ਖੰਨਾ (ਲੁਧਿਆਣਾ):ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪੁੱਜੇ। ਇੱਥੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ ਅਤੇ ਸਬਜ਼ੀ ਮੰਡੀ ਵਿਖੇ ਬੂਟੇ ਲਗਾਏ ਗਏ। ਚੇਅਰਮੈਨ ਨੇ ਕਿਹਾ ਕਿ ਇਸ ਸਾਲ ਮੰਡੀਕਰਨ ਬੋਰਡ ਦਾ ਟੀਚਾ 35 ਹਜ਼ਾਰ ਬੂਟੇ ਲਗਾਉਣ ਦਾ ਹੈ। ਇਸ ਦੇ ਲਈ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਆਪਣੀਆਂ ਦੁਕਾਨਾਂ ਬਾਹਰ ਬੂਟੇ ਲਾਉਣ ਦੀ ਅਪੀਲ ਕੀਤੀ ਗਈ। ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੂਟੇ ਲਾਉਣ ਲਈ ਕਿਹਾ ਗਿਆ।
ਸਮੱਸਿਆ ਦਾ ਹੱਲ:ਖੰਨਾ ਮੰਡੀ ਦੇ ਵਿਸਥਾਰ ਨੂੰ ਲੈਕੇ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਰੱਖੀਆਂ। ਜਿਸ ਉੱਪਰ ਚੇਅਰਮੈਨ ਨੇ ਕਿਹਾ ਕਿ ਆੜ੍ਹਤੀਆਂ ਦੀ ਮੰਗ ਅਨੁਸਾਰ ਮੰਡੀ ਦਾ ਖੇਤਰ ਵਧਾਉਣ ਲਈ ਜ਼ਮੀਨ ਲਈ ਜਾਵੇਗੀ ਅਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸਦੇ ਨਾਲ ਹੀ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਜੇਕਰ ਰਾਹੌਣ ਮੰਡੀ ਦੇ ਨਾਲ ਲੱਗਦੀ ਕਰੀਬ 20 ਏਕੜ ਜ਼ਮੀਨ ਸਰਕਾਰ ਐਕਵਾਇਰ ਕਰ ਲਵੇ ਤਾਂ ਆਉਣ ਵਾਲੇ ਸਮੇਂ ਵਿੱਚ ਆੜ੍ਹਤੀ ਅਤੇ ਕਿਸਾਨ ਸੁਖੀ ਰਹਿਣਗੇ ਅਤੇ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਵੇਗੀ।
- ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਰਾਹੀਂ ਉੱਦਮੀ ਬਣੀਆਂ ਜ਼ਿਲ੍ਹਾ ਬਰਨਾਲਾ ਦੀਆਂ ਔਰਤਾਂ - Farmer Production Companies
- ਪੰਜਾਬ ਦੀ ਜੇਲ੍ਹ 'ਚ ਹੋਈ ਸੀ ਲਾਰੈਂਸ ਦੀ ਇੰਟਰਵਿਊ, SIT ਨੇ ਸੀਲਬੰਦ ਲਿਫਾਫੇ 'ਚ HC ਨੂੰ ਸੌਂਪੀ ਰਿਪੋਰਟ - Lawrence Bishnoi Interview Punjab
- ਸਕੂਲੀ ਵਿਦਿਆਰਥਣਾਂ ਦਾ ਜਿਨਸੀ ਸ਼ੋਸਣ ਕਰਨ ਵਾਲਾ ਅਧਿਆਪਕ ਗ੍ਰਿਫਤਾਰ, ਪੋਕਸੋ ਐਕਟ ਵੀ ਲਗਾਇਆ - sexually abusing school girls