ਪੰਜਾਬ

punjab

ETV Bharat / state

ਭੇਤਭਰੇ ਹਾਲਾਤਾਂ 'ਚ ਰਿਕਸ਼ਾ ਚਾਲਕ ਦਾ ਕਤਲ, ਸਿਰ 'ਤੇ ਪੱਥਰ ਨਾਲ ਕੀਤਾ ਵਾਰ, ਦੁਕਾਨ ਦੇ ਬਾਹਰ ਰਾਤ ਨੂੰ ਸੁੱਤਾ ਸੀ ਮ੍ਰਿਤਕ - Murder in mysterious circumstances

Murder in mysterious circumstances: ਲੁਧਿਆਣਾ 'ਚ ਭੇਤਬਭਰੇ ਹਾਲਾਤਾਂ 'ਚ ਰਿਕਸ਼ਾ ਚਾਲਕ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਭੇਤਭਰੇ ਹਾਲਾਤਾਂ ਚ ਰਿਕਸ਼ਾ ਚਾਲਕ ਦਾ ਕਤਲ
ਭੇਤਭਰੇ ਹਾਲਾਤਾਂ ਚ ਰਿਕਸ਼ਾ ਚਾਲਕ ਦਾ ਕਤਲ

By ETV Bharat Punjabi Team

Published : Feb 1, 2024, 4:23 PM IST

ਪੁਲਿਸ ਅਧਿਕਾਰੀ ਤੇ ਦੁਕਾਨ ਮਾਲਿਕ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸ਼ਹਿਰ ਦੇ ਭਾਰਤ ਨਗਰ ਚੌਂਕ ਨੇੜੇ ਸਰਦਾਰ ਟਿੰਬਰ ਦੁਕਾਨ ਦੇ ਬਾਹਰ ਇੱਕ ਰਿਕਸ਼ਾ ਚਾਲਕ ਦੀ ਭੇਤਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਤਲ ਦਾ ਸ਼ੱਕ ਲੱਗ ਰਿਹਾ ਹੈ। ਮ੍ਰਿਤਕ ਦੇ ਸਿਰ 'ਚ ਸੱਟ ਦਾ ਨਿਸ਼ਾਨ ਹੈ, ਜਿਸ ਤੋਂ ਵੇਖਣ ਨੂੰ ਲੱਗ ਰਿਹਾ ਹੈ ਕਿ ਕਿਸੇ ਨੇ ਪੱਥਰ ਨਾਲ ਵਾਰ ਕੀਤਾ ਹੋਵੇ। ਉਧਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ 'ਚ ਭੇਜ ਦਿੱਤਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਖੁਲਾਸਾ ਹੋਵੇਗਾ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ:ਉਧਰ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਗੁਰਪ੍ਰੀਤ ਪੁਰੇਵਾਲ ਨੇ ਕਿਹਾ ਭਾਰਤ ਨਗਰ ਚੌਂਕ ਨੇੜੇ ਸਰਦਾਰ ਟਿੰਬਰ ਦੀ ਦੁਕਾਨ ਦੇ ਬਾਹਰ ਇੱਕ ਰਿਕਸ਼ੇ ਚਾਲਕ ਦਾ ਭੇਤਭਰੇ ਹਾਲਾਤਾਂ 'ਚ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਸਿਰ ਉੱਤੇ ਪੱਥਰ ਦੇ ਨਾਲ ਵਾਰ ਕੀਤਾ ਗਿਆ ਹੈ ਅਤੇ ਇਹ ਘਟਨਾ ਬੀਤੀ ਰਾਤ ਦੀ ਹੈ। ਏਡੀਸੀਪੀ ਨੇ ਕਿਹਾ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਰਿਕਸ਼ਾ ਚਾਲਕ ਰੋਜ਼ਾਨਾ ਦੀ ਤਰ੍ਹਾਂ ਇੱਥੇ ਆ ਕੇ ਸੌਂਦਾ ਸੀ ਅਤੇ ਰਾਤ ਦੇ ਸਮੇਂ ਇਹ ਘਟਨਾ ਹੋਈ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਭੇਜ ਦਿੱਤਾ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਸ ਮਾਮਲੇ ਸਬੰਦੀ ਖੁਲਾਸਾ ਹੋਵੇਗਾ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਰਿਕਸ਼ਾ ਚਾਲਕ ਦੇਖਣ ਨੂੰ ਪੰਜਾਬੀ ਜਾਪਦਾ ਹੈ।

ਦੁਕਾਨ ਮਾਲਿਕ ਨੇ ਦਿੱਤਾ ਇਹ ਬਿਆਨ: ਦੁਕਾਨ ਦੇ ਮਾਲਕ ਨੇ ਦੱਸਿਆ ਕਿ ਸਾਨੂੰ ਸਵੇਰੇ ਕਿਸੇ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਿਸੇ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਮ੍ਰਿਤਕ ਨੂੰ ਨਹੀਂ ਜਾਣਦਾ ਕਿ ਉਹ ਕੌਣ ਹੈ ਅਤੇ ਨਾ ਹੀ ਉਸ ਨੇ ਪਹਿਲਾਂ ਉਸ ਨੂੰ ਕਦੀ ਵੇਖਿਆ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਹ ਰਾਤ ਨੂੰ ਇੱਥੇ ਆ ਕੇ ਰੁਕਦਾ ਹੋਵੇ। ਉਨ੍ਹਾਂ ਕਿਹਾ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਪੁਲਿਸ ਪਹਿਲਾਂ ਹੀ ਮੌਜੂਦ ਸੀ।

ABOUT THE AUTHOR

...view details