦੇ ਦਿਨਾਂ ਅੰਦਰ ਸੂਬੇ ਭਰ ਵਿੱਚ ਮੀਂਹ ਪੈਣ ਦੀ ਸਭਾਵਨਾ ਹੈ। ਇਸ ਮੀਂਹ ਨਾਲ ਤਾਪਮਾਨ ਘਟੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

Ludhiana PAU
ਆਉਂਦੇ ਦਿਨਾਂ ਅੰਦਰ ਆਵੇਗੀ ਮੌਸਮ ਵਿੱਚ ਤਬਦੀਲੀ (ਲੁਧਿਆਣਾ ਰਿਪੋਟਰ)

By ETV Bharat Punjabi Team

Published : Jun 3, 2024, 3:29 PM IST

ਮੋਸਮ ਵਿਗਿਆਨੀ (ਲੁਧਿਆਣਾ ਰਿਪੋਟਰ)

ਲੁਧਿਆਣਾ:ਪੰਜਾਬ ਵਿੱਚ ਲਗਾਤਾਰ ਤਪਦੀ ਗਰਮੀ ਤੋਂ ਲੋਕ ਜਿੱਥੇ ਪਰੇਸ਼ਾਨ ਹਨ ਉੱਥੇ ਹੀ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕੁਝ ਕਮੀ ਜ਼ਰੂਰ ਵੇਖਣ ਨੂੰ ਮਿਲੀ ਹੈ ਅਤੇ ਨਮੀ ਵਿੱਚ ਵੀ ਹੁਣ ਵਾਧਾ ਹੋ ਰਿਹਾ ਹੈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਫਿਲਹਾਲ ਬੀਤੇ ਦਿਨ ਦਾ ਤਾਪਮਾਨ 41 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ ਪਰ ਬੀਤੇ ਦਿਨਾਂ ਦੇ ਵਿੱਚ 45 ਡਿਗਰੀ ਨਾਲੋਂ ਕਾਫੀ ਘੱਟ ਹੈ। ਉਹਨਾਂ ਕਿਹਾ ਕਿ ਰਾਤ ਦੇ ਤਾਪਮਾਨ ਵਿੱਚ ਵੀ ਦੋ ਡਿਗਰੀ ਦੀ ਕਮੀ ਵੇਖਣ ਨੂੰ ਮਿਲੀ ਹੈ।


ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ: ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਆਉਂਦੇ ਦੋ ਤਿੰਨ ਦਿਨ ਤੱਕ ਤੇਜ਼ ਹਵਾਵਾਂ ਚੱਲਣ ਦੇ ਅਸਾਰ ਹਨ। ਇਸ ਦੇ ਨਾਲ ਹੀ ਕਿਤੇ-ਕਿਤੇ ਹਲਕਾ ਬਾਰਿਸ਼ ਜਾਂ ਬੱਦਲਵਾਈ ਵਾਲਾ ਮੌਸਮ ਵੀ ਬਣ ਸਕਦਾ ਹੈ। ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ। ਉਹਨਾਂ ਦੱਸਿਆ ਕਿ ਜੂਨ ਆਖਰ ਤੱਕ ਮਾਨਸੂਨ ਵੀ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ, ਜਿਸ ਨਾਲ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ ਕਿਉਂਕਿ ਪੱਛਮੀ ਬੰਗਾਲ ਤੋਂ ਕਰਨਾਟਕ ਵੱਲ ਮਾਨਸੂਨ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਉਮੀਦ ਹੈ ਕਿ ਮੱਧ ਜੂਨ ਤੱਕ ਉਹ ਭਾਰਤ ਦੀ ਮੱਧ ਦਿਸ਼ਾ ਤੱਕ ਪਹੁੰਚ ਜਾਵੇਗਾ, ਜਿਸ ਤੋਂ ਬਾਅਦ ਮਾਨਸੂਨ ਉੱਤਰ ਭਾਰਤ ਵੱਲ ਆਵੇਗਾ।



ਗਰਮੀ ਤੋਂ ਰਾਹਤ: ਉੱਥੇ ਹੀ ਦੂਜੇ ਪਾਸੇ ਮੌਸਮ ਵਿਗਿਆਨੀ ਨੇ ਦੱਸਿਆ ਹੈ ਕਿ ਕਿਸਾਨ ਵੀਰ ਫਸਲਾਂ ਦਾ ਵੀ ਧਿਆਨ ਜਰੂਰ ਰੱਖਣ। ਉਹਨਾਂ ਕਿਹਾ ਕਿ ਝੋਨੇ ਦੀ ਪਨੀਰੀ ਹੁਣ ਕਿਸਾਨਾਂ ਵੱਲੋਂ ਲਗਾਈ ਜਾ ਰਹੀ ਹੈ ਅਤੇ ਗਰਮੀ ਦੇ ਮੱਦੇਨਜ਼ਰ ਉਸ ਨੂੰ ਸਮੇਂ-ਸਮੇਂ ਉੱਤੇ ਜਰੂਰ ਪਾਣੀ ਲਾਉਂਦੇ ਰਹਿਣ। ਉਹਨਾਂ ਕਿਹਾ ਕਿ ਲੋਕ ਵੀ ਗਰਮੀ ਤੋਂ ਬਚਣ ਵੱਲ ਧਿਆਨ ਰੱਖਣ। ਫਿਲਹਾਲ ਦੋ ਤਿੰਨ ਦਿਨ ਜਰੂਰ ਲੋਕਾਂ ਨੂੰ ਹੀਟ ਵੇਵ ਤੋਂ ਕੁਝ ਰਾਹਤ ਜਰੂਰ ਮਿਲ ਸਕਦੀ ਹੈ।




ABOUT THE AUTHOR

...view details