ਪੰਜਾਬ

punjab

ETV Bharat / state

ਪੱਕਣ ਕਿਨਾਰੇ ਖੜੀਆਂ ਫਸਲਾਂ 'ਤੇ ਕੁਦਰਤ ਦਾ ਕਹਿਰ, ਤੇਜ਼ ਝੱਖੜ ਅਤੇ ਮੀਂਹ ਨੇ ਵਿਛਾਈਆਂ ਕਣਕਾਂ - Heavy gusts and rain in Punjab

ਬੀਤੀ ਦੇਰ ਰਾਤ ਪੰਜਾਬ 'ਚ ਪਏ ਮੀਂਹ ਅਤੇ ਤੇਜ਼ ਝੱਖੜ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ, ਕਿਉਂਕਿ ਪੱਕਣ ਕਿਨਾਰੇ ਖੜੀਆਂ ਫਸਲਾਂ ਝੱਖੜ ਕਾਰਨ ਧਰਤੀ ਨਾਲ ਵਿਛ ਗਈਆਂ ਹਨ।

ਤੇਜ਼ ਰਫਤਾਰ ਝੱਖੜ ਅਤੇ ਮੀਂਹ ਦਾ ਕਹਿਰ
ਤੇਜ਼ ਰਫਤਾਰ ਝੱਖੜ ਅਤੇ ਮੀਂਹ ਦਾ ਕਹਿਰ

By ETV Bharat Punjabi Team

Published : Mar 30, 2024, 5:46 PM IST

ਤੇਜ਼ ਰਫਤਾਰ ਝੱਖੜ ਅਤੇ ਮੀਂਹ ਦਾ ਕਹਿਰ

ਬਠਿੰਡਾ:ਇੱਕ ਪਾਸੇ ਕਿਸਾਨਾਂ ਵੱਲੋਂ 13 ਅਪ੍ਰੈਲ ਤੋਂ ਕਣਕ ਦੀ ਵਾਢੀ ਸ਼ੁਰੂ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਬੀਤੀ ਦੇ ਰਾਤ ਆਏ ਤੇਜ਼ ਰਫਤਾਰ ਝੱਖੜ ਅਤੇ ਮੀਂਹ ਨੇ ਪੰਜਾਬ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਤੇਜ਼ ਰਫਤਾਰ ਝੱਖੜ ਅਤੇ ਮੀਂਹ ਕਾਰਨ ਕਣਕ, ਸਰੋਂ ਅਤੇ ਸਬਜ਼ੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਅਨੁਸਾਰ ਪ੍ਰਤੀ ਏਕੜ 30 ਤੋਂ 35 ਪ੍ਰਤੀਸ਼ਤ ਫਸਲਾਂ ਇਸ ਝੱਖੜ ਅਤੇ ਮੀਂਹ ਕਾਰਨ ਬਰਬਾਦ ਹੋ ਗਈਆਂ ਹਨ।

ਝੋਨੇ ਤੋਂ ਬਾਅਦ ਕਣਕਾਂ ਦੇ ਸਮੇਂ ਵੀ ਨੁਕਸਾਨ:ਬਠਿੰਡਾ ਦੇ ਪਿੰਡ ਦਿਉਣ ਦੇ ਕਿਸਾਨ ਬਲਕਰਨ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਤੋਂ ਉਹਨਾਂ ਨੂੰ ਵੱਡੀਆਂ ਉਮੀਦਾਂ ਸਨ, ਕਿਉਂਕਿ ਝੋਨੇ ਦੀ ਫ਼ਸਲ 'ਤੇ ਪਏ ਹੜ੍ਹਾਂ ਦੀ ਮਾਰ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਸੀ, ਜਿਸ 'ਚ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਇਸ ਦੀ ਕੋਈ ਮਦਦ ਨਹੀਂ ਮਿਲੀ ਹੈ। ਇਸ ਦੇ ਚੱਲਦੇ ਝੋਨੇ ਦੀ ਫਸਲ ਤੋਂ ਬਾਅਦ ਕਣਕ ਦੀ ਫਸਲ ਤੋਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਸਨ।

ਪਹਿਲਾਂ ਗੜੇਮਾਰੀ ਤੇ ਹੁਣ ਝੱਖੜ ਨੇ ਤੋੜਿਆ ਲੱਕ: ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਹੀ ਕਿਸਾਨਾਂ ਦੀ ਬੱਚਤ ਹੁੰਦੀ ਹੈ ਪਰ ਇਸ ਵਾਰ ਪਹਿਲਾਂ ਗੜੇਮਾਰੀ ਅਤੇ ਹੁਣ ਤੇਜ਼ ਝੱਖੜ ਅਤੇ ਮੀਂਹ ਕਾਰਨ 30 ਤੋਂ 35 ਪ੍ਰੀਤਸ਼ਤ ਘੱਟੋ-ਘੱਟ ਪੱਕਣ ਕਿਨਾਰੇ ਖੜੀ ਫਸਲ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਕਿ ਇਸ ਝੱਖਣ ਕਾਰਨ ਧਰਤੀ ਨਾਲ ਵਿਛੀਆਂ ਫਸਲਾਂ ਦੇ ਨੁਕਸਾਨ ਕਾਰਨ 75 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ 'ਤੇ ਲਈਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਹੁਣ ਮੁੱਲ ਨਹੀਂ ਮੁੜ ਰਿਹਾ। ਇਸ ਦੇ ਚੱਲਦੇ ਉਹ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਸਰਕਾਰ ਫੜੇ ਕਿਸਾਨਾਂ ਦੀ ਬਾਂਹ:ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਭਾਵੇਂ ਪਿਛਲੀ ਗੜੇਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਗਿਰਦਾਵਰੀਆਂ ਕਰਵਾਈਆਂ ਗਈਆਂ ਪਰ ਉਸ ਦਾ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਤਾਂ ਜੋ ਇਹ ਆਰਥਿਕ ਸੰਕਟ ਵਿੱਚੋਂ ਬਾਹਰ ਨਿਕਲ ਸਕਣ। ਇਸ ਲਈ ਸਰਕਾਰ ਜਲਦ ਹੀ ਅਧਿਕਾਰੀਆਂ ਨੂੰ ਪਿੰਡਾਂ 'ਚ ਫਸਲਾਂ ਦੇ ਹੋਏ ਨੁਕਸਾਨ ਦੀਆਂ ਗਿਰਦਾਵਰੀਆਂ ਕਰਵਾਉਣ ਦੇ ਹੁਕਮ ਦੇਵੇ ਅਤੇ ਨਾਲ ਹੀ ਸਮਾਂ ਰਹਿੰਦੇ ਮੁਆਵਜ਼ਾ ਦੇਵੇ।

ABOUT THE AUTHOR

...view details