ਬਰਨਾਲਾ:ਸਿੱਖ ਕੌਮ ਸ਼ਹਾਦਤ ਵਿੱਚੋਂ ਉਪਜੀ ਕੌਮ ਹੈ ਅਤੇ ਇਸ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਪੂਰ ਹੈ। ਅਨੇਕਾਂ ਸੂਰਬੀਰਾਂ ਨੇ ਜ਼ੁਲਮ ਅਤੇ ਹੱਕ ਸੱਚ ਦੀ ਰਾਖ਼ੀ ਲਈ ਸ਼ਹਾਦਤਾਂ ਦਿੱਤੀਆਂ ਹਨ। ਇਨ੍ਹਾਂ ਸ਼ਹੀਦਾਂ ਵਿੱਚੋਂ ਇੱਕ ਵੱਡਾ ਨਾਮ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਹੈ, ਜਿਨ੍ਹਾਂ ਨੇ ਅੰਗਰੇਜ਼ਾਂ ਅਤੇ ਰਜਵਾੜਾਸ਼ਾਹੀ ਵਿਰੁੱਧ ਤਿੱਖਾ ਸੰਘਰਸ਼ ਲੜਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਹਾਦਤ ਨੂੰ ਸਮਰਪਿੱਤ ਬਰਨਾਲਾ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਹਰ ਵਰ੍ਹੇ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਂਦੇ ਹਨ। ਪਰ, ਸਮੇਂ ਦੀਆਂ ਸਰਕਾਰਾਂ ਨੇ ਇਸ ਮਹਾਨ ਸ਼ਹੀਦ ਦੀ ਨਾ ਤਾਂ ਵਿਰਾਸਤ ਸੰਭਾਲੀ ਅਤੇ ਨਾ ਹੀ ਉਨ੍ਹਾਂ ਦੀ ਯਾਦ ਵਿੱਚ ਹੋਏ ਐਲਾਨ ਉਹ ਪੂਰੇ ਕੀਤੇ ਹਨ ਜਿਸ ਦਾ ਪਿੰਡ ਵਾਸੀਆਂ ਵਿੱਚ ਵੀ ਰੋਸ ਹੈ।
ਸੇਵਾ ਸਿੰਘ ਠੀਕਰੀ ਵਾਲਾ: ਨਾ ਵਿਰਾਸਤ ਸਾਂਭੀ, ਨਾ ਸਰਕਾਰੀ ਵਾਅਦੇ ਵਫ਼ਾ ਹੋਏ ... (ETV Bharat) ਕੌਣ ਸੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1886 ਨੂੰ ਮਾਤਾ ਹਰ ਕੌਰ ਦੀ ਕੁੱਖੋਂ ਜ਼ਿਲ੍ਹੇ ਬਰਨਾਲਾ ਦੇ ਪਿੰਡ ਠੀਕੀਰਵਾਲਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦੇਵਾ ਸਿੰਘ ਫੂਲਕੀਆ ਰਿਆਸਤ ਵਿੱਚ ਉੱਚ ਰਈਅਸ ਨਿਯੁਕਤ ਸਨ। ਆਜ਼ਾਦੀ ਦੇ ਪਹਿਲੇ ਸੁਤੰਤਰਤਾ ਸੰਗਰਾਮ ਪਿੱਛੋਂ ਅੰਗਰੇਜ਼ੀ ਰਾਜਨੀਤਕ ਚੇਤਨਾ ਪੈਦਾ ਕਰਨ ਵਾਲੀਆਂ ਕਈ ਰਾਜਸੀ ਲਹਿਰਾਂ ਚੱਲੀਆਂ ਇਨ੍ਹਾਂ ਲਹਿਰਾਂ ਵਿੱਚੋਂ ਪਰਜਾ ਮੰਡਲ ਦੀ ਲਹਿਰ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਸ ਲਹਿਰ ਦੀ ਰੂਹੇ ਰਵਾਂ ਸੇਵਾ ਸਿੰਘ ਠੀਕਰੀਵਾਲਾ ਸਨ। ਉਹ ਸ਼੍ਰੋਮਣੀ ਅਕਾਲੀ ਦਲ, ਮੁਜਾਰਾ ਲਹਿਰ, ਸਿੰਘ ਸਭਾ ਲਹਿਰ ਅਤੇ ਪਰਜਾ ਮੰਡਲ ਲਹਿਰ ਦੇ ਮੋਢੀਆਂ ਵਿੱਚੋਂ ਸਨ।
ਸੇਵਾ ਸਿੰਘ ਠੀਕਰੀ ਵਾਲਾ (ETV Bharat) ਪਟਿਆਲਾ ਜੇਲ੍ਹ ਵਿੱਚ ਸ਼ਹੀਦੀ
ਉਨ੍ਹਾਂ ਨੇ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਜਿਸ ਕਾਰਨ ਉਹਨਾਂ ਨੂੰ ਮਹਾਰਾਜਾ ਪਟਿਆਲਾ ਨੇ ਜੇਲ੍ਹ ਵਿੱਚ ਬੰਦੀ ਬਣਾ ਲਿਆ, ਜਿੱਥੇ ਉਨ੍ਹਾਂ ਨੇ ਆਪਣੇ ਹੱਕਾਂ ਲਈ ਲੰਬਾ ਸਮਾਂ ਭੁੱਖ ਹੜਤਾਲ ਰੱਖੀ ਅਤੇ 9 ਮਹੀਨੇ ਤੋਂ ਵੱਧ ਸਮਾਂ ਭੁੱਖ ਹੜਤਾਲ ਰੱਖਦਿਆਂ ਸ਼ਹਾਦਤ ਦਾ ਜਾਮ ਪੀਤਾ। ਸ਼ਹੀਦ ਠੀਕਰੀਵਾਲਾ 20 ਜਨਵਰੀ 1935 ਨੂੰ ਪਟਿਆਲਾ ਜੇਲ੍ਹ ਵਿੱਚ ਸ਼ਹੀਦ ਹੋ ਗਏ ਸਨ।
