ਪੰਜਾਬ

punjab

ETV Bharat / state

"ਵਿਕਾਸ ਕਾਰਜ ਤਾਂ ਹੁੰਦੇ ਰਹਿਣਗੇ, ਪਹਿਲਾਂ ਨਸ਼ਾ ਖ਼ਤਮ ਕਰੋ", ਹਾਸੇ ਹਾਸੇ ਵਿੱਚ ਬਜ਼ੁਰਗਾਂ ਨੇ ਘੇਰਿਆ ਪ੍ਰਸ਼ਾਸਨ ਤੇ ਦੱਸਿਆ ਆਪਣੇ ਪਿੰਡ ਦਾ ਹਾਲ - Panchayat Election 2024 - PANCHAYAT ELECTION 2024

Panchayat Elections 2024 Village Naruana Bathinda: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵਾਰ ਪਿੰਡ ਵਾਸੀਆਂ ਵਲੋਂ ਵਿਕਾਸ ਕਾਰਜਾਂ ਦੀ ਥਾਂ ਨਸ਼ੇ ਦੀ ਰੋਕਥਾਮ ਕਰਨ ਦੀ ਮੰਗ ਕਰਨ ਲੱਗੇ ਹਨ। ਵਿਸ਼ੇਸ਼ ਰਿਪੋਰਟ ਵਿੱਚ ਦੇਖੋ ਕਿਵੇਂ ਹਾਸੇ-ਹਾਸੇ 'ਚ ਬਜ਼ੁਰਗਾਂ ਨੇ ਸਾਂਝੀਆਂ ਕੀਤੀਆਂ ਆਪਣੀਆਂ ਸਮੱਸਿਆਵਾਂ, ਪੜ੍ਹੋ ਪੂਰੀ ਖ਼ਬਰ।

Panchayat Election 2024
"ਵਿਕਾਸ ਕਾਰਜ ਤਾਂ ਹੁੰਦੇ ਰਹਿਣਗੇ, ਪਹਿਲਾਂ ਨਸ਼ਾ ਖ਼ਤਮ ਕਰੋ" (Etv Bharat (ਪੱਤਰਕਾਰ, ਬਠਿੰਡਾ))

By ETV Bharat Punjabi Team

Published : Sep 27, 2024, 2:04 PM IST

ਬਠਿੰਡਾ :ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਉਮੀਦਵਾਰਾਂ ਦੀਆਂ ਸਰਗਰਮੀਆਂ ਜਿੱਥੇ ਵਧੀਆਂ ਹਨ, ਉੱਥੇ ਹੀ, ਮੁੱਦਿਆਂ ਉੱਤੇ ਚਰਚਾ ਵੀ ਤੇਜ਼ ਹੋ ਗਈ ਹੈ। ਪਿੰਡਾਂ ਦੇ ਬਜ਼ੁਰਗਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆ ਪੜੇ ਲਿਖੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਸਲਾਹ ਦੇ ਰਹੇ ਹਨ। ਪਿੰਡਾਂ ਵਿੱਚ ਕਿਤੇ ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਤੇ ਕਿਤੇ ਵੋਟਿੰਗ ਰਾਹੀ ਸਰਪੰਚ ਚੁਣਨ ਦੀਆਂ ਗੱਲਾਂ ਹੋ ਰਹੀਆਂ ਹਨ, ਉੱਥੇ ਹੀ, ਪਿੰਡਾਂ ਦੀਆਂ ਸੱਥਾਂ ਉੱਤੇ ਬਜ਼ੁਰਗਾਂ ਵਿੱਚ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਦਾ ਜ਼ੋਰ ਛਿੜਿਆ ਹੋਇਆ ਹੈ।

"ਵਿਕਾਸ ਕਾਰਜ ਤਾਂ ਹੁੰਦੇ ਰਹਿਣਗੇ, ਪਹਿਲਾਂ ਨਸ਼ਾ ਖ਼ਤਮ ਕਰੋ" (Etv Bharat (ਪੱਤਰਕਾਰ, ਬਠਿੰਡਾ))

ਇਸ ਵਾਰ ਮੁੱਦਾ ਵਿਕਾਸ ਨਹੀਂ, ਨਸ਼ਾ ਰਹੇਗਾ

ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ, ਭਾਵੇਂ ਹਰ ਵਾਰ ਪੰਚਾਇਤੀ ਚੋਣਾਂ ਵਿੱਚ ਪੀਣ ਲਈ ਸਾਫ ਪਾਣੀ, ਗਲੀਆਂ ਅਤੇ ਨਾਲੀਆਂ ਨੂੰ ਹੀ ਵਿਕਾਸ ਦੇ ਮੁੱਦੇ ਬਣਾ ਕੇ ਚੋਣਾਂ ਲੜੀਆਂ ਜਾਂਦੀਆਂ ਹਨ, ਪਰ ਇਸ ਵਾਰ ਵਿਕਾਸ ਦੇ ਮੁੱਦਿਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਪਿੰਡਾਂ ਵਾਸੀਆਂ ਵੱਲੋਂ ਨਸ਼ੇ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਦੇ ਮੁੱਦੇ ਉੱਤੇ ਹੀ ਚੋਣ ਲੜਨ ਵਾਲੇ ਪੰਚਾਇਤ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹ ਹੈ।

