ਬਠਿੰਡਾ:ਸ਼ਹੀਰਵਿੱਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਸਬਾ ਭਗਤਾ ਭਾਈ ਕਾ ਦੀ ਅਨਾਜ ਮੰਡੀ ਵਿੱਚ ਸੈਰ ਕਰ ਰਹੀ ਲੜਕੀ ਦੇ ਪੱਟ ਵਿੱਚ 2 ਅਣਪਛਾਤੇ ਮੋਟਰਸਾਇਕਲ ਸਵਾਰ ਗੋਲੀ ਮਾਰ ਕੇ ਫਰਾਰ ਹੋ ਗਏ। ਗੋਲੀ ਲੱਗਣ ਤੋਂ ਬਾਅਦ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।
ਸੈਰ ਕਰਦੀ ਲੜਕੀ ਨੂੰ ਮਾਰੀ ਗੋਲੀ (Etv Bharat) ਗੋਲੀ ਮਾਰ ਫਰਾਰ ਹੋਏ ਮੁਲਜ਼ਮ
ਪੀੜਤ ਲੜਕੀ ਨੇ ਦੱਸੀਆਂ ਕਿ ਉਹ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੀ ਮਰਜ਼ੀ ਨਾਲ ਭਗਤਾ ਭਾਈ ਕਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਲੜਕੀ ਨੇ ਦੱਸਿਆ ਕਿ ਉਹ ਅਪਣੇ ਪਤੀ ਨਾਲ ਮੰਡੀ ਵਿੱਚ ਸੈਰ ਕਰ ਰਹੀ ਸੀ ਅਤੇ 2 ਅਣਪਛਾਤੇ ਵਿਅਕਤੀ ਬਿਨ੍ਹਾਂ ਨੰਬਰ ਮੋਟਰਸਾਇਕਲ ਉੱਤੇ ਸਵਾਰ ਹੋ ਕੇ ਆਏ ਅਤੇ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਲੜਕੀ ਦੇ ਪਤੀ ਅਰਸ਼ਦੀਪ ਦਾ ਕਹਿਣਾ ਸੀ ਕਿ ਲੜਕੀ ਨੂੰ 2 ਅਣਪਛਾਤੇ ਗੋਲੀ ਮਾਰ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਭਗਤਾ ਵਿਖੇ ਲੜਕੀ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਸੀ।
ਪੁਲਿਸ ਕਰ ਰਹੀ ਹੈ ਜਾਂਚ
ਘਟਨਾ ਦਾ ਪਤਾ ਚੱਲਦਾ ਹੀ ਐੱਸਪੀਡੀ ਨਰਿੰਦਰ ਸਿੰਘ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਕਿਹਾ ਕਿ ਲੜਕੀ ਦੇ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।