ਚੰਡੀਗੜ੍ਹ:ਕਾਂਗਰਸੀ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ਪੰਜਾਬ 'ਚ ਲੋਕ ਸਭਾ ਚੋਣਾਂ 'ਚ ਬਹੁਤ ਚੰਗੇ ਨਤੀਜੇ ਆਏ ਹਨ। ਜਿਸ ਦੀ ਉਮੀਦ ਵੀ ਸੀ ਅਤੇ ਅਸੀਂ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਾਂਗੇ, ਪੰਜਾਬ 'ਚ ਅਸੀਂ ਸਭ ਤੋਂ ਵੱਧ ਸੀਟਾਂ ਹਾਸਲ ਕਰ ਲਈਆਂ ਹਨ ਅਤੇ ਅਸੀਂ 2027 ਲਈ ਨਵੇਂ ਸੰਕੇਤ ਦਿੱਤੇ ਹਨ। ਸਿਰਫ ਕਾਂਗਰਸ ਹੀ ਪੰਜਾਬ ਦੀ ਅਗਵਾਈ ਕਰ ਸਕਦੀ ਹੈ। ਪੰਜਾਬ ਵਿੱਚ ਕਾਂਗਰਸ ਨੂੰ ਅਗਲੇ 6 ਮਹੀਨਿਆਂ ਵਿੱਚ ਫੈਸਲਾ ਕਰਨਾ ਹੋਵੇਗਾ ਕਿ ਕੌਣ ਕਿੱਥੋਂ ਚੋਣ ਲੜੇਗਾ।
ਸੰਸਦ ਮੈਂਬਰ ਰਾਜਾ ਵੜਿੰਗ ਦਾ ਬਿਆਨ, ਕਿਹਾ-ਉਮੀਦਾਂ ਮੁਤਾਬਿਕ ਰਹੇ ਪੰਜਾਬ 'ਚ ਲੋਕ ਸਭਾ ਦੇ ਨਤੀਜੇ - Lok Sabha results in Punjab
ਚੰਡੀਗੜ੍ਹ ਵਿੱਚ ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਸਭਾ ਦੇ ਨਤੀਜੇ ਕਾਂਗਰਸ ਦੀਆਂ ਉਮੀਦਾਂ ਮੁਤਾਹਿਕ ਰਹੇ ਹਨ। ਉਨ੍ਹਾਂ ਆਖਿਆ ਕਿ ਭਾਵੇਂ ਜ਼ਿਮਨੀ ਚੋਣਾਂ ਹੋਣ ਜਾਂ ਫਿਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉਹ ਹੁਣ ਤੋਂ ਸਭ ਲਈ ਤਿਆਰੀ ਵਿੱਢਣਗੇ।
Published : Jun 14, 2024, 5:13 PM IST
|Updated : Jun 14, 2024, 5:28 PM IST
ਕੋਈ ਇਤਰਾਜ਼ ਨਹੀਂ ਹੋਣਾ ਚਾਹੀ: ਜੇਲ੍ਹ 'ਚੋਂ ਸਿੱਖ ਕੈਦੀਆਂ ਦੀ ਰਿਹਾਈ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਵੜਿੰਗ ਨੇ ਕਿਹਾ ਕਿ ਬਿੱਟੂ ਕੁਝ ਵੀ ਕਹਿ ਸਕਦੇ ਹਨ, ਪਹਿਲਾਂ ਤਾਂ ਉਨ੍ਹਾਂ ਨੂੰ ਸਿੱਖ ਕੈਦੀਆਂ ਦੀ ਰਿਹਾਈ 'ਤੇ ਇਤਰਾਜ਼ ਸੀ ਪਰ ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਿੱਖ ਕੈਦੀਆਂ ਦੀ ਰਿਹਾਈ 'ਤੇ ਕੋਈ ਇਤਰਾਜ਼ ਨਹੀਂ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਦੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਹੋ ਜਾਂਦਾ ਹੈ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।