ਨੌਜਵਾਨ ਪੀੜੀ ਨੂੰ ਅੱਗੇ ਆ ਕੇ ਚੋਣ ਲੜ੍ਹਨ ਦੀ ਸਲਾਹ

ਬਠਿੰਡਾ ਦੇ ਪਿੰਡ ਨਰੂਆਣਾ ਦੀ ਸੱਥ ਵਿੱਚ ਬੈਠੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਵਿਕਾਸ ਕਾਰਜ ਜਰੂਰ ਹੋਏ ਹਨ, ਪਰ ਨਸ਼ੇ ਨੇ ਹਰ ਘਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਕਈ ਨੌਜਵਾਨ ਨਸ਼ੇ ਦੀ ਭੇਟ ਚੜ ਗਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਗਲੀਆਂ ਨਾਲੀਆਂ ਦੇ ਵਿਕਾਸ ਕਾਰਜ ਹੋਏ ਹਨ, ਪਰ ਉਹ ਹੁਣ ਚਾਹੁੰਦੇ ਹਨ ਕਿ ਜੋ ਵੀ ਪੰਚਾਇਤ ਚੁਣੀ ਜਾਵੇ ਉਹ ਨੌਜਵਾਨ ਪੀੜੀ ਵਿੱਚੋਂ ਹੋਵੇ ਅਤੇ ਪੜ੍ਹੀ ਲਿਖੀ ਹੋਵੇ। ਸਰਪੰਚ ਚੁਣੇ ਜਾਣ ਤੋਂ ਬਾਅਦ ਉਸ ਦਾ ਪਹਿਲਾਂ ਕੰਮ ਨਸ਼ੇ ਉੱਤੇ ਠੱਲ੍ਹ ਪਾਉਣਾ ਹੋਵੇ।

"ਵਿਕਾਸ ਕਾਰਜ ਤਾਂ ਹੁੰਦੇ ਰਹਿਣਗੇ, ਪਹਿਲਾਂ ਨਸ਼ਾ ਖ਼ਤਮ ਕਰੋ" (Etv Bharat (ਗ੍ਰਾਫਿਕਸ ਟੀਮ))

ਵਿਦੇਸ਼ਾਂ ਦੇ ਰੁਖ਼ ਕਰੇ ਰਹੇ ਨੌਜਵਾਨ

ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਸਰਬ ਸੰਮਤੀ ਹੋਣਾ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਹੈ, ਪਰ ਸਭ ਤੋਂ ਵੱਡਾ ਵਿਕਾਸ ਕਾਰਜ ਉਹੀ ਹੋਵੇਗਾ ਜੋ ਪਿੰਡਾਂ ਵਿੱਚ ਵਧ ਰਹੇ ਨਸ਼ੇ ਦੇ ਪ੍ਰਕੋਪ ਨੂੰ ਠਲ੍ਹ ਪਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਨਸ਼ੇ ਨੇ ਇਸ ਹੱਦ ਤੱਕ ਪੈਰ ਪਸਾਰ ਲਏ ਹਨ ਕਿ ਨੌਜਵਾਨਾਂ ਵੱਲੋਂ ਨਸ਼ੇ ਖਾਤਰ ਆਪਣੇ ਘਰ ਦਾ ਸਮਾਨ ਵੇਚਿਆ ਜਾ ਰਿਹਾ ਤੇ ਆਏ ਦਿਨ ਨਸ਼ਾ ਕਰਕੇ ਪਿੰਡਾਂ ਵਿੱਚ ਲੜਾਈ ਝਗੜੇ ਹੋ ਰਹੇ ਹਨ। ਨਹੀਂ ਤਾਂ ਫਿਰ, ਨਸ਼ੇ ਤੋਂ ਦੂਰ ਰੱਖਣ ਲਈ ਆਪਣੇ ਮਾਂਪਿਉ ਆਪਣੇ ਬੱਚੇ ਵਿਦੇਸ਼ਾਂ ਵਿੱਚ ਭੇਜ ਰਹੇ ਹਨ।

'ਪੁਲਿਸ ਪ੍ਰਸ਼ਾਸਨ ਚਾਹੇ ਤਾਂ ...'

ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਨਸ਼ਾ ਬੰਦ ਕਿਵੇਂ ਹੋਵੇਗਾ? ਉਨ੍ਹਾਂ ਕਿਹਾ ਕਿ ਭਾਵੇਂ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਨਸ਼ਾ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਕਿਤੇ ਨਾ ਕਿਤੇ ਨਸ਼ਾ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪਹੁੰਚ ਸਹਾਇਕ ਹੈ ਕਿ ਉਹ ਕੁਝ ਹੀ ਸਮੇਂ ਬਾਅਦ ਬਾਹਰ ਆ ਜਾਂਦੇ ਹਨ ਅਤੇ ਫਿਰ ਪਿੰਡ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਲੱਗਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਹੁਤੀ ਨੌਜਵਾਨੀ ਜਾਂ ਤਾਂ ਨਸ਼ੇ ਦੀ ਭੇਟ ਚੜ ਗਈ ਜਾਂ ਵਿਦੇਸ਼ ਨੂੰ ਜਾਣ ਲਈ ਜਹਾਜ ਚੜ੍ਹ ਗਈ, ਇਸ ਲਈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਬਣਦੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਪਿੰਡ ਦੀ ਹੱਦ ਕੀੜੀ ਵੀ ਨਾ ਟੱਪੇ, ਫਿਰ ਨਸ਼ਾ ਕਿਵੇਂ ਆ ਜਾਂਦਾ। ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

ABOUT THE AUTHOR

...view details