ਪੰਜਾਬ

punjab

ETV Bharat / state

ਨਾਸਾ ਦੀਆਂ ਤਸਵੀਰਾਂ ਨੇ ਪੰਜਾਬ ਦੇ ਪਰਾਲੀ ਪ੍ਰਬੰਧਾਂ ਦੀ ਖੋਲ੍ਹੀ ਪੋਲ, ਗੁਆਢੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਬਹੁਤ ਜ਼ਿਆਦਾ ਮਾਮਲੇ ਆਏ ਨਜ਼ਰ

ਪੁਲਾੜ ਤੋਂ ਆਈਆਂ ਤਸਵੀਰਾਂ ਨੇ ਪੰਜਾਬ ਅੰਦਰ ਪਰਾਲੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਗੁਆਢੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਮਾਮਲੇ ਕਿਤੇ ਜ਼ਿਆਦਾ ਹਨ।

STUBBLE burning in punjab
ਨਾਸਾ ਦੀਆਂ ਤਸਵੀਰਾਂ ਨੇ ਪੰਜਾਬ ਦੇ ਪਰਾਲੀ ਪ੍ਰਬੰਧਾਂ ਦੀ ਖੋਲ੍ਹੀ ਪੋਲ (ETV BHARAT PUNJAB)

By ETV Bharat Punjabi Team

Published : Nov 6, 2024, 2:04 PM IST

ਚੰਡੀਗੜ੍ਹ:ਪੰਜਾਬ ਸਰਕਾਰ ਸੂਬੇ ਅੰਦਰ ਭਾਵੇਂ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਕਾਬੂ ਕਰਨ ਦੀਆਂ ਮਿਸਾਲੀ ਗੱਲਾਂ ਹਰ ਰੋਜ਼ ਕਰਦੀ ਨਜ਼ਰ ਆਉਂਦੀ ਹੈ ਪਰ ਅਮਰੀਕੀ ਪੁਲਾੜ ਏਜੰਸੀ ਨਾਸਾ ਤੋਂ ਆਈਆਂ ਤਸਵੀਰਾਂ ਕੁੱਝ ਹੋ ਬਿਆਨ ਕਰਦੀਆਂ ਹਨ। ਦਰਅਸਲ ਨਾਸਾ ਦੀ ਪੁਲਾੜ ਏਜੰਸੀ ਨੇ ਜੋ ਤਸਵੀਰਾਂ ਪੇਸ਼ ਕੀਤੀਆਂ ਹਨ ਉਸ ਮੁਤਾਬਿਕ ਪੰਜਾਬ ਵਿੱਚ ਗੁਆਢੀ ਸੂਬੇ ਹਰਿਆਣਾ ਅਤੇ ਯੂਪੀ ਤੋਂ ਕਿਤੇ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਦਿਖਾਈ ਦਿੱਤੇ ਹਨ।

ਪਰਾਲੀ ਸਾੜਨ ਦੇ ਅੰਕੜੇ (ETV BHARAT PUNJAB)

15 ਸਤੰਬਰ ਤੋਂ ਲੈਕੇ 5 ਨਵੰਬਰ ਤੱਕ ਦੇ ਅੰਕੜੇ

ਦੱਸ ਦਈਏ ਅਮਰੀਕੀ ਪੁਲਾੜ ਏਜੰਸੀ ਨਾਸਾ ਪੂਰੀ ਦੁਨੀਆਂ ਉੱਤੇ ਪੁਲਾੜ ਤੋਂ ਨਜ਼ਰ ਰੱਖਦੀ ਹੈ ਅਤੇ ਸਮੇਂ-ਸਮੇਂ ਉੱਤੇ ਇਨ੍ਹਾਂ ਵੱਲੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਤਾਜ਼ਾ ਤਿੰਨ ਨਵੰਬਰ ਦੇ ਅੰਕੜਿਆਂ ਦੀ ਜੇ ਗੱਲ ਕਰੀਏ ਤਾਂ ਪੰਜਾਬ ਵਿੱਚ ਪਰਾਲੀ ਸਾੜਨ ਦੇ ਨਾਸਾ ਦੀਆਂ ਤਸਵੀਰਾਂ ਮੁਤਾਬਿਕ ਪੰਜਾਬ ਅੰਦਰ 216 ਮਾਮਲੇ, ਹਰਿਆਣਾ 19, ਉੱਤਰ ਪ੍ਰਦੇਸ਼ ਵਿੱਚ 16, ਮੱਧ ਪ੍ਰਦੇਸ਼ ਵਿੱਚ 67 ਅਤੇ ਰਾਜਸਥਾਨ ਵਿੱਚ ਕੁੱਲ੍ਹ 36 ਮਾਮਲੇ ਸਾਹਮਣੇ ਆਏ ਹਨ।

ਨਾਸਾ ਦੀਆਂ ਸੈਟੇਲਾਈਟ ਤਸਵੀਰਾਂ (ETV BHARAT PUNJAB)

ਸੂਬੇ ਵਿੱਚ ਸਾਹਾਂ 'ਤੇ ਸੰਕਟ

ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ 4 ਨਵੰਬਰ ਦੇ ਅੰਕੜਿਆਂ ਵਿੱਚ ਪੰਜਾਬ ਅੰਦਰ 262,ਹਰਿਆਣਾ 13,ਯੂਪੀ 84, ਰਾਜਸਥਾਨ 98 ਅਤੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ 506 ਮਾਮਲੇ ਖੇਤਾਂ ਦੀ ਰਹਿੰਦ-ਖੂੰਹਦ ਸਾੜਨ ਦੇ ਸਾਹਮਣੇ ਆਏ ਹਨ। ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬਹੁਤ ਸਾਰੇ ਇਲਾਕਿਆਂ ਅੰਦਰ ਪਰਾਲੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਗੱਲ ਅੱਗ ਗਈ ਹੈ ਪਰ ਪਿਛਲੇ ਲਗਭਗ ਤਿੰਨ ਹਫਤਿਆਂ ਤੋਂ ਸੈਟੇਲਾਈਟ ਤਸਵੀਰਾਂ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਇਸੇ ਕਾਰਣ ਪੰਜਾਬ ਦਾ ਏਅਰ ਕੁਆਲਟੀ ਇੰਡੈਕਸ ਨਿਘਾਰ ਵੱਲ ਗਿਆ ਹੈ ਅਤੇ ਲੋਕਾਂ ਨੂੰ ਸਾਹਾਂ ਦੇ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ABOUT THE AUTHOR

...view details