ਸੁਨੀਲ ਜਾਖੜ ਦੀ ਅਗਵਾਈ 'ਚ ਸੂਬਾ ਪੱਧਰੀ ਮੀਟਿੰਗ (Etv Bharat Ludhiana) ਲੁਧਿਆਣਾ:ਲੁਧਿਆਣਾ ਦੇ ਵਿੱਚ ਅੱਜ ਭਾਜਪਾ ਵੱਲੋਂ ਸੂਬਾ ਪੱਧਰੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਦੀ ਅਗਵਾਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਕਰਨਗੇ ਜਿਸ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਤਰੁਣ ਚੁੱਗ, ਪਰਮਿੰਦਰ ਬਰਾੜ, ਭਾਜਪਾ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਰਹਿਣਗੇ। ਜਿਨਾਂ ਵੱਲੋਂ ਇਸ ਬੈਠਕ ਦੇ ਵਿੱਚ ਆਗਾਮੀ ਲਈ ਚੋਣਾਂ ਨੂੰ ਲੈ ਕੇ ਵਿਊਤਬੰਦੀ ਬਣਾਈ ਜਾਵੇਗੀ। ਦੇਰ ਸ਼ਾਮ 6 ਵਜੇ ਦੇ ਕਰੀਬ ਸੁਨੀਲ ਜਾਖੜ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਨਗੇ ਅਤੇ ਮੀਟਿੰਗ ਦੇ ਵਿੱਚ ਹੋਈਆਂ ਵਿਚਾਰ ਵਟਾਂਦਰਾ ਬਾਰੇ ਜਾਣਕਾਰੀ ਦੇਣਗੇ।
ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਸਮਰਥਨ:ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਭਾਜਪਾ ਦੇ ਵਰਕਰ ਅਤੇ ਲੀਡਰ ਸਵੇਰ ਤੋਂ ਹੀ ਪਹੁੰਚਣੇ ਸ਼ੁਰੂ ਹੋ ਗਏ ਹਨ। ਸ਼ਾਮ 5 ਵਜੇ ਤੱਕ ਇਹ ਮੀਟਿੰਗ ਚੱਲੇਗੀ। ਇਸ ਮੀਟਿੰਗ ਦੇ ਵਿੱਚ ਮਹਿਲਾ ਭਾਜਪਾ ਆਗੂ ਅਤੇ ਵਰਕਰਾਂ ਵੀ ਵੱਡੇ ਪੱਧਰ ਤੇ ਸ਼ਾਮਿਲ ਹੋਈਆਂ ਹਨ। ਇਸ ਦੌਰਾਨ ਭਾਜਪਾ ਦੇ ਸੀਨੀਅਰ ਲੀਡਰ ਤਰੁਣ ਚੁੱਗ ਨੇ ਦੱਸਿਆ ਕਿ ਜਿਸ ਤਰ੍ਹਾਂ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਗਾ ਸਮਰਥਨ ਹਾਸਿਲ ਹੋਇਆ ਹੈ।
ਉਸ ਤਰਜ 'ਤੇ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਆਉਣ ਵਾਲੀਆਂ ਪੰਚਾਇਤੀ ਅਤੇ ਨਿਗਮ ਚੋਣਾਂ ਨੂੰ ਲੈ ਕੇ ਅੱਜ ਵਿਊਤਬੰਦੀ ਬਣਾਈ ਜਾ ਰਹੀ ਹੈ ਅਤੇ ਸਾਰੇ ਹੀ ਭਾਜਪਾ ਦੇ ਵਰਕਰਾਂ ਦੇ ਨਾਲ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੂਬਾ ਪ੍ਰਧਾਨ ਵਾਰਡ ਪ੍ਰਧਾਨ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹਨ।
ਭਾਜਪਾ ਦਾ ਵੋਟ ਬੈਂਕ ਵਧੀਆ: ਇਸ ਮੌਕੇ ਭਾਜਪਾ ਦੇ ਕੌਮੀ ਬੁਲਾਰੇ ਅਨਿਲ ਸਰੀਮ ਨੇ ਦੱਸਿਆ ਕਿ ਅੱਜ ਕੇਂਦਰੀ ਮੰਤਰੀ ਦਵਿੰਦਰ ਯਾਦਵ ਸਣੇ ਹੋਰ ਕਈ ਸੀਨੀਅਰ ਲੀਡਰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਦੇ ਵਿੱਚ ਭਾਜਪਾ ਨੂੰ ਸੰਗਠਿਤ ਕਰਨਾ ਅਤੇ ਆਉਣ ਵਾਲੀਆਂ ਚੋਣਾਂ ਦੇ ਦੌਰਾਨ ਕਿਸ ਤਰ੍ਹਾਂ ਇੱਕਜੁੱਟ ਹੋ ਕੇ ਜਿੱਤ ਹਾਸਿਲ ਕਰਨੀ ਹੈ। ਇਸ ਸਬੰਧੀ ਵਿਚਾਰਾਂ ਕਰਨੀਆਂ ਹਨ, ਉਨ੍ਹਾਂ ਕਿਹਾ ਕਿ ਭਾਜਪਾ ਦਾ ਵੋਟ ਬੈਂਕ ਵਧੀਆ ਹੈ 19 ਫੀਸਦੀ ਤੱਕ ਅਸੀਂ ਪਹੁੰਚ ਗਏ ਹਾਂ। ਉਨ੍ਹਾਂ ਕਿਹਾ ਕਿ ਇਸ ਨੂੰ ਅੱਗੇ ਹੋਰ ਕਿਵੇਂ ਵਧਾਉਣਾ ਹੈ ਅਤੇ ਆਗਾਮੀ ਚੋਣਾਂ ਚ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਆਪਣੀ ਸਰਕਾਰ ਬਣਾਉਣੀ ਹੈ। ਇਸ ਬਾਰੇ ਵੀ ਚਰਚਾ ਹੋਵੇਗੀ।