ਪਟਿਆਲਾ: ਕੇਂਦਰ ਸਰਕਾਰ ਵੱਲੋਂ ਸਕੂਲਾਂ ਦੇ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਇੰਸਪਾਇਰ ਮਾਨਕ ਐਵਾਰਡ ਯੋਜਨਾ ਦੇ ਤਹਿਤ ਸੂਬੇ ਭਰ ਦੇ ਵਿੱਚੋਂ ਪਹਿਲਾ ਸਥਾਨ ਸਰਕਾਰੀ ਸਕੂਲ ਦੇ ਵਿਦਿਆਰਥੀ ਰਣਵੀਰ ਨੇ ਹਾਸਿਲ ਕੀਤਾ ਹੈ ਜੋ ਕਿ ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਹਾਈ ਸਕੂਲ ਦਾ ਵਿਦਿਆਰਥੀ ਹੈ। ਇਸ ਹੋਣਹਾਰ ਵਿਦਿਆਰਥੀ ਦੇ ਪ੍ਰੋਜੈਕਟ ਨੂੰ ਨੈਸ਼ਨਲ ਦੇ ਲਈ ਕੀਤਾ ਗਿਆ ਸਿਲੈਕਟ।
ਕਿਸਾਨਾਂ ਲਈ ਲਾਹੇਵੰਦ
ਨਿੱਕੇ ਜਿਹੇ ਪਿੰਡ ਹਾਈ ਸਕੂਲ ਖੇੜੀ ਬਰਨਾ ਵਿੱਚ ਪੜੇ ਨੌਜਵਾਨ ਵਿਦਿਆਰਥੀ ਰਣਬੀਰ ਸਿੰਘ ਦੇ ਦੁਆਰਾ ਇੱਕ ਆਈਡੀਆ ਦੇ ਉੱਪਰ ਆਪਣੇ ਅਧਿਆਪਕਾਂ ਦੀ ਮਦਦ ਦੇ ਨਾਲ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜੋ ਕਿ ਕਿਸਾਨਾਂ ਦੀ ਮਦਦ ਦੇ ਲਈ ਬਣਾਇਆ ਗਿਆ ਹੈ। ਵਿਦਿਆਰਥੀ ਮੁਤਾਬਿਕ ਜੋ ਕਿਸਾਨ ਛੋਟੇ ਜਿਮੀਦਾਰ ਹਨ ਉਹਨਾਂ ਨੂੰ ਮੱਕੀ ਦੇ ਦਾਣੇ ਕੱਢਣ ਦੇ ਵਿੱਚ ਕਾਫੀ ਸਮੱਸਿਆਵਾਂ ਅਤੇ ਖਰਚੇ ਕਰਨੇ ਪੈਂਦੇ ਸਨ। ਉਹਨਾਂ ਦੇ ਲਈ ਇਹ ਹੱਥ ਨਾਲ ਚੱਲਣ ਵਾਲਾ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਦੀ ਕਿ ਲਾਗਤ ਕੁੱਲ 1500 ਰੁਪਏ ਹੈ।
ਲੋਕਡਾਊਨ 'ਚ ਪ੍ਰੋਜੈਕਟ ਤਿਆਰ
ਵਿਦਿਆਰਥੀ ਰਣਬੀਰ ਨੇ ਦੱਸਿਆ ਕਿ ਲੋਕਡਾਊਨ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਨੂੰ ਸਬਮਿਟ ਕਰਵਾ ਦਿੱਤਾ ਸੀ ਪਰ ਉਸ ਸਮੇਂ ਲੋਕਡਾਊਨ ਕਰਕੇ ਇਹ ਪ੍ਰੋਜੈਕਟ ਦੇ ਉੱਪਰ ਕੋਈ ਕੰਮ ਨਾ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਮੈਂ ਦਸਵੀਂ ਜਮਾਤ ਪਾਸ ਕਰਕੇ ਹੋਰ ਸਕੂਲ ਦੇ ਵਿੱਚ ਚਲਾ ਗਿਆ ਤਾਂ ਪਿੱਛੋਂ ਸਕੂਲ ਦੇ ਟੀਚਰਾਂ ਦੇ ਵੱਲੋਂ ਮੈਨੂੰ ਕਾਲ ਆਈ ਕਿ ਆਪਣਾ ਬਣਾਇਆ ਪ੍ਰੋਜੈਕਟ ਪਾਸ ਹੋ ਗਿਆ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਦੁਬਾਰਾ ਤੋਂ ਇਸ ਪ੍ਰੋਜੈਕਟ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਪ੍ਰੋਜੈਕਟ ਦੁਨੀਆਂ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਜੋ ਕਿ ਮੈਂ ਆਪਣੇ ਟੀਚਰਾਂ ਦੀ ਮਦਦ ਦੇ ਨਾਲ ਬਣਾਇਆ।