ਪੰਜਾਬ

punjab

ETV Bharat / state

ਸ੍ਰੀ ਦਰਬਾਰ ਸਾਹਿਬ 'ਚ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਹੋਈ ਮੌਤ, ਕੜਾਹੇ 'ਚ ਡਿੱਗਣ ਕਰਕੇ ਹੋਇਆ ਸੀ ਹਾਦਸਾ - sewadar of sri darbar sahib died

sewadar of sri darbar sahib balbir singh died: ਪਿਛਲੇ ਦਿਨੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਲੰਗਰ ਬਣਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਮੌਤ ਹੋ ਗਈ ਹੈ। ਉਹ ਉਬਲਦੇ ਦਾਲ ਵਾਲੇ ਕੜਾਹੇ ਵਿੱਚ ਡਿੱਗ ਕੇ 70 ਪ੍ਰਤੀਸ਼ਤ ਤੱਕ ਝੁਲਸ ਗਏ ਸਨ ਅਤੇ ਉਹਨਾਂ ਦੀ ਹਾਲਤ ਗੰਭੀਰ ਸੀ।

injured sewadar of sri darbar sahib balbir singh died due to burnd in langar hall
ਸ੍ਰੀ ਦਰਬਾਰ ਸਾਹਿਬ 'ਚ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਹੋਈ ਮੌਤ, (Amritsar Reporter)

By ETV Bharat Punjabi Team

Published : Aug 10, 2024, 10:39 AM IST

ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਮੌਤ (Amritsar Reporter)

ਅੰਮ੍ਰਿਤਸਰ: ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵੱਡਾ ਹਾਦਸਾ ਵਾਪਰਣ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਬਲਬੀਰ ਸਿੰਘ ਦੀ ਮੌਤ ਹੋ ਗਈ ਹੈ। ਦੱਸਦਈਏ ਕਿ ਬਲਬੀਰ ਸਿੰਘ ਬੀਤੀ 1 ਅਗਸਤ ਨੂੰ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਲੰਗਰ ਦੀ ਸੇਵਾ ਕਰਦੇ ਸਮੇਂ ਸਬਜ਼ੀ ਦੇ ਕੜਾਹੇ 'ਚ ਡਿੱਗ ਗਏ ਸਨ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਏ ਸਨ ਪਰ ਹੁਣ ਜ਼ਖਮਾ ਦੀ ਤਾਬ ਨਾ ਝਲਦੇ ਹੋਏ ਉਹਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਦੀ ਸੋਗ ਹੈ।

ਜ਼ਿਕਰਯੋਗ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਉਸ ਸਮੇਂ ਮੌਕੇ 'ਤੇ ਮੌਜੁਦ ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਜ਼ਖਮੀ ਸੇਵਾਦਾਰ ਨੂੰ ਕੜਾਹੇ ਚੋਂ ਕੱਡ ਕੇ ਫੌਰੀ ਤੌਰ 'ਤੇ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਮੁਤਾਬਿਕ ਸੇਵਾਦਾਰ 70 ਪ੍ਰਤੀਸ਼ਤ ਤੱਕ ਝੁਲਸ ਚੁਕਿਆ ਹੈ ਅਤੇ ਉਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

ਆਲੂਆਂ ਦੇ ਉਬਲਦੇ ਪਾਣੀ 'ਚ ਡਿੱਗਣ ਨਾਲ ਝੁਲਸੇ: ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਬਲਬੀਰ ਸਿੰਘ ਗੁਰਦਾਸਪੁਰ ਦੇ ਸ਼ਹਿਰ ਧਾਲੀਵਾਲ ਦੇ ਰਿਹਿਣ ਵਾਲੇ ਸਨ। ਉਹ ਪਿਛਲੇ ਦੱਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 1 ਅਗਸਤ ਰਾਤ ਕਰੀਬ 12.30 ਵਜੇ ਆਲੂ ਉਬਾਲਣ ਦੀ ਸੇਵਾ ਚੱਲ ਰਹੀ ਸੀ। ਹਰਿਮੰਦਰ ਸਾਹਿਬ ਦੀ ਵੱਡੀ ਕੜਾਹੀ ਵਿੱਚ ਆਲੂ ਉਬਾਲੇ ਜਾ ਰਹੇ ਸਨ। ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ 'ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਹਨਾਂ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੇ ਵਿੱਚ ਜਾ ਡਿੱਗੇ ਸਨ। ਡਾਕਟਰਾਂ ਦੀ ਟੀਮ ਵੱਲੋਂ ਜ਼ਖ਼ਮੀ ਸੇਵਾਦਾਰ ਨੂੰ ਹਰ ਸੰਭਵ ਇਲਾਜ ਦਿੱਤਾ ਜਾ ਰਿਹਾ ਸੀ।

ਪ੍ਰਧਾਨ ਧਾਮੀ ਨੇ ਜਾਣਿਆ ਜ਼ਖਮੀ ਦਾ ਸੀ ਹਾਲ:ਘਟਨਾ ਤੋਂ ਬਾਅਦ ਸੇਵਾਦਾਰ ਦਾ ਹਾਲ ਜਾਣਨ ਲਈ,ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਸਨ ਅਤੇ ਇਲਾਜ ਦੇ ਲਈ ਖਰਚਾ ਕਰਨ ਦਾ ਭਰੋਸਾ ਦਿੱਤਾ ਸੀ।

ABOUT THE AUTHOR

...view details