- ਪੰਜਾਬ ਸਰਕਾਰ ਨੇ ਜਨਤਾ ਨੂੰ ਦਿੱਤਾ ਵੱਡਾ ਝਟਕਾ, ਬਿਜਲੀ ਦੀਆਂ ਦਰਾਂ 'ਚ ਕੀਤਾ ਵਾਧਾ - increasing the electricity rates
- 72 ਘੰਟੇ ਵਿੱਚ ਪੁਲਿਸ ਨੇ ਸੁਲਝਾਈ ਮੱਖੂ ਕਤਲ ਕਾਂਡ ਦੀ ਗੁੱਥੀ, ਇਸ ਤਰ੍ਹਾਂ ਕੀਤਾ ਸੀ ਕਤਲ, ਸੀਸੀਟੀਵੀ 'ਚ ਹੋਇਆ ਖੁਲਾਸਾ - Murderer arrested in 72 hours
- ਪੰਜਾਬ ਵਿਜੀਲੈਂਸ ਬਿਓਰੋ ਨੇ ਪੰਜਾਬ ਪੁਲਿਸ ਭਰਤੀ ਦੇ ਫਰਜ਼ੀਵਾੜੇ ਦਾ ਕੀਤਾ ਪਰਦਾਫਾਸ਼ - Fraud exposed
ਵੱਖ-ਵੱਖ ਮੁੱਦਿਆਂ ਉੱਤੇ ਰਾਏ: ਪੰਜਾਬ ਦੀ ਇਕ ਸੀਟ 'ਤੇ ਉਪ ਚੋਣ ਬਾਰੇ ਵੜਿੰਗ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਧਿਆਨ ਵਿਚ ਰੱਖਣਾ ਚਾਹੀਦਾ ਸੀ ਕਿ ਜਦੋਂ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣਗੀਆਂ ਤਾਂ ਪੰਜਾਬ 'ਚ ਵੀ ਇਕ ਸੀਟ 'ਤੇ ਜ਼ਿਮਨੀ ਚੋਣ ਦਾ ਐਲਾਨ ਕਰਨਾ ਚਾਹੀਦਾ ਸੀ। ਚੋਣ ਪ੍ਰੋਗਰਾਮ ਦਾ ਪੰਜਾਬ ਨੂੰ ਨੁਕਸਾਨ ਹੋਵੇਗਾ ਅਤੇ ਅਜਿਹਾ ਨਾ ਹੋਇਆ ਤਾਂ ਚੰਗਾ ਹੋਵੇਗਾ। ਰਾਮ ਰਹੀਮ ਦੀ ਫਰਲੋ ਦੀ ਪਟੀਸ਼ਨ 'ਤੇ ਵੜਿੰਗ ਨੇ ਕਿਹਾ, ਇਹ ਰਾਮ ਰਹੀਮ ਦਾ ਅਧਿਕਾਰ ਹੈ, ਉਹ ਕਿਸੇ ਵੀ ਸਮੇਂ ਕੁਝ ਵੀ ਮੰਗ ਸਕਦਾ ਹੈ, ਅਸੀਂ ਇਸ 'ਤੇ ਕਦੇ ਇਤਰਾਜ਼ ਨਹੀਂ ਕੀਤਾ ਹੈ। ਜੇਕਰ ਕੋਈ ਕੈਦੀ ਫਰਲੋ ਮੰਗਦਾ ਹੈ ਤਾਂ ਦੇਣਾ ਜਾਂ ਨਾ ਦੇਣਾ ਉਸ ਦਾ ਅਧਿਕਾਰ ਹੈ ਸਰਕਾਰ ਦਾ ਕੰਮ ਹੈ। NEET ਦੀ ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਅਸੀਂ ਆਪਣੇ ਨਿਆ ਪੱਤਰ ਵਿੱਚ ਇਸ ਦਾ ਜ਼ਿਕਰ ਕੀਤਾ ਸੀ, ਇਹ ਲੋਕਾਂ ਦੇ ਭਵਿੱਖ ਦਾ ਸਵਾਲ ਹੈ ਅਤੇ ਸਰਕਾਰ ਇਸ 'ਤੇ ਟਿੱਪਣੀ ਨਹੀਂ ਕਰ ਰਹੀ ਹੈ।