ਸੇਵਾ ਸਿੰਘ ਠੀਕਰੀਵਾਲਾ ਦਾ 91ਵਾਂ ਬਰਸੀ ਸਮਾਗਮ
ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ 91ਵਾਂ ਬਰਸੀ ਸਮਾਗਮ ਪਿੰਡ ਠੀਕਰੀਵਾਲਾ ਵਿੱਚ ਕਰਵਾਇਆ ਜਾ ਰਿਹਾ ਹੈ। ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ 18 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਗਿਆ। ਜਾਵੇਗਾ। 19 ਨੂੰ ਸਰਕਾਰ ਦੇ ਨੁਮਾਇੰਦੇ ਪ੍ਰਜਾਮੰਡਲ ਲਹਿਰ ਦੇ ਸਿਰਮੌਰ ਆਗੂ ਸ਼ਹੀਦ ਸੇਵਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਜੇ ਸਨ। 20 ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਵਿਰੋਧੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਦੇ ਆਗੂ ਵੀ ਸ਼ਮੂਲੀਅਤ ਕਰਨਗੇ।
ਸੇਵਾ ਸਿੰਘ ਠੀਕਰੀਵਾਲਾ ਦੇ 91ਵੇਂ ਬਰਸੀ ਸਮਾਗਮ ਮੌਕੇ ਪਹੁੰਚੇ ਪੰਜਾਬ ਦੇ ਮੰਤਰੀ ਹਰਪਾਲ ਚੀਮਾ (ETV Bharat) ਇਸ ਵਾਰ ਵੀ ਬਰਸੀਂ ਮੌਕੇ ਸੀਐਮ ਮਾਨ ਰਹੇ ਗੈਰ-ਹਾਜ਼ਰ ...
ਪਿਛਲੇ ਵਰ੍ਹੇ ਵਾਂਗ ਹੀ ਇਸ ਵਾਰ ਵੀ ਸਮਾਗਮ ਵਿਚ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਰਹੀ। ਦਿੱਲੀ ਚੋਣਾਂ ਅਤੇ ਦੋ ਸਾਲ ਪਹਿਲਾਂ ਇਸੇ ਸਮਾਗਮ ਦੌਰਾਨ ਕੀਤੇ ਵਾਅਦਿਆਂ ਦੇ ਪੂਰਾ ਨਾ ਹੋਣ ਕਾਰਨ ਮੁੱਖ ਮੰਤਰੀ ਨੇ ਸਮਾਗਮ ਤੋਂ ਕਿਨਾਰਾ ਕਰ ਲਿਆ ਲੱਗਦਾ ਹੈ। ਭਾਵੇਂ ਕਈ ਦਹਾਕਿਆਂ ਤੋਂ ਹਰ ਸੱਤਾਧਾਰੀ ਪਾਰਟੀ ਪਿੰਡ ਦੀ ਨੁਹਾਰ ਬਦਲਣ ਦਾ ਦਾਅਵਾ ਕਰਦੀ ਰਹੀ ਹੈ, ਪਰ ਹਾਲੇ ਤੱਕ ਠੀਕਰੀਵਾਲਾ ਦੇ ਜਨਮ ਅਸਥਾਨ ਦੀ ਖੰਡਰ ਹੋਈ ਇਮਾਰਤ ਨੂੰ ਸੰਭਾਲਣ ਸਬੰਧੀ ਕੋਈ ਉਪਰਾਲਾ ਅਮਲ ਵਿੱਚ ਨਹੀਂ ਲਿਆਂਦਾ ਗਿਆ। ਹਾਲਾਂਕਿ, ਉਨ੍ਹਾਂ ਦੀ ਥਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮ ਵਲੋਂ ਸਮਾਗਮ ਵਿੱਚ ਸ਼ਿਰਕਤ ਵੀ ਕੀਤੀ ਗਈ ਅਤੇ ਪਿੰਡ ਦੀ ਪੰਚਾਇਤ ਨੂੰ ਵਿਰਾਸਤ ਸੰਭਾਲਣ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸੇਵਾ ਸਿੰਘ ਠੀਕਰੀ ਵਾਲਾ ਦੀ ਵਿਰਾਸਤ ਬਣ ਰਹੀ ਖੰਡਰ ... (ETV Bharat) ਇਸ ਤੋਂ ਪਹਿਲਾਂ ਕੀਤੇ ਐਲਾਨ ਨਹੀਂ ਚੜ੍ਹੇ ਸਿਰੇ ...
