ਪੰਜਾਬ

punjab

ETV Bharat / state

ਪੋਲੋ ਮੈਚ ਮੁਕਤਸਰ ਵਾਸੀਆਂ ਅਤੇ ਘੋੜਸਵਾਰੀ ਦੇ ਸ਼ੌਕੀਨਾਂ ਲਈ ਵਿਲੱਖਣ ਘੜੀ - HORSE SHOW

ਪੋਲੋ ਮੈਚ ਦੌਰਾਨ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

POLO MATCHES
ਘੋੜਸਵਾਰੀ ਦੇ ਸ਼ੌਕੀਨਾਂ ਲਈ ਵਿਲੱਖਣ ਘੜੀ (ETV Bharat)

By ETV Bharat Punjabi Team

Published : Jan 12, 2025, 9:47 PM IST

ਸ੍ਰੀ ਮੁਕਤਸਰ ਸਾਹਿਬ : ਮੇਲਾ ਮਾਘੀ ਦੇ ਸੰਬੰਧ ਵਿਚ ਪਹਿਲੀ ਵਾਰ ਪੰਜਾਬ ਹਾਰਸ ਸ਼ੋਅ ਅਤੇ ਚੰਡੀਗੜ੍ਹ ਪੋਲੋ ਕਲੱਬ ਦੇ ਸਾਂਝੇ ਉੱਦਮਾਂ ਸਦਕਾ ਪੋਲੋ ਮੈਚ ਕਰਵਾਏ ਗਏ। ਸ੍ਰੀ ਮੁਕਤਸਰ ਸਾਹਿਬ - ਗੁਰੂਹਰਸਹਾਏ ਮੁੱਖ ਮਾਰਗ ਤੇ ਪਸ਼ੂ ਮੰਡੀ ਦੇ ਨੇੜੇ ਇਹ ਮੈਚ ਕਰਵਾਏ ਗਏ। ਪਹਿਲੇ ਮੈਚ ਦੀ ਸ਼ੁਰੂਆਮ ਐਸ ਐਸ ਪੀ ਤੁਸ਼ਾਰ ਗੁਪਤਾ ਨੇ ਕੀਤੀ। ਇਸ ਦੌਰਾਨ ਮੈਚ ਲਈ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ।

ਪੋਲੋ ਮੈਚ ਦਾ ਪ੍ਰਬੰਧ

ਪੋਲੋ ਦੇ ਇਸ ਮੈਚ ਨੂੰ ਦੇਖਣ ਲਈ ਆਸ ਪਾਸ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਪਹਿਲਾ ਮੈਚ ਚੰਡੀਗੜ੍ਹ ਪੋਲੋ ਕਲੱਬ ਅਤੇ ਵੜੈਚ ਪੋਲੋ ਕਲੱਬ ਵਿਚਕਾਰ ਖੇਡਿਆ ਗਿਆ। ਇਸ ਦੌਰਾਨ ਐਸ ਐਸ ਪੀ ਤੁਸ਼ਾਰ ਗੁਪਤਾ ਨੇ ਇਸ ਪ੍ਰਬੰਧ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੈਚ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੋਲੋ ਮੈਚ ਦੌਰਾਨ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਹਾਰਸ ਸ਼ੋਅ ਦੀ ਟੀਮ ਵੱਲੋਂ ਇਸ ਵਾਰ ਪੋਲੋ ਮੈਚ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲਾ ਹਰ ਸਾਲ ਹਾਰਸ ਸ਼ੋਅ ਕਰਵਾਇਆ ਜਾਂਦਾ ਸੀ।

ਘੋੜਸਵਾਰੀ ਦੇ ਸ਼ੌਕੀਨਾਂ ਲਈ ਵਿਲੱਖਣ ਘੜੀ (ETV Bharat)

ਮਾਲਵਾ ਖੇਤਰ ਦੇ ਨੌਜਵਾਨ ਖੇਡ ਨਾਲ ਜੁੜ ਸਕਣ

ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਪੰਜਾਬ ਹਾਰਸ ਸ਼ੋਅ ਦੀ ਟੀਮ ਵੱਲੋਂ ਇਸ ਵਾਰ ਪੋਲੋ ਮੈਚ ਦਾ ਪ੍ਰਬੰਧ ਕੀਤਾ ਗਿਆ ਹੈ ਪਹਿਲਾ ਹਰ ਸਾਲ ਹਾਰਸ ਸ਼ੋਅ ਕਰਵਾਇਆ ਜਾਂਦਾ ਸੀ। ਪੋਲੋ ਜੋ ਕਿ ਇਕ ਮਹਿੰਗੀ ਖੇਡ ਮੰਨੀ ਜਾਂਦੀ ਹੈੈ ਅਤੇ ਆਮ ਤੌਰ ਤੇ ਵੱਡੇ ਸ਼ਹਿਰਾਂ ਵਿਚ ਇਸਦੇ ਮੈਚ ਹੁੰਦੇ ਹਨ ਪਰ ਇਸ ਵਾਰ ਮਾਘੀ ਤੇ ਇਸ ਧਰਤੀ ਤੇ ਇਹ ਮੈਚ ਕਰਵਾਊਣ ਦਾ ਉਪਰਾਲਾ ਕੀਤਾ ਗਿਆ ਹੈ। ਹਾਰਸ ਸ਼ੋਅਜ਼ ਦੇ ਵਿਚ ਜਿੱਤ ਹਾਰ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਉਸਦੇ ਮੱਦੇਨਜ਼ਰ ਪੋਲੋ ਮੈਚਾਂ ਨੂੰ ਪਹਿਲ ਦਿੱਤੀ ਗਈ ਹੈ ਤਾਂ ਜੋ ਇਸ ਖੇਡ ਨੂੰ ਦੇਖ ਮਾਲਵਾ ਖੇਤਰ ਦੇ ਨੌਜਵਾਨ ਵੀ ਇਸ ਖੇਡ ਨਾਲ ਜੁੜ ਸਕਣ।

ABOUT THE AUTHOR

...view details