ਪੰਜਾਬ

punjab

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਸਮੇਂ ਦੇ ਮੰਤਰੀਆਂ ਨੂੰ ਪੱਤਰ, 15 ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ - letter from Sri Akal Takht Sahib

By ETV Bharat Punjabi Team

Published : Sep 3, 2024, 11:37 AM IST

ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਸਰਕਾਰ ਸਮੇਂ ਹੋਈਆਂ ਗਲਤੀਆਂ ਨੂੰ ਸਵੀਕਾਰ ਕਰਦਿਆਂ ਖਿਮਾ ਮੰਗੀ ਸੀ ਅਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਸ ਸਮੇਂ ਦੀ ਅਕਾਲੀ ਸਰਕਾਰ ਵਿੱਚ ਰਹੇ ਮੰਤਰੀਆਂ ਨੂੰ ਵੀ 15 ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਲਈ ਪੱਤਰ ਲਿਖਿਆ ਹੈ।

LETTER FROM SRI AKAL TAKHT SAHIB
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਸਰਕਾਰ ਸਮੇਂ ਦੇ ਮੰਤਰੀਆਂ ਨੂੰ ਪੱਤਰ (ETV BHARAT PUNJAB)

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਖੁੱਦ ਨੂੰ ਸਿੱਖਾਂ ਦੀ ਪਾਰਟੀ ਜਾਂ ਪੰਥਕ ਪਾਰਟੀ ਆਖਦੀ ਰਹੀ ਹੈ। ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਕਈ ਵਾਰ ਬਣ ਵੀ ਚੁੱਕੀ ਹੈ। ਹੁਣ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਇਹੋ ਜਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਕਾਰਣ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਦੀ ਭੂਮਿਕਾ ਉੱਤੇ ਸਵਾਲ ਖੜ੍ਹੇ ਹੋਏ ਹਨ। ਅਕਾਲੀ ਦਲ ਹੁਣ ਖੇਰੂ-ਖੇਰੂ ਹੁੰਦੀ ਵੀ ਵਿਖਾਈ ਦੇ ਰਹੀ।

15 ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ (ETV BHARAT PUNJAB)

ਇਲਜ਼ਾਮ ਕਬੂਲੇ ਅਤੇ ਮੁਆਫੀ ਮੰਗੀ: ਪਿਛਲੇ ਦਿਨੀ ਅਕਾਲੀ ਦਲ ਤੋਂ ਬਾਗੀ ਹੋਏ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਬਰਗਾੜੀ ਬੇਅਦਬੀ ਮਾਮਲਾ, ਬਹਿਬਲ ਕਲਾਂ ਗੋਲੀਕਾਂਡ ਅਤੇ ਸੌਦਾ ਸਾਧ ਰਾਮ ਰਹੀਮ ਨੂੰ ਫਾਂਸੀ ਦੇਣ ਵਰਗੇ ਇਲਜ਼ਾਮ ਕਬੂਲੇ ਅਤੇ ਮੁਆਫੀ ਮੰਗੀ। ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆਂ ਐਲਾਨ ਦਿੱਤਾ।

ਸਾਬਕਾ ਮੰਤਰੀਆਂ ਤੋਂ ਮੰਗਿਆ ਗਿਆ ਸਪੱਸ਼ਟੀਕਰਨ:ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀਆਂ ਦੀ ਸਰਕਾਰ ਸਮੇਂ ਮੰਤਰੀ ਰਹੇ ਵੱਖ-ਵੱਖ ਲੋਕਾਂ ਨੂੰ ਵੀ ਪੱਤਰ ਭੇਜ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ। ਚਿੱਠੀ ਵਿੱਚ ਖਾਸ ਤੌਰ ਉੱਤੇ ਲਿਖਿਆ ਗਿਆ ਹੈ ਕਿ, ਤੁਸੀਂ ਵੀ ਬਰਾਬਰ ਦੇ ਹੱਕਦਾਰ ਹੋ, ਜਿਹੜੇ ਫੈਸਲੇ ਗਲਤ ਅਕਾਲੀ ਸਰਕਾਰ ਵੇਲੇ ਲਏ ਗਏ ਭਾਵੇਂ ਉਹ ਸੌਦਾ ਸਾਧ ਦੀ ਗੱਲ ਹੋਵੇ, ਸੁਮੇਧ ਸੈਣੀ ਦਾ ਮਾਮਲਾ ਹੋਵੇ ਜਾਂ ਫਿਰ ਬਰਗਾੜੀ ਅਤੇ ਬਹਿਬਲ ਕਲਾ ਕਾਂਡ ਹੋਵੇ। ਉਨ੍ਹਾਂ ਪੱਤਰ ਰਾਹੀਂ ਲਿਖਿਆ ਕਿ ਪਾਰਟੀ ਦੇ ਇਸ ਸਮੇਂ ਸਰਪ੍ਰਸਤ ਨੇ ਆਪਣੀ ਗਲਤੀ ਕਬੂਲੀ ਹੈ ਅਤੇ ਮੁਆਫੀ ਵੀ ਮੰਗੀ ਹੈ ਪਰ ਸੁਖਬੀਰ ਬਾਦਲ ਇਕੱਲੇ ਦੋਸ਼ੀ ਨਹੀਂ ਹਨ ਕਿਉਂਕਿ ਤਮਾਮ ਮੰਤਰੀਆਂ ਦੀ ਮੌਜੂਦਗੀ ਵਿੱਚ ਸਾਰੇ ਫੈਸਲੇ ਹੋਏ ਹਨ। ਇਸ ਲਈ ਹੁਣ ਸਾਬਕਾ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ।

ABOUT THE AUTHOR

...view details