ਦੋ ਵਰ੍ਹੇ ਪਹਿਲਾਂ ਬਰਸੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਦੇ ਸਰਕਾਰੀ ਹਸਪਤਾਲ ਨੂੰ ਲੜਕੀਆਂ ਦੇ ਨਰਸਿੰਗ ਕਾਲਜ ’ਚ ਤਬਦੀਲ ਕਰਨ ਅਤੇ ਭੱਦਲਵੱਢ ਵਾਲੀ ਸੜਕ ’ਤੇ ਪੁਲੀ ਬਣਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਪਿਛਲੇ ਵਰ੍ਹੇ ਸਥਾਨਕ ਵਿਧਾਇਕ ਨੇ ਨਰਸਿੰਗ ਕਾਲਜ ਲਈ 20.84 ਕਰੋੜ ਰੁਪਏ ਜਾਰੀ ਹੋ ਜਾਣ ਦਾ ਦਾਅਵਾ ਕੀਤਾ ਸੀ ਪਰ ਹਾਲੇ ਤਕ ਜ਼ਮੀਨੀ ਹਕੀਕਤ ਦਿਖਾਈ ਨਹੀਂ ਦੇ ਰਹੀ ਹੈ। ਇਸ ਵਾਰ ਸਮਗਾਮ ਦੌਰਾਨ ਬਗਾਵਤੀ ਸਿਆਸੀ ਸੁਰਾਂ ਵੀ ਉਭਰਦੀਆਂ ਨਜ਼ਰ ਆਉਣ ਦੀ ਸੰਭਾਵਨਾ ਹੈ।
ਸੇਵਾ ਸਿੰਘ ਠੀਕਰੀ ਵਾਲਾ ਦੀ ਵਿਰਾਸਤ ਬਣ ਰਹੀ ਖੰਡਰ ... (ETV Bharat) ਖੰਡਰ ਬਣੀ ਇਤਿਹਾਸਿਕ ਨਿਸ਼ਾਨੀ
ਜ਼ਿਕਰਯੋਗ ਹੈ ਕਿ ਪਿੰਡ ਵਿੱਚ ਜਿਸ ਥਾਂ ਸੇਵਾ ਸਿੰਘ ਦਾ ਜਨਮ ਹੋਇਆ, ਉਹ ਪੂਰੀ ਤਰ੍ਹਾਂ ਖੰਡਰ ਬਣ ਚੁੱਕੀ ਹੈ। ਇਤਿਹਾਸਕ ਨਿਸ਼ਾਨੀ ਵਜੋਂ ਸਿਰਫ਼ ਇੱਕ ਕੰਧ ਹੀ ਬਾਕੀ ਬਚੀ ਹੈ। ਇਸ ਯਾਦਗਾਰ ਨੂੰ ਨਾ ਸੇਵਾ ਸਿੰਘ ਦੇ ਵਾਰਸਾਂ ਨੇ ਸੰਭਾਲਿਆ ਤੇ ਨਾ ਹੀ ਸਮੇਂ ਦੀਆਂ ਸਰਕਾਰ ਨੇ ਇਸ ਸਬੰਧੀ ਕੋਈ ਉਪਰਾਲਾ ਕੀਤਾ। ਦੂਜੇ ਪਾਸੇ ਸੇਵਾ ਸਿੰਘ ਠੀਕਰੀਵਾਲਾ ਦੀ ਗ੍ਰਿਫ਼ਤਾਰੀ ਵਾਲੀ ਹਵੇਲੀ ਕਾਫ਼ੀ ਚੰਗੀ ਹਾਲਤ ਵਿੱਚ ਮੌਜੂਦ ਹੈ।