ਪੰਜਾਬ

punjab

ETV Bharat / state

ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਲੈਕੇ DGP ਪੰਜਾਬ ਨੂੰ ਕੀਤੀ ਇਹ ਅਪੀਲ - GIANI HARPREET SINGH

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੁ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਸ ਨੂੰ ਜਥੇਦਾਰ ਤੋਂ ਜਾਨ ਦਾ ਖਤਰਾ ਹੈ।

Giani Harpreet Singh's brother-in-law makes serious allegations, says Jathedar is threatening his life
ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੁ ਨੇ ਲਾਏ ਗੰਭੀਰ ਇਲਜ਼ਾਮ, ਕਿਹਾ ਜਥੇਦਾਰ ਤੋਂ ਹੈ ਜਾਨ ਦਾ ਖ਼ਤਰਾ (ETV BHARAT (ਅੰਮ੍ਰਿਤਸਰ,ਪੱਤਰਕਾਰ))

By ETV Bharat Punjabi Team

Published : Dec 19, 2024, 5:30 PM IST

ਅੰਮ੍ਰਿਤਸਰ:ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੁ ਗੁਰਪ੍ਰੀਤ ਸਿੰਘ ਵੱਲੋਂ ਲਾਏ ਗਏ ਇਲਜ਼ਾਮਾ ਤੋਂ ਬਾਅਦ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕਰਦਿਆਂ 15 ਦਿਨ ਲਈ ਅਹੁਦੇ ਤੋਂ ਪਰਾਂ ਕਰ ਦਿੱਤਾ ਗਿਆ ਹੈ। ਉਥੇ ਹੀ ਉਹਨਾਂ ਦੇ ਸਾਂਢੂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਤਹਿਤ ਉਹਨਾਂ ਨੇ ਸਪੱਸ਼ਟੀਕਰਨ ਵੀ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ (ETV BHARAT (ਅੰਮ੍ਰਿਤਸਰ,ਪੱਤਰਕਾਰ))

ਕਿਸੇ ਦੇ ਇਸ਼ਾਰਿਆਂ 'ਤੇ ਕੀਤਾ ਜਾ ਰਿਹਾ ਬਦਨਾਮ

ਮਿਲੀ ਜਾਣਕਾਰੀ ਮੁਤਾਬਿਕ ਗਿਆਨੀ ਹਰਪ੍ਰੀਤ ਸਿੰਘ ਉਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨੂੰ ਜਥੇਦਾਰ ਤੋਂ ਜਾਨ ਦਾ ਖਤਰਾ ਹੈ। ਜਿਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਉਹ ਕਿਸ ਦੇ ਕਹਿਣ 'ਤੇ ਇਹ ਸੱਭ ਕੁੱਝ ਕਰ ਰਿਹਾ ਹੈ ਮੈਨੂੰ ਨਹੀਂ ਪਤਾ। ਉਨ੍ਹਾ ਕਿਹਾ ਕਿ ਉਸ ਵੱਲੋ ਕੁੱਝ ਚੈਨਲਾਂ ਦੇ ਪੱਤਰਕਾਰਾ ਨੂੰ ਇੰਟਰਵਿਊ ਵੀ ਦਿਤੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਦੀ ਸੀਸੀਟੀਵੀ ਵੀਡੀਓ ਚੈੱਕ ਕੀਤੀ ਜਾਵੇ ਕਿ ਇਸ ਦੇ ਨਾਲ ਕੌਣ-ਕੌਣ ਹੈ।

ਡੱਲੇਵਾਲ ਦੇ ਮਰਨ ਵਰਤ 'ਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਪਾਈ ਝਾੜ, ਕੱਲ ਤੱਕ ਮੰਗੀ ਮੈਡੀਕਲ ਰਿਪੋਰਟ

SGPC ਦਾ ਵੱਡਾ ਐਕਸ਼ਨ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਲਿਆ ਵਾਪਸ, ਜਾਣੋਂ ਕਿਉਂ ਕੀਤੀ ਕਾਰਵਾਈ?

'ਪਟਿਆਲਾ ਵਿੱਚ 'ਆਪ' ਦੀ ਗੁੰਡਾਗਰਦੀ', ਪਰਨੀਤ ਕੌਰ ਨੇ 'ਆਪ' ਵਲੋਂ ਕੀਤੀ ਜਾ ਰਹੀ ਦਹਿਸ਼ਤਗਰਦੀ ਦੀ ਕੀਤੀ ਨਿੰਦਾ

ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੂ ਗੁਰਪ੍ਰੀਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਆਪਣੀ ਜਾਨ ਦਾ ਖਤਰਾ ਹੈ। ਜਿਸ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਸ੍ਰੀ ਮੁਕਤਸਰ ਸਾਹਿਬ ਮੈਂ 17 ਸਾਲ ਰਿਹਾ ਹਾਂ, ਉੱਥੇ ਮੇਰੇ ਵੀ ਨਿੱਜੀ ਰਹਿੰਦੇ ਨੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਤੇ ਇਸ ਨੂੰ 15 ਦਿਨ ਪਹਿਲਾਂ ਕੁਝ ਲੋਕਾਂ ਨੇ ਆਪਣੀ ਗੱਡੀ 'ਚ ਬਿਠਾਇਆ ਤੇ ਉਹਦੀ ਸੀਸੀਟੀਵੀ ਫੁਟੇਜ ਦੇਖੀ ਜਾ ਸਕਦੀ ਹੈ।

ਗੁਰਪ੍ਰੀਤ ਸਿੰਘ ਦੇ ਸਾਥੀ ਹੀ ਪਹੁੰਚਾ ਸਕਦੇ ਹਨ ਨੁਕਸਾਨ

ਉਹਨਾਂ ਕਿਹਾ ਕਿ ਇਹ ਮੈਨੂੰ ਇਹ ਵੀ ਖਦਸ਼ਾ ਹੈ ਕਿ ਇਹ ਲੋਕ ਆਪ ਹੀ ਉਸਨੂੰ ਕਿਤੇ ਕੋਈ ਨੁਕਸਾਨ ਨਾ ਪਹੁੰਚਾ ਦੇਣ ਅਤੇ ਫਿਰ ਮੇਰੇ ਸਿਰ ਮੜ੍ਹਨ ਦਾ ਯਤਨ ਨਾ ਕਰਨ। ਇਸ ਲਈ ਮੈਂ ਪੰਜਾਬ ਸਰਕਾਰ ਨੂੰ ਖਾਸ ਤੌਰ 'ਤੇ ਡੀਜੀਪੀ ਸਾਹਿਬ ਨੂੰ ਇਹ ਜਿਹੜੀ ਹੈ ਅਪੀਲ ਕਰਦਾ ਕਿ ਸੀਸੀ ਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾਣ ਇਸ ਨੂੰ ਕੌਣ ਲੈ ਕੇ ਗਿਆ? ਕਿੱਥੇ ਕਿੱਥੇ ਲੈ ਕੇ ਗਿਆ। ਜਿਨਾਂ ਪੱਤਰਕਾਰਾਂ ਨਾਲ ਇੰਟਰਵਿਊਜ ਕਰਾਈਆਂ, ਉਹਨਾਂ ਪੱਤਰਕਾਰਾਂ ਕੋਲ ਜਾਣਕਾਰੀ ਹੋ ਸਕਦੀ ਹੈ ਕਿ ਇਹਨੂੰ ਕਿਹੜਾ ਬੰਦਾ ਜਿਹੜਾ ਉਹ ਲੈ ਕੇ ਆਇਆ ਸੀ।

ABOUT THE AUTHOR

...view details